18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪ੍ਰਧਾਨ ਮੰਤਰੀ ਅਵਾਸ ਯੋਜਨਾ ਅਤੇ ਪ੍ਰਧਾਨ ਮੰਤਰੀ ਅੰਗੀਕਾਰ ਕੈਂਪ 'ਚ ਸ਼ਹਿਰ ਵਾਸੀ ਲੈ ਸਕਣਗੇ ਕੇਂਦਰੀ ਸਕੀਮਾਂ ਦਾ ਲਾਭ

ਅਜੀਤ ਡੈਸਕ 07-11-2025
ਰਾਏਕੋਟ, 6 ਨਵੰਬਰ (ਸੁਸ਼ੀਲ)-ਸਥਾਨਕ ਨਗਰ ਕੌਂਸਲ ਰਾਏਕੋਟ ਵਲੋਂ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਅੰਗੀਕਾਰ-2025 ਤਹਿਤ ਨਵੰਬਰ 2025 ਮਹੀਨੇ ਲਈ ਲੋਕ ਕਲਿਆਣ ਮੇਲਾ ਸ਼ੁਰੂ ਕੀਤਾ ਗਿਆ | ਇਸ ਮੌਕੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਵਲੋਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਪ੍ਰਧਾਨ ਮੰਤਰੀ ਅਵਾਸ ਯੋਜਨਾ-ਸ਼ਹਿਰੀ 2.0 ਅਤੇ ਪ੍ਰਧਾਨ ਮੰਤਰੀ ਅੰਗੀਕਾਰ-2025 ਸਕੀਮਾਂ ਦਾ ਲਾਭ ਲੈਣ ਲਈ ਇਸ ਦਫ਼ਤਰ ਵਿਖੇ ਆ ਕੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰ ਸਕਦੇ ਹਨ | ਇਸ ਕੈਂਪ ਵਿਚ ਸਿਟੀ ਲੈਵਲ ਟੈਕਨੀਕਲ ਐਕਸਪਰਟ ਵਲੋਂ ਲੋਕਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ-ਸ਼ਹਿਰੀ 2.0 ਸਕੀਮ ਤਹਿਤ ਲਾਭਪਾਤਰੀਆਂ ਨੂੰ 2.5 ਲੱਖ ਰੁਪਏ (1.5 ਲੱਖ ਰੁਪਏ ਕੇਂਦਰ ਸਰਕਾਰ ਅਤੇ 1.0 ਲੱਖ ਰੁਪਏ ਪੰਜਾਬ ਸਰਕਾਰ) ਦੁਆਰਾ ਮਕਾਨ ਉਸਾਰੀ ਲਈ ਦਿੱਤੇ ਜਾ ਰਹੇ ਹਨ | ਇਸ ਵਿਚ ਅਪਲਾਈ ਕਰਨ ਬਾਰੇ ਵੀ ਸਮਝਾਇਆ ਜਾਵੇਗਾ ਅਤੇ ਪ੍ਰਧਾਨ ਮੰਤਰੀ ਅੰਗੀਕਾਰ-2025 ਸਕੀਮ ਤਹਿਤ ਪ੍ਰਧਾਨ ਮੰਤਰੀ ਸੂਰਯਾ ਯੋਜਨਾ ਤਹਿਤ ਮਿਲਣ ਵਾਲੀ (1 ਕਿਲੋਵਾਟ ਲਈ 30000 ਹਜ਼ਾਰ ਰੁਪਏ, 2 ਕਿਲੋਵਾਟ ਲਈ 60000 ਹਜ਼ਾਰ ਰੁਪਏ ਅਤੇ 3 ਕਿਲੋਵਾਟ ਲਈ 78000 ਰੁਪਏ) ਸਬਸਿਡੀ ਬਾਰੇ ਵਿਸਥਾਰ ਨਾਲ ਜਾਣਕਾਰੀ ਕੈਂਪ ਦੌਰਾਨ ਸੋਲਰ ਪੈਨਲ ਸਿਸਟਮ ਦੇ ਵੈਂਡਰਾਂ ਵਲੋਂ ਦਿੱਤੀ ਜਾਵੇਗੀ ਅਤੇ ਲਾਭਪਾਤਰੀਆ ਨੂੰ ਵੀ ਅਪਲਾਈ ਕਰਨ ਬਾਰੇ ਸਮਝਾਇਆ ਜਾਵੇਗਾ | ਇਸ ਯੋਜਨਾਵਾਂ ਦਾ ਲਾਭ ਲੈਣ ਲਈ ਉਹ ਨਗਰ ਕੌਂਸਲ ਰਾਏਕੋਟ ਦੇ ਕਮਰਾ ਨੰ: 6 ਵਿਚ ਅਕਬਾਲ ਸਿੰਘ ਪਟਵਾਰੀ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ ਪਟਵਾਰੀ ਅਕਬਾਲ ਸਿੰਘ, ਸੁਪਰਡੈਂਟ ਹਰਪ੍ਰੀਤ ਸਿੰਘ, ਜੇ.ਈ. ਮਨਪ੍ਰੀਤ ਸਿੰਘ, ਗਗਨਪ੍ਰੀਤ ਸਿੰਘ, ਅਵਤਾਰ ਸਿੰਘ, ਅਭਿਸ਼ੇਕ ਵਰਮਾ, ਰਾਜੇਸ਼ ਕੁਮਾਰ, ਗੁਰਦੀਪ ਕੌਰ, ਸੀ.ਐੱਫ. ਤਰਨਜੀਤ ਕੌਰ, ਲਖਵਿੰਦਰ ਸਿੰਘ ਤੇ ਹੋਰ ਦਫ਼ਤਰੀ ਸਟਾਫ਼ ਹਾਜ਼ਰ ਸਨ |
ਪਿਛਲੀ ਖ਼ਬਰ ਗੁੱਜਰਵਾਲ ਵਿਖੇ ਐਡਵੋਕੇਟ ਧਾਮੀ ਦੇ ਪ੍ਰਧਾਨ ਬਣਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ 556ਵੇਂ ਪ੍ਰਕਾਸ਼ ਗੁਰਪੁਰਬ ਸੰਬੰਧੀ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਮਨੁੱਖਤਾ ਦੇ ਭਲੇ ਲਈ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।