20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮੰਡੀ ਮੁੱਲਾਂਪੁਰ 'ਚ ਭਾਜਪਾ ਆਗੂਆਂ ਨੇ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 28-12-2025
ਮੁੱਲਾਂਪੁਰ-ਦਾਖਾ, 27 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਵਿਖੇ ਭਾਜਪਾ ਦੇ ਸੂਬਾਈ ਆਗੂ ਮੇਜਰ ਸਿੰਘ ਦੇਤਵਾਲ ਦੀ ਅਗਵਾਈ ਹੇਠ ਭਾਜਪਾ ਦੇ ਅਹੁਦੇਦਾਰ-ਵਰਕਰਾਂ ਵਲੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦਾ 101ਵਾਂ ਜਨਮ ਦਿਨ ਮਨਾਇਆ ਗਿਆ | ਅਟਲ ਬਿਹਾਰੀ ਵਾਜਪਾਈ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਅਰਪਣ ਕਰਦਿਆਂ ਮੇਜਰ ਸਿੰਘ ਦੇਤਵਾਲ ਨੇ ਕਿਹਾ ਕਿ ਵਾਜਪਾਈ ਜੀ ਇਕ ਸੰਵੇਦਨਸ਼ੀਲ ਸ਼ਖ਼ਸੀਅਤ, ਦੂਰ ਅੰਦੇਸ਼ੀ ਸਿਆਸਤਾਨ, ਆਦਰਸ਼ ਸੰਸਦ ਮੈਂਬਰ ਅਤੇ ਰਾਜ ਧਰਮ ਦਾ ਪਾਲਣ ਕਰਨ ਵਾਲੇ ਪ੍ਰਧਾਨ ਮੰਤਰੀ ਸਨ | ਮੇਜਰ ਸਿੰਘ ਦੇਤਵਾਲ ਨੇ ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਏ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦਿਵਸ ਭਾਰਤੀ ਜਨਤਾ ਪਾਰਟੀ ਦਾ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ | ਇਸ ਮੌਕੇ ਬੀ.ਜੇ.ਪੀ ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਗਾਲਿਬ, ਸਾਬਕਾ ਕੌਂਸਲਰ ਸੰਜੀਵ ਢੰਡ, ਅੰਬੂ ਰਾਮ ਮੁਸ਼ਾਲ, ਸੰਦੀਪ ਸ਼ਰਮਾ, ਭੁਪਿੰਦਰ ਸਿੰਘ ਮੁੱਲਾਂਪੁਰ, ਹੁਸ਼ਿਆਰ ਸਿੰਘ ਬੈਂਸ, ਧਰਮਿੰਦਰ, ਜੈਪਾਲ ਜਗਰਾਉਂ, ਤਰੁਣ ਮਿੱਤਲ, ਕੈਲਾਸ਼ ਪਾਸਵਾਨ, ਡਾ: ਕਰਮ ਸਿੰਘ, ਸੋਨੂੰ ਜਗਰਾਉਂ, ਪ੍ਰਦੀਪ ਚੇਤਲ, ਸੁਦੇਸ਼ ਸ਼ਰਮਾ, ਹੋਰ ਮੌਜੂਦ ਸਨ |
ਪਿਛਲੀ ਖ਼ਬਰ ਸ਼ਹਾਦਤਾਂ ਨੂੰ ਸਮਰਪਿਤ ਭਾਈ ਮੁਖਤਿਆਰ ਸਿੰਘ ਫਾਜ਼ਿਲਕਾ ਨੇ ਇਕੋ ਚੌਂਕੜੇ 'ਚ ਨਾਨਕਸਰ ਵਿਖੇ ਕੀਤਾ ਸ੍ਰੀ ਅਖੰਡ ਪਾਠ ਸਾਹਿ... ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਰਾਏਕੋਟ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।