ਬੰਗਾ, 18 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬੀ ਗਾਇਕੀ 'ਚ ਨਵੀਆਂ ਪੈੜਾਂ ਪਾਉਣ ਵਾਲੇ ਗਾਇਕ ਪਰਮਿੰਦਰ ਸੇਖੋਂ ਜੋ ਕਿ ਉੱਘੇ ਸੰਗੀਤ ਅਦਾਰੇ ਪ੍ਰਚੀਨ ਕਲਾ ਕੇਂਦਰ ਚੰਡੀਗੜ੍ਹ ਦੇ ਸੰਗੀਤ ਦੇ ਪ੍ਰੈਕਟੀਕਲ ਲੈਣ ਹਿੱਤ ਐਗਜ਼ਾਮੀਨਰ ਦੀ ਵਰਿ੍ਹਆਂ ਤੋਂ ਸੇਵਾ ਨਿਭਾਉਂਦੇ ਆ ਰਹੇ ਹਨ ਨੇ ਉੱਘੇ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਕਿਹਾ ਕਿ ਸੰਗੀਤ ਅਤੇ ਖੇਡਾਂ ਮਨੁੱਖੀ ਜੀਵਨ ਨੂੰ ਰੋਗ ਮੁਕਤ ਰਖਦੀਆਂ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਮ ਮਿੱਤਰ ਸੁਨੀਲ ਰਟੈਂਡਾ ਇੰਟਰਨੈਸ਼ਨਲ ਭੰਗੜਾ ਕੋਚ ਵੀ ਹਾਜ਼ਰ ਸਨ | ਇਹ ਦੋਵੇਂ ਸ਼ਖ਼ਸੀਅਤਾਂ ਸਿੱਖ ਨੈਸ਼ਨਲ ਕਾਲਜ ਬੰਗਾ 'ਚ ਹੋਏ ਇੱਕ ਭੰਗੜਾ ਕੈਂਪ 'ਚ ਜੱਜ ਦੀ ਭੂਮਿਕਾ ਨਿਭਾ ਕੇ ਪਿੰਡ ਮੰਗੂਵਾਲ ਵਿਖੇ ਕੋਚ ਸਰਬਜੀਤ ਮੰਗੂਵਾਲ ਦੇ ਘਰ ਆਏ ਸਨ | ਕੋਚ ਸਰਬਜੀਤ ਨੇ ਇਨ੍ਹਾਂ ਦੋਵੇਂ ਸੰਗੀਤ-ਨਾਚ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਆਪਣੀ ਲਿਖੀ ਸਵੈ ਜੀਵਨੀ ਪੁਸਤਕ 'ਫੁੱਟਬਾਲ ਦੇ ਅੰਗ ਸੰਗ' ਵੀ ਭੇਟ ਕੀਤੀ | ਇਸ ਮੌਕੇ ਕੋਚ ਸਰਬਜੀਤ ਦੇ ਧਰਮ ਪਤਨੀ ਮੈਡਮ ਸੁਨੀਤਾ ਸ਼ਰਮਾ ਵੀ ਹਾਜ਼ਰ ਸਨ |