ਔੜ/ਝਿੰਗੜਾਂ, 18 ਜੂਨ (ਕੁਲਦੀਪ ਸਿੰਘ ਝਿੰਗੜ)-ਡੇਰਾ 108 ਸੰਤ ਬਾਬਾ ਅਤਰ ਦਾਸ ਲੜੋਆ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਸਰਬਜੀਤ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਵਾਸੀਆਂ, ਐਨ.ਆਰ.ਆਈ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਅਤਰ ਦਾਸ ਜੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾ ਸਲਾਨਾ ਜੋੜ ਮੇਲਾ ਸਮਾਪਤ ਹੋ ਗਿਆ | ਜੋੜ ਮੇਲੇ ਦੇ ਪਹਿਲੇ ਦਿਨ 9 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਦੂਸਰੇ ਦਿਨ ਸ੍ਰੀ ਨਿਸ਼ਾਨ ਸਾਹਿਬ ਜੀ ਨੂੰ ਚੋਲਾ ਪਹਿਨਾਇਆ ਗਿਆ, ਜਦਕਿ ਤੀਜੇ ਅਤੇ ਆਖ਼ਰੀ ਦਿਨ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ | ਜਿਸ ਵਿੱਚ ਸੰਤ ਬਾਬਾ ਨਿਰਭੈ ਸਿੰਘ ਤੋਂ ਇਲਾਵਾ ਕਈ ਕੀਰਤਨੀ ਜਥਿਆਂ ਅਤੇ ਸੰਤਾਂ-ਮਹਾਂਪੁਰਸ਼ਾਂ ਨੇ ਆਪਣਾ ਪ੍ਰੋਗਰਾਮ ਅਤੇ ਪ੍ਰਵਚਨ ਪੇਸ਼ ਕੀਤੇ | ਜਿਨ੍ਹਾਂ ਵਿੱਚ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਵਾਈਸ ਚੇਅਰਮੈਨ ਸੰਤ ਸੀਤਲ ਦਾਸ ਡੇਰਾ ਸੰਤ ਬਾਬਾ ਪੂਰਨ ਦਾਸ ਕਾਲੇਵਾਲ ਭਗਤਾਂ, ਸੰਤ ਬਾਬਾ ਰਾਜ ਕੁਮਾਰ ਬਹਾਦਰ ਪੁਰ, ਸੰਤ ਬਾਬਾ ਸ਼ਿਵ ਨਰਾਇਣ ਗਿਰੀ ਡੇਰਾ ਕਤਪਾਲੋਂ, ਗਿਆਨੀ ਨਾਜਰ ਸਿੰਘ ਭਰੋਮਜਾਰਾ, ਸੰਤ ਬਾਬਾ ਪਵਨਜੀਤ ਕੁਮਾਰ ਮਰਨਾਈਆਂ, ਸੰਤ ਬਾਬਾ ਕਪੂਰ ਦਾਸ ਜਲੰਧਰ, ਸੰਤ ਬਾਬਾ ਮਹਿੰਦਰ ਦਾਸ, ਸੰਤ ਬਾਬਾ ਗੁਰਮੀਤ ਦਾਸ, ਬੀਬੀ ਬਖਸ਼ੀਸ਼ ਕੌਰ, ਸੰਤ ਬਾਬਾ ਜਸਵੀਰ ਸਿੰਘ ਮਾਹਲ ਖੁਰਦ, ਸੰਤ ਬਾਬਾ ਆਤਮਾ ਦਾਸ ਡੇਰਾ ਸੰਤ ਬਾਬਾ ਟਹਿਲ ਦਾਸ ਅੱਪਰਾ, ਸੰਤ ਬੀਬੀ ਹਰਦੇਵ ਕੌਰ, ਸੰਤ ਬਾਬਾ ਤਰਸੇਮ ਲਾਲ ਬੀਣੇਵਾਲ, ਸੰਤ ਬਾਬਾ ਮੋਹਣ ਦਾਸ ਲੱਖਣਪਾਲ, ਸੰਤ ਬਾਬਾ ਉਮੇਸ਼ ਦਾਸ ਫਗਵਾੜਾ ਡੇਰਾ ਸੰਤ ਬਾਬਾ ਅਤਰ ਦਾਸ ਜੀ ਆਦਿ ਹਾਜ਼ਰ ਸਨ | ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਸਰਬਜੀਤ ਸਿੰਘ ਨੇ ਜਿੱਥੇ ਆਈਆਂ ਹੋਈਆਂ ਸੰਗਤਾਂ, ਸਹਿਯੋਗੀਆਂ, ਦਾਨੀਆਂ ਅਤੇ ਸੰਤਾਂ-ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ, ਉਸਦੇ ਨਾਲ ਹੀ ਸਮੁੱਚੀ ਸੰਗਤ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿੰਦੇ ਹੋਏ ਗੁਰੂ ਲੜ ਲੱਗ ਕੇ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਜਿਉਣ ਦੀ ਬੇਨਤੀ ਕੀਤੀ ਅਤੇ ਇਸ ਦੇ ਨਾਲ ਹੀ ਕਈ ਸਨਮਾਨਯੋਗ ਸ਼ਖਸ਼ੀਅਤਾਂ ਦੇ ਸਨਮਾਨ ਵੀ ਕੀਤੇ | ਇਸ ਮੇਲੇ ਦੇ ਤਿੰਨੋ ਦਿਨ ਚਾਹ ਪਕੌੜੇ, ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਜੀ ਕਾ ਲੰਗਰ ਅਟੁੱਟ ਵਰਤਾਇਆ ਗਿਆ | ਇਸ ਮੌਕੇ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਸੰਤ ਮਹਾਂਪੁਰਸ਼, ਪਿੰਡ ਵਾਸੀ, ਪਤਵੰਤੇ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |