ਔੜ/ਝਿੰਗੜਾਂ, 31 ਅਗਸਤ (ਕੁਲਦੀਪ ਸਿੰਘ ਝਿੰਗੜ)- ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਤਿੰਨ ਦਿਨਾ ਸਲਾਨਾ ਜੋੜ ਮੇਲੇ ਦੇ ਦੂਜੇ ਦਿਨ ਪੰਥ ਦੇ ਮਹਾਨ ਕੀਰਤਨੀ, ਢਾਡੀ, ਕਵੀਸ਼ਰੀ ਜਥਿਆਂ ਤੋਂ ਇਲਾਵਾ ਨਾਮਵਰ ਗਾਇਕ ਸਤ ਸਲਾਮਤ ਜੋਗਾ ਨੇ ਧਾਰਮਿਕ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਰਣਜੀਤ ਸਿੰਘ ਝਿੰਗੜ ਨੇ ਜੋੜ ਮੇਲੇ 'ਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਹਨਾਂ ਸਾਥੀ ਪ੍ਰਬੰਧਕਾਂ ਨਾਲ ਦਾਨੀ ਸੇਵਾਦਾਰਾਂ ਤੇ ਢਾਡੀ ਜਥਿਆਂ, ਕਲਾਕਾਰ ਨੂੰ ਸਨਮਾਨਿਤ ਕੀਤਾ | ਉਨ੍ਹਾਂ ਦੱਸਿਆ ਕਿ ਪਹਿਲੀ ਸਤੰਬਰ ਨੂੰ ਤੀਸਰੀ ਲੜੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਕੀਰਤਨੀ, ਢਾਡੀ ਜਥਿਆਂ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਗਾਇਕ ਆਤਮਾ ਬੁੱਢੇਵਾਲੀਆਂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਉਪਮਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ, ਬੁੱਧ ਸਿੰਘ ਹੈਂਡ ਗ੍ਰੰਥੀ, ਬਲਵਿੰਦਰ ਸਿੰਘ ਝਿੰਗੜ, ਕਮਲਜੀਤ ਸਿੰਘ ਕੈਰੋਂ, ਸੋਢੀ ਸਿੰਘ ਸ਼ੇਰਗਿੱਲ, ਪਰਮਿੰਦਰ ਸਿੰਘ ਸ਼ੇਰਗਿੱਲ ਯੂ. ਕੇ, ਅਮਰਜੀਤ ਸਿੰਘ ਰੱਲ੍ਹ ਯੂ. ਐਸ. ਏ, ਬਹਾਦਰ ਸਿੰਘ ਮਹਿਮੀ ਅਧਿਕਾਰਤ ਪੰਚ, ਪਿ੍ੰਸੀਪਲ ਤਰਜੀਵਨ ਸਿੰਘ ਗਰਚਾ, ਹੈਪੀ ਕੈਨੇਡਾ, ਸੁੱਚਾ ਸਿੰਘ ਰਾਏਪੁਰ ਡੱਬਾ ਯੂ. ਐਸ. ਏ, ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਕਸ਼ਮੀਰ ਸਿੰਘ ਪੱਪੂ, ਸੰਦੀਪ ਸਿੰਘ ਸ਼ੇਰਗਿੱਲ, ਤਰਲੋਚਨ ਸਿੰਘ ਲੱਲ੍ਹ ਯੂ. ਐਸ. ਏ, ਬਲਵਿੰਦਰ ਸਿੰਘ ਰੱਲ੍ਹ, ਜਸਵਿੰਦਰ ਸਿੰਘ ਢੰਡਾ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਅਮਰਨਾਥ ਮਹਿਮੀ, ਪ੍ਰਦੀਪ ਸਿੰਘ, ਜਸਵੀਰ ਸਿੰਘ ਸੀਰਾ, ਗੁਰਪ੍ਰੀਤ ਸਿੰਘ, ਲੱਖਾ ਸਿੰਘ, ਅਮਰੀਕ ਬੱਧਣ ਯੂ. ਕੇ, ਜੋਗਿੰਦਰ ਸਿੰਘ, ਮੰਗਲ ਸਿੰਘ, ਮਲਕੀਤ ਸਿੰਘ, ਹਰਵਿੰਦਰ ਕੌਰ ਯੂ. ਕੇ, ਅਮਨਦੀਪ ਸਿੰਘ ਸ਼ੇਰਗਿੱਲ, ਬਿਸ਼ਨ ਦਾਸ ਮਹਿਮੀ, ਸੁਖਜੀਤ ਸਿੰਘ, ਅਜੀਤ ਸਿੰਘ, ਬਲਵੀਰ ਰਾਮ ਆਦਿ ਸੰਗਤਾਂ ਹਾਜ਼ਰ ਸਨ |