15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਨਿੱਘੀ ਦਾ ਛਿੰਝ ਮੇਲਾ ਖ਼ਰਾਬ ਮੌਸਮ ਦੇ ਚਲਦਿਆਂ ਕੀਤਾ ਰੱਦ

ਅਜੀਤ ਡੈਸਕ 01-09-2025
ਕਾਠਗੜ੍ਹ, 31 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਬਾਬਾ ਸਿੱਧ ਚਾਨੋ ਦਾ ਪਿੰਡ ਨਿੱਘੀ ਦਾ ਛਿੰਝ ਮੇਲਾ ਜੋ ਕਿ 2 ਸਤੰਬਰ ਨੂੰ ਹੋਣਾ ਸੀ, ਭਾਰੀ ਮੀਂਹ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਵਾਸੀਆਂ ਵੱਲੋਂ ਇਹ ਛਿੰਝ ਮੇਲਾ ਰੱਦ ਦਿੱਤਾ ਗਿਆ ਹੈ | ਇਹ ਛਿੰਝ ਮੇਲਾ ਅਗਲੇ ਦਿਨਾਂ ਵਿੱਚ ਕਰਵਾਇਆ ਜਾਵੇਗਾ | ਸਰਪੰਚ ਗੁਰਮੁਖ ਸਿੰਘ ਅਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਦੀਪਾ ਨਿੱਘੀ ਨੇ ਦੱਸਿਆ ਕਿ ਬਰਸਾਤ ਜ਼ਿਆਦਾ ਹੋਣ ਦੇ ਕਾਰਨ ਜਿਹੜਾ ਛਿੰਝ ਮੇਲਾ 2 ਸਤੰਬਰ ਨੂੰ ਹੋਣਾ ਸੀ ਉਹ ਮੌਸਮ ਨੂੰ ਦੇਖਦਿਆਂ ਹੋਇਆ ਰੱਦ ਕਰ ਦਿੱਤਾ ਗਿਆ ਹੈ | ਉਹਨਾਂ ਦੱਸਿਆ ਕਿ ਇਹ ਛਿੰਝ ਮੇਲਾ ਜਿਹੜੀ ਅਗਲੀ ਤਰੀਕ ਨੂੰ ਕਰਵਾਇਆ ਜਾਣਾ ਹੈ, ਉਸ ਦੀ ਜਾਣਕਾਰੀ ਆਉਣ ਵਾਲੇ ਦਿਨਾਂ ਵਿਚ ਦੇ ਦਿੱਤੀ ਜਾਵੇਗੀ | ਇਸ ਮੌਕੇ ਕਾਬਲ ਸਿੰਘ ਚੇਚੀ, ਨੰਬਰਦਾਰ ਸੰਦੀਪ ਕੁਮਾਰ, ਬਲਵੀਰ ਚੰਦ ਨਿੱਘੀ, ਸੁਖਦੇਵ ਰਾਜ, ਰਾਮ ਦਾਸ, ਸੁਰਿੰਦਰ ਪਾਲ, ਵਿਜੇ ਕੁਮਾਰ, ਬਲਵਿੰਦਰ ਕੁਮਾਰ, ਰੂਪ ਲਾਲ, ਸਮੀਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਮਾਤਾ ਪ੍ਰਕਾਸ਼ ਕੌਰ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਦੇ ਧਾਰਮਿਕ ਦੀਵਾਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।