ਉਸਮਾਨਪੁਰ, 31 ਅਗਸਤ (ਸੰਦੀਪ ਮਝੂਰ)- ਪਿੰਡ ਮਝੂਰ ਦੇ ਵਸਨੀਕ, ਸੇਵਾਮੁਕਤ ਲੈਕਚਰਾਰ ਅਤੇ ਅਦਾਕਾਰ ਸੁਰਜੀਤ ਸਿੰਘ ਮਝੂਰ ਦੇ ਪਿਤਾ ਜੋਗਿੰਦਰ ਸਿੰਘ (90) ਪੁੱਤਰ ਦਲੀਪ ਸਿੰਘ ਹਾਲ ਵਾਸੀ ਨਵਾਂਸ਼ਹਿਰ ਦਾ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ | ਅੱਜ ਉਨ੍ਹਾਂ ਦੀ ਮਿ੍ਤਕ ਦੇਹ ਦਾ ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ 'ਚ ਉਨ੍ਹਾਂ ਦੇ ਜੱਦੀ ਪਿੰਡ ਮਝੂਰ ਵਿਖੇ ਸਸਕਾਰ ਕਰ ਦਿੱਤਾ ਗਿਆ | ਮਿ੍ਤਕ ਦੀ ਚਿਖ਼ਾ ਨੂੰ ਉਨ੍ਹਾਂ ਦੇ ਸਪੁੱਤਰ ਤਰਸੇਮ ਸਿੰਘ ਵਲੋਂ ਅਗਨੀ ਭੇਟ ਕੀਤੀ ਗਈ | ਇਸ ਮੌਕੇ ਦਿਲਬਾਗ ਸਿੰਘ, ਗੁਰਦਿਆਲ ਸਿੰਘ, ਗੁਰਪ੍ਰਕਾਸ਼ ਸਿੰਘ ਭੱਟੀ, ਕਮਲਦੀਪ ਸਿੰਘ, ਸ਼ਿੰਗਾਰਾ ਸਿੰਘ, ਸੁਰਜੀਤ ਸਿੰਘ ਚਾਵਲਾ, ਰਮੇਸ਼ ਕੁਮਾਰ ਐਸ. ਐਡ. ਓ ਟੈਲੀਫੋਨ ਵਿਭਾਗ, ਗੁਰਦਰਸ਼ਨ ਸਿੰਘ, ਰਣਵੀਰ ਸਿੰਘ, ਲਖਵਿੰਦਰ ਸਿੰਘ ਪੁੰਨੂਮਜਾਰਾ, ਅਭਿਸ਼ੇਕ ਬੰਗਾ, ਸੋਹਣ ਸਿੰਘ, ਅਵਤਾਰ ਸਿੰਘ, ਸੰਸਾਰਾ ਸਿੰਘ, ਗੁਰਨਾਮ ਤਾਜੋਵਾਲ, ਸਤਨਾਮ ਤਾਜੋਵਾਲ, ਸਾਹਿਬ ਸਿੰਘ ਨਵਾਂਸ਼ਹਿਰ, ਸੁਰਿੰਦਰ ਸਿੰਘ, ਗੁਰਚਰਨ ਸਿੰਘ ਭਾਰਟਾ, ਨਵਾਂਸ਼ਹਿਰ ਤੋਂ ਵੱਖ-ਵੱਖ ਸਮਾਜ ਸੇਵੀ, ਧਾਰਮਿਕ ਅਤੇ ਰਾਜਸੀ ਪਾਰਟੀਆਂ ਦੇ ਪ੍ਰਤਨਿਧੀ ਵੀ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਰਹੇ |