ਨਵਾਂਸ਼ਹਿਰ, 17 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ)-ਦੇਸ਼ ਦੀ ਆਜ਼ਾਦੀ ਲਈ ਬੱਬਰ ਅਕਾਲੀ ਲਹਿਰ ਦਾ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਇਹ ਲਹਿਰ ਦੁਆਬੇ ਤੋਂ ਸ਼ੁਰੂ ਕਰਕੇ ਆਜ਼ਾਦੀ ਦੇ ਸੰਘਰਸ਼ 'ਚ ਅਹਿਮ ਭੂਮਿਕਾ ਨਿਭਾਈ | ਇਹ ਪ੍ਰਗਟਾਵਾ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਨਵਾਂਸ਼ਹਿਰ ਵਿਖੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਕਰਵਾਏ ਗਏ ਬੱਬਰਾਂ ਦੀ ਯਾਦ 'ਚ ਸਮਾਗਮ ਦੌਰਾਨ ਕੀਤਾ | ਉਨ੍ਹਾਂ ਆਖਿਆ ਕਿ ਬੱਬਰ ਅਕਾਲੀ ਲਹਿਰ ਦੇ ਯੋਧਿਆਂ ਦੀ ਯਾਦ 'ਚ ਦੁਆਬੇ 'ਚ ਯਾਦਗਾਰ ਬਣਾਈ ਜਾਵੇਗੀ | ਇਸ ਸੰਬੰਧੀ ਇਲਾਕੇ ਦੀ ਇਕ ਕਮੇਟੀ ਬਣਾ ਕੇ ਸਾਰੇ ਯੋਧਿਆਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਉਹਨਾਂ ਦੇ ਜੀਵਨ 'ਤੇ ਸਾਰਿਆਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ, ਜਿਸ ਨਾਲ ਆਉਣ ਵਾਲੀ ਪੀੜੀ ਨੂੰ ਆਪਣੇ ਮਹਾਨ ਯੋਧਿਆਂ ਬਾਰੇ ਜਾਣਕਾਰੀ ਮਿਲੇਗੀ | ਉਨ੍ਹਾਂ ਆਖਿਆ ਕਿ ਬੱਬਰ ਅਕਾਲੀ ਲਹਿਰ ਦੇ ਯੋਧੇ ਯੋਧਿਆਂ ਨੇ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨਿ੍ਹਆ | ਉਨ੍ਹਾਂ ਆਖਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਯੋਧਿਆਂ ਨੂੰ ਅਣਗੌਲਿਆ ਕਰ ਦਿੱਤਾ, ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਉਨ੍ਹਾਂ ਆਖਿਆ ਕਿ ਬੱਬਰ ਲਹਿਰ ਦੀ ਸ਼ੁਰੂਆਤ ਦੌਲਤਪੁਰ ਪਿੰਡ ਤੋਂ ਕੀਤੀ ਗਈ, ਜਿੱਥੇ ਯੋਧਿਆਂ ਦੀ ਯਾਦ 'ਚ ਪਿ੍ੰਟਿੰਗ ਪੈੱ੍ਰਸ ਦੀ ਯਾਦਗਾਰ ਮੌਜੂਦ ਹੈ ਜਿਥੋਂ ਦੇਸ਼ ਦੀ ਆਜ਼ਾਦੀ ਲਈ ਅਖ਼ਬਾਰ ਤਿਆਰ ਕੀਤਾ ਜਾਂਦਾ ਸੀ, ਜਿਸ ਨੂੰ ਬੱਬਰ ਕਰਮ ਸਿੰਘ ਦੌਲਤਪੁਰ ਵਲੋਂ ਸਾਥੀਆਂ ਨੂੰ ਨਾਲ ਲੈ ਕੇ ਤਿਆਰ ਕੀਤਾ ਗਿਆ | ਸਮਾਗਮ ਦੌਰਾਨ ਬੱਬਰ ਕਰਮ ਸਿੰਘ ਝਿੰਗੜ, ਬੱਬਰ ਦਲੀਪ ਸਿੰਘ ਗੋਸਲ, ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਕਾਬਲ ਸਿੰਘ ਗੋਬਿੰਦਪੁਰ ਦੇ ਪਰਿਵਾਰਾਂ ਦਾ ਸਨਮਾਨ ਕੀਤਾ | ਸਮਾਗਮ ਨੂੰ ਲਲਿਤ ਮੋਹਨ ਪਾਠਕ ਹਲਕਾ ਇੰਚਾਰਜ ਨਵਾਂਸ਼ਹਿਰ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਹੁਸਨ ਲੜੋਆ ਬੰਗਾ, ਪ੍ਰਦੀਪ ਭਨੋਟ, ਸੁਖਜਿੰਦਰ ਸਿੰਘ ਭੰਗਲ, ਸੁਖਦੇਵ ਸਿੰਘ ਉੜਾਪੜ, ਦਿਨੇਸ਼ ਸੂਰੀ ਨੇ ਸੰਬੋਧਨ ਕੀਤਾ | ਮੰਚ ਸੰਚਾਲਨ ਦੀਦਾਰ ਸਿੰਘ ਸ਼ੇਤਰਾ ਨੇ ਕੀਤਾ | ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਨੇ ਆਖਿਆ ਕਿ ਬੱਬਰਾਂ ਦੀ ਯਾਦ 'ਚ ਇਹ 21ਵਾਂ ਸਮਾਗਮ ਕੀਤਾ ਗਿਆ ਹੈ | ਉਨ੍ਹਾਂ ਆਖਿਆ ਕਿ ਦੁਆਬੇ ਦੀ ਧਰਤੀ ਨੂੰ ਮਾਣ ਹੈ ਕਿ ਇੱਥੋਂ ਬੱਬਰ ਅਕਾਲੀ ਲਹਿਰ ਦੀ ਸ਼ੁਰੂਆਤ ਕੀਤੀ ਗਈ | ਸਮਾਗਮ ਦੌਰਾਨ ਬੱਬਰਾਂ ਦੀ ਯਾਦ 'ਚ ਲੇਖਕ ਕਿਰਪਾਲ ਸਿੰਘ ਵਲੋਂ ਲਿਖੀ ਕਿਤਾਬ 'ਬੱਬਰ ਅਕਾਲੀ ਯੋਧੇ' ਮਾਲਵਿੰਦਰ ਸਿੰਘ ਕੰਗ ਵਲੋਂ ਜਾਰੀ ਕੀਤੀ ਗਈ | ਇਸ ਮੌਕੇ ਕਮਲਜੀਤ ਪਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਚੇਤ ਰਾਮ ਰਤਨ, ਪਰਮਾਨੰਦ ਬ੍ਰਹਮਪੁਰੀ, ਰਣਜੀਤ ਸਿੰਘ ਝਿੰਗੜ, ਮਨਦੀਪ ਸਿੰਘ ਗੋਬਿੰਦਪੁਰ, ਤਰਨਜੀਤ ਸਿੰਘ ਥਾਂਦੀ, ਵਾਸਦੇਵ ਪਰਦੇਸੀ, ਨਵਕਾਂਤ ਭਰੋ ਮੁਜਾਰਾ, ਕਸ਼ਮੀਰੀ ਲਾਲ ਕੈਥ, ਮੁਕੇਸ਼ ਕੁਮਾਰ ਬਿੱਟੂ, ਸੁਰਿੰਦਰ ਸਿੰਘ ਕਰਮ, ਅਮਰੀਕ ਕਟਾਰੀਆ, ਨਰਿੰਦਰ ਮਾਹੀ, ਧਰਮਵੀਰ ਪਾਲ, ਹਰਮਿੰਦਰ ਸਿੰਘ ਪਿੰਟੂ, ਜੋਗਾ ਸਿੰਘ ਥਾਂਦੀ, ਮਨੋਰੰਜਨ ਕਾਲੀਆ, ਜਤਿੰਦਰ ਪਾਲ ਸਿੰਘ ਕਲੇਰ, ਜਗਤਾਰ ਸਿੰਘ ਜੱਬੋਵਾਲ, ਛਿੰਝੀ ਲੜੋਆ, ਸੰਦੀਪ ਮਝੂਰ, ਹਰਜਾਪ ਸਿੰਘ ਰਾਜ ਮਜਾਰੀ, ਮਹਿੰਦਰ ਕੁਮਾਰ ਆਦਿ ਹਾਜ਼ਰ ਸਨ |