21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਚੇਅਰਮੈਨ ਹਰਚੰਦ ਸਿੰਘ ਬਰਸਟ ਨੇ 40 ਲੱਖ ਦੀ ਲਾਗਤ ਨਾਲ ਬਣੀ ਨਵੀਂ ਲਿੰਕ ਰੋਡ ਦਾ ਕੀਤਾ ਉਦਘਾਟਨ

ਅਜੀਤ ਡੈਸਕ 18-10-2025
ਬੰਗਾ, 17 ਅਕਤੂਬਰ (ਕੁਲਦੀਪ ਸਿੰਘ ਪਾਬਲਾ, ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਪੰਜਾਬ ਮੰਡੀ ਬੋਰਡ ਵਲੋਂ ਰਿਕਾਰਡ ਸਮੇਂ ਵਿਚ 40 ਲੱਖ ਰੁਪਏ ਦੀ ਲਾਗਤ ਨਾਲ ਨੈਸ਼ਨਲ ਹਾਈਵੇ ਬੰਗਾ-ਫਗਵਾੜਾ ਤੋਂ ਪਿੰਡ ਕਲੇਰਾਂ ਨੂੰ ਜਾਂਦੀ ਸੜਕ ਤੋਂ ਪਿੰਡ ਬਾਹੜੋਵਾਲ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੇ ਸ਼ਮਸ਼ਾਨਘਾਟ ਢਾਹਾਂ ਤੱਕ ਨਵੀਂ ਕੰਕਰੀਟ ਨਾਲ ਬਣਾਈ ਗਈ ਲਿੰਕ ਰੋਡ ਦਾ ਉਦਘਾਟਨ ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਢਾਹਾਂ ਕਲੇਰਾਂ ਸਕੂਲ ਕੋਲ ਕੀਤਾ | ਇਸ ਮੌਕੇ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਵਿਚ ਵਿਕਾਸ ਕਾਰਜ ਬਹੁਤ ਤੇਜ਼ੀ ਨਾਲ ਕੀਤੇ ਜਾ ਰਹੇ ਹਨ | ਇਸ ਨਵੀਂ ਲਿੰਕ ਰੋਡ ਦੇ ਬਣਨ ਨਾਲ ਜਿਥੇ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿਚ ਆਸਾਨੀ ਹੋ ਜਾਵੇਗੀ, ਉਥੇ ਹੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ, ਹਸਪਤਾਲ ਢਾਹਾਂ ਕਲੇਰਾਂ ਨੂੰ ਆਉਣ ਵਾਲੇ ਮਰੀਜ਼ਾਂ ਨੂੰ ਵੱਡੀ ਸਹੂਲਤ ਮਿਲੇਗੀ | ਉਨ੍ਹਾਂ ਕਿਹਾ ਪੰਜਾਬ 'ਚ ਪੰਜਾਬ ਮੰਡੀ ਬੋਰਡ ਵਲੋਂ ਸੜਕਾਂ ਤੇ ਮੰਡੀਆਂ ਦੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਪੂਰਾ ਕਰਕੇ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਡਾ. ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ ਤੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਇਲਾਕਾ ਨਿਵਾਸੀਆਂ ਲਈ ਆਧੁਨਿਕ ਲਿੰਕ ਸੜਕ ਬਣਾਉਣ ਲਈ ਹਾਰਦਿਕ ਧੰਨਵਾਦ ਕੀਤਾ | ਇਸ ਮੌਕੇ ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਟਰੱਸਟ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ. ਸੀ ਵਿੰਗ, ਬੀਬੀ ਹਰਜੋਤ ਕੌਰ ਲੋਹਟੀਆ ਸੀਨੀਅਰ ਆਗੂ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ ਬੰਗਾ, ਦਵਿੰਦਰ ਸਿੰਘ ਢਿੱਲੋਂ ਯੂ. ਐਸ. ਏ., ਗੌਰਵ ਭੱਟੀ ਕਾਰਜਕਾਰੀ ਇੰਜੀਨੀਅਰ, ਤੀਰਥ ਸਿੰਘ ਐਸ. ਡੀ. ਓ., ਜੇ. ਈ. ਚਰਨਜੀਤ ਸਿੰਘ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਸੁਰਿੰਦਰ ਸਿੰਘ ਸ਼ਾਹ, ਸੰਦੀਪ ਕੁਮਾਰ ਸਾਈਟ ਇੰਚਾਰਜ, ਹਰਵਿੰਦਰ ਸਿੰਘ ਸਾਈਟ ਇੰਚਾਰਜ ਰੋਡ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਕੁਲਜੀਤ ਸਰਹਾਲ ਵਲੋਂ ਦਾਣਾ ਮੰਡੀਆਂ ਦਾ ਦੌਰਾ ਅਗਲੀ ਖ਼ਬਰ ਬੱਬਰ ਅਕਾਲੀ ਲਹਿਰ ਦੇ ਯੋਧਿਆਂ ਦੀ ਦੁਆਬੇ 'ਚ ਬਣਾਈ ਜਾਵੇਗੀ ਯਾਦਗਾਰ-ਮਾਲਵਿੰਦਰ ਸਿੰਘ ਕੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।