ਬੰਗਾ, 17 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਕੁਲਜੀਤ ਸਿੰਘ ਸਰਹਾਲ ਵਲੋਂ ਦੋ ਮਹੱਤਵਪੂਰਨ ਅਨਾਜ ਮੰਡੀਆਂ (ਮੰਡੀ ਬਹਿਰਾਮ) ਤੇ (ਮੰਡੀ ਸੂੰਢ ਮਕਸੂਦਪੂਰ) ਦਾ ਦੌਰਾ ਕੀਤਾ | ਦੌਰੇ ਦੌਰਾਨ ਮੰਡੀ 'ਚ ਆਈ ਫ਼ਸਲ ਦੀ ਖਰੀਦ ਪ੍ਰਕਿਰਿਆ, ਤੋਲ ਪ੍ਰਣਾਲੀ, ਭੁਗਤਾਨ ਦੀ ਸਥਿਤੀ ਤੇ ਕਿਸਾਨਾਂ ਲਈ ਕੀਤੀਆਂ ਗਈਆਂ ਸੁਵਿਧਾਵਾਂ ਦੀ ਸਮੀਖਿਆ ਕੀਤੀ ਗਈ | ਮੰਡੀਆਂ ਵਿਚ ਚਾਰ ਖਰੀਦ ਏਜੰਸੀਆਂ ਝੋਨੇ ਦੀ ਖ਼ਰੀਦ ਕਰ ਰਹੀਆਂ ਹਨ, ਜਿਨ੍ਹਾਂ 'ਚ ਪਨਗਰੇਨ, ਮਾਰਕਫੈੱਡ, ਪਨਸਪ ਤੇ ਵੇਅਰਹਾਉਸ ਹਨ | ਜਿਨ੍ਹਾਂ ਵਲੋਂ 16 ਅਕਤੂਬਰ ਤੱਕ 7701 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਤੇ ਪੇਮੈਂਟ ਵੀ ਨਾਲੋ ਨਾਲ ਕੀਤੀ ਜਾ ਰਹੀ ਹੈ | ਕੁਲਜੀਤ ਸਰਹਾਲ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਅਤੇ ਤੋਲ ਤੋਂ ਲੈ ਕੇ ਭੁਗਤਾਨ ਤੱਕ ਸਾਰਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਜਾਵੇ | ਮੰਡੀ ਅਧਿਕਾਰੀਆਂ ਨੂੰ ਸਫ਼ਾਈ, ਪੀਣ ਵਾਲੇ ਪਾਣੀ ਤੇ ਛਾਂ ਦੀ ਵਿਵਸਥਾ ਬਣਾਈ ਰੱਖਣ ਲਈ ਕਿਹਾ ਗਿਆ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਰੱਖਿਆ ਕਰ ਰਹੀ ਹੈ | ਦੌਰੇ ਦੌਰਾਨ ਸਥਾਨਕ ਅਧਿਕਾਰੀ, ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਸੰਬੰਧਿਤ ਵਿਭਾਗ ਨੂੰ ਭੇਜਣ ਦੀ ਗੱਲ ਕਹੀ ਗਈ | ਕੁਲਜੀਤ ਸਰਹਾਲ ਨੇ ਬੋਲਦਿਆਂ ਕਿਹਾ ਕਿ ਕਿਸਾਨ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ | ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕਿਸਾਨ ਨੂੰ ਆਪਣੀ ਮਿਹਨਤ ਦੀ ਪੂਰੀ ਕੀਮਤ ਮਿਲੇ | ਇਸ ਮੌਕੇ ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਮਨਜੀਤ ਸਿੰਘ ਨਾਮਧਾਰੀ, ਗੁਰਮਾਨਦੀਪ ਸਿੰਘ ਇੰਸਪੈਕਟਰ ਪਨਬਸ, ਸੈਕਟਰੀ ਵਰਿੰਦਰ ਕੁਮਾਰ, ਗੁਰਮਿੰਦਰ ਸਿੰਘ ਕੱਟ, ਸੀਨੀਅਰ ਆਗੂ, ਜਗਜੀਤ ਸਿੰਘ ਬਲਾਕੀਪੁਰ ਸੀਨੀਅਰ ਆਪ ਆਗੂ, ਚਰਨਜੀਤ ਸਿੰਘ ਰੰਧਾਵਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਗੁਰਮਿੰਦਰ ਸਿੰਘ ਡਿੰਪਲ ਸਰਪੰਚ ਮੱਲ੍ਹਾ ਸੋਢੀਆ, ਜਗਜੀਤ ਸਿੰਘ ਸੋਢੀ, ਮਲਕੀਤ ਸਿੰਘ ਅਟਵਾਲ, ਸੁਰਿੰਦਰ ਕੁਮਾਰ ਚੱਢਾ ਸੁਰਹਾਲ ਕਾਜੀਆਂ, ਬਲਦੇਵ ਸਿੰਘ ਜੱਸੋਮਜਾਰਾ, ਹਰਜੀਤ ਸਿੰਘ ਅਟਵਾਲ ਫਰਾਲਾ, ਸੁਰਿੰਦਰ ਪਿੰਕੀ, ਦੋਲਤ ਭਾਟੀਆ, ਗੁਰਮਨ ਸਿੰਘ, ਚਰਨਜੀਤ ਸਿੰਘ ਸਿੱਧੂ, ਹੁਸਨ ਲਾਲ ਮੱਲ੍ਹਾ, ਗੁਰਵਿੰਦਰ ਸਿੰਘ ਕੱਟ, ਸੁਲੱਖਣ ਸਿੰਘ, ਪਰਮਿੰਦਰ ਸਿੰਘ, ਸਾਧੂ ਸਿੰਘ ਭਰੋਲੀ, ਰਾਮ ਕਿਸ਼ਨ ਆੜ੍ਹਤੀਆ, ਉਂਕਾਰ ਸਿੰਘ ਆੜ੍ਹਤੀਆ, ਹਰਭਜਨ ਸਿੰਘ ਭਰੋਲੀ, ਦਲਜੀਤ ਖਟਕੜ, ਗੁਰਵਿੰਦਰ ਸਿੰਘ ਭਰੋਲੀ, ਹਰਵਿੰਦਰ ਸਿੰਘ ਜੰਡਿਆਲਾ ਆਦਿ ਹਾਜ਼ਰ ਸਨ | 17 ਨਵਾਂਸ਼ਹਿਰ 38