21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਛੱਪੜ ਵਿਚ ਫੈਲੀ ਗੰਦਗੀ ਤੋਂ ਪਿੰਡ ਸੂੰਢ ਦੇ ਆਦਿਧਰਮੀ ਮੁਹੱਲੇ ਦੇ ਲੋਕ ਪ੍ਰੇਸ਼ਾਨ <br/>

ਅਜੀਤ ਡੈਸਕ 18-10-2025
ਕਟਾਰੀਆਂ, 17 ਅਕਤੂਬਰ (ਪ੍ਰੇਮੀ ਸੰਧਵਾਂ)-ਪਿੰਡ ਸੂੰਢ ਦੇ ਵਸੋਂ ਵਾਲੇ ਖੇਤਰ ਵਿਚ ਪੈਂਦੇ ਛੱਪੜ 'ਚ ਫੈਲੀ ਗੰਦਗੀ ਤੋਂ ਨੇੜੇ-ਤੇੜੇ ਰਹਿੰਦੇ ਲੋਕ ਜਿੱਥੇ ਡਾਹਢੇ ਦੁਖੀ ਹਨ, ਉਥੇ ਹੀ ਰਾਹਗੀਰਾਂ ਅੰਦਰ ਭਾਰੀ ਰੋਸ ਫੈਲਿਆ ਹੋਇਆ ਹੈ ਕਿਉਂਕਿ ਛੱਪੜ 'ਚੋਂ ਆਉਂਦੀ ਭੈੜੀ ਬਦਬੂ ਕਾਰਨ ਕਦੇ ਵੀ ਕੋਈ ਬਿਮਾਰੀ ਜਨਮ ਲੈ ਸਕਦੀ ਹੈ | ਲੋਕਾਂ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵਲੋਂ ਭਾਵੇਂ ਕਈ ਵਾਰੀ ਛੱਪੜ ਦੀ ਸਫ਼ਾਈ ਕਰਵਾਈ ਗਈ ਪਰ ਸਾਰੇ ਆਦਿਧਰਮੀ ਮੁਹੱਲੇ ਦੇ ਲੋਕਾਂ ਦੇ ਘਰਾਂ ਅਤੇ ਬਰਸਾਤੀ ਪਾਣੀ ਛੱਪੜ ਵਿਚ ਪੈਣ ਨਾਲ ਛੱਪੜ ਦੀ ਸਥਿਤੀ ਜਿਉਂ ਦੀ ਤਿਉਂ ਬਣ ਜਾਂਦੀ ਹੈ, ਜਿਸ ਕਾਰਨ ਲੋਕਾਂ ਅੰਦਰ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ, ਕਿਉਂਕਿ ਛੱਪੜ ਵਿਚ ਵੱਧ-ਫੁਲ ਰਿਹਾ ਜ਼ਹਿਰੀਲਾ ਮੱਛਰ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕਾ ਹੈ ਪਰ ਫਿਰ ਵੀ ਸਿਹਤ ਵਿਭਾਗ ਵਲੋਂ ਛੱਪੜ ਵਿਚ ਨਾ ਤਾਂ ਕਾਲਾ ਤੇਲ ਪਾਇਆ ਗਿਆ, ਨਾ ਹੀ ਮੱਛਰ ਦੇ ਖ਼ਾਤਮੇ ਲਈ ਗੰਬੂਜਾ ਮੱਛੀਆਂ ਛੱਡੀਆਂ ਗਈਆਂ, ਜਿਸ ਕਾਰਨ ਲੋਕ ਰੱਜ ਕੇ ਪ੍ਰੇਸ਼ਾਨ ਹਨ | ਪਿੰਡ ਦੇ ਪਤਵੰਤੇ ਸੱਜਣਾ ਅਤੇ ਰਾਹਗੀਰਾਂ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਛੱਪੜ ਦੀ ਸਫ਼ਾਈ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ, ਤਾਂ ਜੋ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |


ਪਿਛਲੀ ਖ਼ਬਰ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਡਾ. ਮਹਿਤਾਬ ਸਿੰਘ ਸਨਮਾਨਿਤ ਅਗਲੀ ਖ਼ਬਰ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਕੁਲਜੀਤ ਸਰਹਾਲ ਵਲੋਂ ਦਾਣਾ ਮੰਡੀਆਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।