21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

69ਵੀਆਂ ਪੰਜਾਬ ਰਾਜ ਪੱਧਰੀ ਸਕੂਲ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ 19 ਸਾਲ ਮੁੰਡਿਆਂ 'ਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਬਣਿਆ ਜੇਤੂ

ਅਜੀਤ ਡੈਸਕ 18-10-2025
ਨਵਾਂਸ਼ਹਿਰ/ਪੋਜੇਵਾਲ ਸਰਾਂ, 17 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਜਰਨੈਲ ਸਿੰਘ ਨਿੱਘਾ, ਨਵਾਂਗਰਾਈਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਇਲ ਉਮਰ ਗੁੱਟ 19 ਸਾਲ ਲੜਕਿਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਅਨੀਤਾ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਲਖਵੀਰ ਸਿੰਘ ਤੇ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਦੀ ਅਗਵਾਈ 'ਚ ਸਫਲਤਾ ਪੂਰਵਕ ਸਮਾਪਤ ਹੋਇਆ, ਜਿਸ ਵਿਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਜੇਤੂ ਰਿਹਾ | ਰਾਜ ਪੱਧਰੀ ਟੂਰਨਾਮੈਂਟ 'ਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਤੇ ਡਾ. ਨਛੱਤਰ ਪਾਲ ਵਿਧਾਇਕ ਨਵਾਂਸਹਿਰ ਨੇ ਕੀਤੀ ਕੀਤੀ | ਇਸ ਮੌਕੇ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਖੇਡਾਂ ਲਈ ਪੂਰੀ ਤਨਦੇਹੀ ਨਾਲ ਦਿਨ ਰਾਤ ਇਕ ਕਰਕੇ ਕੰਮ ਕਰ ਰਹੀ ਹੈ | ਇਸ ਮੌਕੇ ਡਾ. ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ ਨੇ ਕਿਹਾ ਕਿ ਖੇਡਾਂ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ ਤੇ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ | ਇਸ ਮੌਕੇ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਲਖਵੀਰ ਸਿੰਘ ਨੇ ਬਾਹਰੋਂ ਆਈਆਂ ਟੀਮਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਟੂਰਨਾਮੈਂਟ ਦੇ ਫਾਈਨਲ ਵਿਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਜ਼ਿਲ੍ਹਾ ਅੰਮਿ੍ਤਸਰ ਸਾਹਿਬ ਨੂੰ ਹਰਾ ਕੇ ਚੈਂਪੀਅਨ ਬਣਿਆ | ਤੀਸਰੇ ਸਥਾਨ ਲਈ ਰੂਪਨਗਰ ਨੇ ਬਠਿੰਡਾ ਨੂੰ ਹਰਾਇਆ | ਇਸ ਮੌਕੇ ਨੈਸ਼ਨਲ ਕੈਂਪ ਲਈ ਖਿਡਾਰੀਆਂ ਦੀ ਚੋਣ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਵਿੰਦਰ ਕੌਰ, ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਜਨਰਲ ਸਕੱਤਰ ਡੀ. ਟੀ. ਸੀ., ਹੈੱਡ ਮਾਸਟਰ ਦਲਜੀਤ ਸਿੰਘ ਬੋਲਾ, ਪਿ੍ੰਸੀਪਲ ਦੇਵ ਰਾਜ ਪੋਜੇਵਾਲ, ਹੈੱਡ ਮਾਸਟਰ ਗੁਰਪ੍ਰੀਤ ਸਿੰਘ, ਹੈੱਡ ਮਾਸਟਰ ਅਮਨਪ੍ਰੀਤ ਸਿੰਘ ਜੌਹਰ, ਹੈੱਡ ਮਾਸਟਰ ਗੁਰਨੇਕ ਸਿੰਘ, ਨਵਦੀਪ ਕੁਮਾਰ, ਅਮਨਦੀਪ ਬੇਗਮਪੁਰੀ, ਬਲਵੀਰ ਮੀਲੂ, ਕੁਲਦੀਪ ਕੁਮਾਰ, ਗੁਰਜੀਤ ਕੌਰ ਕੋਚ, ਨੀਰਜ ਵਸ਼ਿਸਟ, ਰਾਜਵੀਰ ਕੌਰ, ਗੁਰਦੀਪ ਸਿੰਘ, ਕੁਲਜਿੰਦਰ ਸਿੰਘ, ਨਰਿੰਦਰ ਕੌਰ, ਜਸਵੀਰ ਕੌਰ, ਕਰਮਜੀਤ ਕੌਰ, ਸੁਨੀਤਾ ਰਾਣੀ, ਪੂਨਮ ਰਾਣੀ, ਮਨਜੀਤ ਲੌਂਗੀਆ, ਯਾਦਵਿੰਦਰ ਸਿੰਘ, ਭੁਪਿੰਦਰ ਸਿੰਘ ਰੋਪੜ, ਲੈਕ. ਹਰਵਿੰਦਰ ਸਿੰਘ ਮਾਲੇਵਾਲ, ਜਸਵਿੰਦਰ ਸਿੰਘ, ਕੁਲਜਿੰਦਰ ਸਿੰਘ, ਜਸਵੀਰ ਕੌਰ, ਅਵਤਾਰ ਸਿੰਘ, ਬਲਦੇਵ ਰਾਜ, ਲੈਕ ਸਰਬਜੀਤ ਕੌਰ, ਕੁਲਵਿੰਦਰ ਸਿੰਘ, ਰਾਣਾ ਰਣਜੀਤ ਸਿੰਘ ਸਰਪੰਚ, ਨੀਲਮ ਕੁਮਾਰੀ, ਜਸਕਰਨ ਸਿੰਘ, ਜਗਸ਼ੀਰ ਸਿੰਘ, ਲੈਕ. ਬਲਦੀਸ਼ ਕੁਮਾਰ, ਰਮੇਸ਼ ਕੁਮਾਰ ਪੀ. ਟੀ. ਆਈ., ਸੰਜੀਵ ਕੁਮਾਰ, ਹਰਪ੍ਰੀਤ ਸਿੰਘ, ਮਹਿੰਦਰ ਸਿੰਘ, ਰੁਪਿੰਦਰ ਕੌਰ, ਬਲਦੇਵ ਸਿੰਘ ਸਿੱਧੂ ਆਦਿ ਸਮੇਤ ਡੀ. ਪੀ. ਈ, ਪੀ. ਟੀ. ਆਈ. ਤੇ ਆਫੀਸਲ ਹਾਜ਼ਰ ਸਨ | ਇਸ ਮੌਕੇ ਸਲੈਕਟਰ ਟੀਮ ਦੇ ਮੈਂਬਰ ਮਨਦੀਪ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਕਪੂਰਥਲਾ, ਸੁਖਵੰਤ ਕੌਰ ਫਰੀਦਕੋਟ, ਸਤੀਸ਼ ਕੁਮਾਰ ਰੂਪਨਗਰ, ਕਾਬਲ ਸਿੰਘ ਅੰਮਿ੍ਤਸਰ ਸਾਹਿਬ, ਜਸਵਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਤੇ ਭੂਪਿੰਦਰ ਸਿੰਘ ਰੂਪਨਗਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜਥੇ. ਅਮਰੀਕ ਸਿੰਘ ਪੂਨੀਆਂ ਨਹੀਂ ਰਹੇ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਡਿਗਰੀ ਵੰਡ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।