ਨਵਾਂਸ਼ਹਿਰ, 17 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਨਿਹੰਗ ਜਥੇਬੰਦੀ ਤਰਨਾ ਦਲ ਦੁਆਬਾ ਦੇ ਜਥੇਦਾਰ ਬਾਬਾ ਅਮਰੀਕ ਸਿੰਘ ਪੂਨੀਆਂ ਵਾਲੇ ਅਚਾਨਕ ਅਕਾਲ ਚਲਾਣਾ ਕਰ ਗਏ | ਦੱਸਿਆ ਜਾ ਰਿਹਾ ਹੈ ਕਿ ਉਹ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ 'ਤੇ ਗਏ ਹੋਏ ਸਨ, ਉਥੇ ਹੀ ਉਹ ਅਕਾਲ ਚਲਾਣਾ ਕਰ ਗਏ | ਜਥੇਦਾਰ ਪੂਨੀਆ ਵਲੋਂ ਲਗਾਤਾਰ ਹੋਲੇ ਮਹੱਲੇ 'ਤੇ ਲੰਗਰਾਂ ਦੀ ਸੇਵਾ ਤੇ ਵੱਖ-ਵੱਖ ਲੰਗਰਾਂ 'ਤੇ ਅਚਾਰ ਦੀ ਸੇਵਾ ਲਗਾਤਾਰ ਨਿਭਾਈ ਜਾ ਰਹੀ ਸੀ | ਉਨ੍ਹਾਂ ਵਲੋਂ ਨਿਹੰਗ ਜਥੇਬੰਦੀ 'ਚ ਰਹਿੰਦਿਆਂ ਪੰਥਕ ਕਾਰਜਾਂ 'ਚ ਵੱਖ-ਵੱਖ ਪਿੰਡਾਂ 'ਚ ਦੀਵਾਨ ਲਗਾਉਣ ਤੇ ਨਗਰ ਕੀਰਤਨ 'ਚ ਸੇਵਾ ਕਰਨ ਦੀ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਜਥੇਦਾਰ ਸੁਖਦੇਵ ਸਿੰਘ ਭੌਰ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਸਵਰਨਜੀਤ ਸਿੰਘ ਪਠਲਾਵਾ ਮੁਖੀ ਤਰਨਾ ਦਲ ਦੁਆਬਾ, ਜਥੇਦਾਰ ਨਰੰਗ ਸਿੰਘ ਮੁਖੀ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ, ਜਸਵਿੰਦਰ ਸਿੰਘ ਕਾਹਮਾ ਪ੍ਰਧਾਨ ਕਲਗੀਧਰ ਸੇਵਕ ਜਥਾ ਦੁਆਬਾ, ਜਥੇਦਾਰ ਸੰਤੋਖ ਸਿੰਘ ਮੱਲ੍ਹਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ, ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਅਕਾਲੀ ਦਲ, ਕਰਮਜੀਤ ਸਿੰਘ ਕਰਨਾਣਾ, ਮਨਜੀਤ ਸਿੰਘ ਦੁਸਾਂਝ, ਰਣਜੀਤ ਸਿੰਘ ਝਿੰਗੜ, ਕੁਲਵਿੰਦਰ ਸਿੰਘ ਲਾਡੀ ਬੰਗਾ, ਜਸਵਿੰਦਰ ਸਿੰਘ ਮਾਨ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ | 17 ਨਵਾਂਸ਼ਹਿਰ 18