ਬੰਗਾ, 17 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਗਰੀਬਾਂ ਦੇ ਮਸੀਹਾ ਤੇ ਲੋੜਵੰਦਾਂ ਲੋਕਾਂ ਦੇ ਹਮਦਰਦ ਸਮਾਜ ਸੇਵੀ ਬਾਬਾ ਦਵਿੰਦਰ ਕੌੜਾ ਨੇ ਦੱਸਿਆ ਕਿ ਲੋਕ ਭਲਾਈ ਸੇਵਾ ਸੰਮਤੀ ਵੈਲਫੇਅਰ ਸੁਸਾਇਟੀ ਤੇ ਸਮੂਹ ਸੰਸਥਾ ਦੇ ਸਹਿਯੋਗ ਨਾਲ ਬੰਗਾ ਦੇ ਮਾਤਾ ਸ਼ੀਤਲਾ ਮੰਦਰ ਹੀਓ ਰੋਡ ਬੰਗਾ ਵਿਖੇ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਹਨ | ਉਨ੍ਹਾਂ ਸਮੂਹ ਸੇਵਾਦਾਰਾਂ ਦੀ ਇਸ ਸੰਬੰਧੀ ਹੋਈ ਮੀਟਿੰਗ ਤੋਂ ਬਾਅਦ ਕਿਹਾ ਕਿ ਲੋੜਵੰਦ ਲੜਕੀਆਂ ਦੇ ਪਰਿਵਾਰਾਂ ਨੂੰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲਾ ਤੇ ਹੋਰ ਘਰੇਲੂ ਸਾਮਾਨ ਦਿੱਤਾ ਜਾਵੇਗਾ | ਬਾਬਾ ਦਵਿੰਦਰ ਕੌੜਾ ਦੱਸਿਆ ਕਿ ਸੀਤਲਾ ਮੰਦਰ ਦੇ ਵਿਹੜੇ ਵਿਚ 16 ਨਵੰਬਰ ਨੂੰ ਕਮੇਟੀ ਦੇ ਸਹਿਯੋਗ ਨਾਲ ਆਨੰਦ ਕਾਰਜ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਇਸ ਨੇਕੀ ਦੇ ਕਾਰਜ ਸਮਰੱਥ ਲੋਕਾਂ ਨੂੰ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਸਾਡਾ ਮਨੁੱਖ ਜੀਵਨ ਸਫਲ ਹੋ ਸਕੇ | ਇਸ ਸੰਬੰਧੀ ਬਾਬਾ ਦਵਿੰਦਰ ਕੌੜਾ ਨੇ ਕਿਹਾ ਕਿ ਨੇਕੀ ਦੇ ਕਾਰਜ ਸਾਡੀ ਸਮੂਹ ਸੁਸਾਇਟੀ ਦੇ ਮੈਂਬਰਾਂ ਤੇ ਅਹੁਦੇਦਾਰ ਆਪਣੀ ਜਿੰਦਗੀ ਆਖਰੀ ਸਾਹਾਂ ਤੱਕ ਕਰਦੇ ਰਹਿਣਗੇ ਤਾਂ ਜੋ ਸਾਡੇ ਹੱਥੋਂ ਕਿਸੇ ਗਰੀਬ ਦਾ ਪੁੰਨ ਦਾਨ ਹੋ ਸਕੇ |