21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਤਿਉਹਾਰਾਂ ਦੇ ਮੱਦੇਨਜ਼ਰ ਹਾਈਟੈੱਕ ਨਾਕੇ 'ਤੇ ਵਾਹਨਾਂ ਦੀ ਚੈਕਿੰਗ

ਅਜੀਤ ਡੈਸਕ 18-10-2025
ਕਾਠਗੜ੍ਹ, 17 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਥਾਣਾ ਕਾਠਗੜ੍ਹ ਦੇ ਐਸ.ਐਚ.ਓ ਅਭਿਸ਼ੇਕ ਸ਼ਰਮਾ ਨੇ ਤਿਉਹਾਰਾਂ ਦੇ ਮੱਦੇਨਜ਼ਰ ਰੱਖਦੇ ਹੋਏ ਹਾਈਟੈੱਕ ਨਾਕਾ ਆਸਰੋਂ ਵਿਖੇ ਵਿਸ਼ੇਸ਼ ਨਾਕਾਬੰਦੀ ਦੌਰਾਨ ਹਰ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਦੂਸਰੀ ਪਾਸੇ ਬਾਜ਼ਾਰਾਂ ਵਿਚ ਵੀ ਪੁਲਿਸ ਦੀ ਗਸ਼ਤ ਵਧਾਈ ਗਈ | ਐਸ.ਐਚ.ਓ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਹਰ ਆਉਣ-ਜਾਣ ਵਾਲੇ ਵਾਹਨ ਚਾਲਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਵਾਹਨਾਂ ਦੇ ਕਾਗਜ਼ਾਤ ਚੈਕ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਆਪਣੇ ਪੁਲਿਸ ਕਰਮਚਾਰੀਆ ਨੂੰ ਹਿਦਾਇਤ ਕਰਦੇ ਹੋਏ ਕਿਹਾ ਹਾਈਟੈੱਕ ਨਾਕੇ 'ਤੇ ਹਰ ਆਉਣ-ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾਵੇ | ਇਸ ਮੌਕੇ ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਘਰ ਤੋਂ ਨਿਕਲਦੇ ਸਮੇਂ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਲੈ ਕੇ ਨਿਕਲੋ ਤਾਂ ਕਿ ਨਾਕਾਬੰਦੀ ਦੇ ਦੌਰਾਨ ਚੈਕਿੰਗ ਸਮੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ |
ਪਿਛਲੀ ਖ਼ਬਰ ਨੁਕਸਾਨੀਆਂ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਨਾ ਦਿੱਤਾ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨਗੀਆਂ-ਜਥੇ. ਦਵਿੰਦਰ ਸਿੰਘ ਅਗਲੀ ਖ਼ਬਰ ਬੰਗਾ ਦੇ ਸ਼ੀਤਲਾ ਮੰਦਰ ਵਿਖੇ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ 16 ਨਵੰਬਰ-ਬਾਬਾ ਦਵਿੰਦਰ ਕੌੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।