24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੁਰੂਆਂ ਦੇ ਦੱਸੇ ਮਾਰਗ 'ਤੇ ਚੱਲਣਾ ਸਮੇਂ ਦੀ ਮੁੱਖ ਲੋੜ-ਨੰਬਰਦਾਰ ਸਿੱਧੂ

ਅਜੀਤ ਡੈਸਕ 22-10-2025
ਬਹਿਰਾਮ, 21 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਮੇਂ-ਸਮੇਂ 'ਤੇ ਇਸ ਦੁਨੀਆ ਵਿਚ ਆਏ ਗੁਰੂ ਸਹਿਬਾਨ ਸਾਨੂੰ ਸੱਚ ਦੇ ਮਾਰਗ ਦਾ ਉਪਦੇਸ਼ ਦਿੰਦੇ ਹੋਏ ਇਸ ਦੁਨੀਆ ਤੋਂ ਪਰਦਾ ਕਰ ਗਏ ਹਨ | ਸਾਨੂੰ ਉਨ੍ਹਾਂ ਵਲੋਂ ਦੱਸੇ ਮਾਰਗ ਦਰਸ਼ਨ 'ਤੇ ਚੱਲਣਾ ਸਮੇਂ ਦੀ ਮੁੱਖ ਲੋੜ ਹੈ ਤੇ ਹੋਰਨਾਂ ਦਾ ਜੀਵਨ ਸਫਲਾ ਕਰਨਾ ਚਾਹੀਦਾ ਹੈ | ਇਹ ਸ਼ਬਦ ਨੰਬਰਦਾਰ ਮਨਦੀਪ ਸਿੰਘ ਸਿੱਧੂ ਤਲਵੰਡੀ ਜੱਟਾਂ ਨੇ ਇਕ ਧਾਰਮਿਕ ਸਮਾਗਮ ਕਰਾਉਣ ਸੰਬੰਧੀ ਗੱਲਬਾਤ ਕਰਦਿਆਂ ਕੀਤਾ | ਉਪਰੰਤ ਉਨ੍ਹਾਂ ਬੰਦੀਛੋੜ ਦਿਵਸ ਦੀਆਂ ਸਭ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਸਾਨੂੰ ਧਾਰਮਿਕ ਸਮਾਗਮ ਉਤਸ਼ਾਹ ਨਾਲ ਕਰਾਉਣੇ ਚਾਹੀਦੇ ਹਨ | ਇਸ ਮੌਕੇ ਬਲਦੇਵ ਸਿੰਘ ਮਕਸੂਦਪੁਰ, ਨੰਬਰਦਾਰ ਕਿ੍ਪਾਲ ਸਿੰਘ ਕੰਗਰੌੜ ਆਦਿ ਹਾਜਰ ਸਨ |
ਪਿਛਲੀ ਖ਼ਬਰ ਕਾਠਗੜ੍ਹ 'ਚ ਖੁੱਲੇ੍ਹ ਨਵੇਂ ਹੈਲਥ ਹੱਬ ਫਿੱਟਨੈੱਸ ਜਿਮ 'ਚ ਲੱਗੀਆਂ ਆਧੁਨਿਕ ਮਸ਼ੀਨਾਂ ਅਗਲੀ ਖ਼ਬਰ ਸੰਤ ਬਾਬਾ ਗੁਰਦਿੱਤਾ ਦਾਸ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।