24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਾਠਗੜ੍ਹ 'ਚ ਖੁੱਲੇ੍ਹ ਨਵੇਂ ਹੈਲਥ ਹੱਬ ਫਿੱਟਨੈੱਸ ਜਿਮ 'ਚ ਲੱਗੀਆਂ ਆਧੁਨਿਕ ਮਸ਼ੀਨਾਂ

ਅਜੀਤ ਡੈਸਕ 22-10-2025
ਕਾਠਗੜ੍ਹ, 21 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਇਲਾਕੇ ਦੇ ਪ੍ਰਸਿੱਧ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦੇ ਗਰਾੳਬਾਡ ਦੇ ਸਾਹਮਣੇ ਨਵੀਂ ਖੁੱਲ੍ਹੀ ਹੈਲਥ ਹੱਬ ਫਿਟਨੈੱਸ ਜਿੰਮ ਦਾ ਉਦਘਾਟਨ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਕੀਤਾ | ਇਸ ਮੌਕੇ ਇਲਾਕੇ ਭਰ ਤੋਂ ਨੌਜਵਾਨ ਤੇ ਜਿੰਮ ਪ੍ਰੇਮੀਆਂ ਨੇ ਭਾਰੀ ਗਿਣਤੀ 'ਚ ਸ਼ਿਰਕਤ ਕੀਤੀ | ਇਹ ਨਵੀਂ ਖੁੱਲ੍ਹੀ ਜਿੰਮ ਨੌਜਵਾਨਾਂ ਦੇ ਲਈ ਫਾਇਦੇਮੰਦ ਸਾਬਿਤ ਹੋਵੇਗੀ | ਜਿੰਮ 'ਚ ਅਤਿ ਅਧੁਨਿਕ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ | ਜਿੰਮ ਦੇ ਪ੍ਰਬੰਧਕ ਗੁਰਮੋਹਨ ਸਿੰਘ ਫਤਿਹਪੁਰ ਤੇ ਵਿਪਨ ਕੁਮਾਰ ਕਿਸ਼ਨਪੁਰ ਨੇ ਦੱਸਿਆ ਕਿ ਹੈਲਥ ਹੱਬ ਫਿਟਨੈੱਸ ਜਿੰਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿਹਤ ਮੰਦ ਬਣਾਉਣਾ ਤੇ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨਾ ਹੈ | ਉਨ੍ਹਾਂ ਦੱਸਿਆ ਕਿ ਇਸ ਜਿੰਮ 'ਚ ਮਹਿਲਾਵਾਂ ਅਤੇ ਬੱਚਿਆਂ ਲਈ ਵੀ ਵਿਸ਼ੇਸ਼ ਟਰੇਨਰ ਮਹਿਲਾ ਟੀਚਰ ਰੱਖੀ ਹੈ |
ਪਿਛਲੀ ਖ਼ਬਰ ਸ਼ਿਵ ਪਬਲਿਕ ਸਕੂਲ ਬਹਿਰਾਮ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਗੁਰੂਆਂ ਦੇ ਦੱਸੇ ਮਾਰਗ 'ਤੇ ਚੱਲਣਾ ਸਮੇਂ ਦੀ ਮੁੱਖ ਲੋੜ-ਨੰਬਰਦਾਰ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।