25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬਜ਼ੁਰਗ ਨਾਗਰਿਕ ਤੇ ਵਾਤਾਵਰਨ ਸੁਧਾਰ ਸੰਸਥਾ ਨੇ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 22-10-2025
ਨਵਾਂਸ਼ਹਿਰ, 21 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਬਜ਼ੁਰਗ ਨਾਗਰਿਕ ਤੇ ਵਾਤਾਵਰਣ ਸੁਧਾਰ ਸੰਸਥਾ ਨਵਾਂਸ਼ਹਿਰ ਵਲੋਂ ਇਤਿਹਾਸਕ ਬਾਰਾਂਦਰੀ ਬਾਗ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਭ ਦੀ ਚੰਗੀ ਸਿਹਤ ਤੇ ਚੜ੍ਹਦੀ ਕਲਾ ਦੀਆਂ ਦੁਆਵਾਂ ਕੀਤੀਆਂ | ਇਸ ਮੌਕੇ ਸਮਾਜ ਸੇਵਕ ਮਹਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਨਾਲ ਸਾਡੀ ਧਾਰਮਿਕ ਆਸਥਾ ਜੁੜੀ ਹੋਈ ਹੈ ਜੋ ਮਾਨਵਤਾ ਨੂੰ ਸੱਚੇ ਮਾਰਗ 'ਤੇ ਚੱਲਣ ਲਈ ਸੰਦੇਸ਼ ਦਿੰਦੀ ਹੈ ਅਸੀਂ ਸਾਰੇ ਰਲ ਪ੍ਰਣ ਕਰਦੇ ਹਾਂ ਕਿ ਪ੍ਰਦੂਸ਼ਣ ਮੁਕਤ ਗ੍ਰੀਨ ਰਹਿਤ ਦੀਵਾਲੀ ਮਨਾਵਾਂਗੇ ਤੇ ਲੋਕਾਂ ਨੂੰ ਪ੍ਰੇਰਿਤ ਕਰਾਗੇ | ਇਸ ਸੰਬੰਧੀ ਸਮੂਹ ਬਜ਼ੁਰਗ ਨਾਗਰਿਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੇਸਹਾਰਾ ਪਸ਼ੂਆਂ ਲਈ ਸ਼ੈਲਟਰ ਬਣਾਏ ਜਾਣ ਤੇ ਇਨ੍ਹਾਂ ਦੀ ਸੰਭਾਲ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ | ਸਰਦਾਰ ਖਾਲਸਾ ਤੇ ਸਮੂਹ ਸਾਥੀਆਂ ਨੇ ਅਪੀਲ ਕੀਤੀ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਇਹਨਾਂ ਦੀ ਸੰਭਾਲ ਦਾ ਪ੍ਰਣ ਕੀਤਾ | ਦਿਵਾਲੀ ਦੇ ਸ਼ੁੱਭ ਮੌਕੇ ਜਿਥੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਉਥੇ ਮਠਿਆਈਆਂ ਵੰਡੀਆਂ ਗਈਆਂ ਤੇ ਤੋਹਫੇ ਵੀ ਦਿੱਤੇ ਗਏ | ਇਸ ਮੌਕੇ ਬਾਲ ਕਿ੍ਸ਼ਨ ਸੋਨੀ, ਮਹੇਸ਼ ਬੱਧਣ, ਅਸ਼ਵਨੀ ਗੋਤਮ, ਦਿਗੰਬਰ ਪਾਲ ਗੁਪਤਾ, ਰਾਜਪਾਲ ਸਿੰਘ, ਸਤੀਸ਼ ਚੰਦਰ ਛਾਬੜਾ, ਓਮ ਪ੍ਰਕਾਸ਼ ਕਾਨੂੰਗੋੋ, ਅਨਿਲ ਕੋਤਵਾਲ, ਰਾਮਧਨ ਖੇਪੜ, ਭੁਪਿੰਦਰ ਸਿੰਘ, ਜੋਗਿੰਦਰ ਸਿੰਘ ਨਰੂਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਲਵਿੰਦਰ ਦਾਰਾ ਦੀ ਪਹਿਲੀ ਬਰਸੀ 'ਤੇ ਮਾਹਿਲ ਗਹਿਲਾਂ 'ਚ ਖੂਨਦਾਨ ਕੈਂਪ ਅਗਲੀ ਖ਼ਬਰ ਭੰਬਰਾ ਗੋਤਰ ਸਤੀ ਮਾਤਾ ਦਾ ਮੇਲਾ ਸ਼ਰਧਾ ਸਹਿਤ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।