ਬੰਗਾ, 21 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਪੰਜਾਬੀ ਗੀਤ-ਸੰਗੀਤ ਨਾਲ ਜੁੜੀ ਸ਼ਖ਼ਸੀਅਤ ਸਵ: ਬਲਵਿੰਦਰ ਪਾਲ ਦਾਰਾ ਦੀ ਪਹਿਲੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਮਾਹਿਲ ਗਹਿਲਾ ਵਿਖੇ ਮਨਾਈ ਗਈ | ਉਨ੍ਹਾਂ ਦੇ ਪਰਿਵਾਰ ਵਲੋਂ ਇਸ ਮੌਕੇ ਸਵ: ਬਲਵਿੰਦਰ ਪਾਲ ਦਾਰਾ ਸਾਊਾਡ ਸਰਵਿਸ ਦੀ ਨਿੱਘੀ ਯਾਦ 'ਚ ਡੇਰਾ ਬਾਬਾ ਮੰਗਲ ਦਾਸ ਪਿੰਡ ਮਾਹਿਲ ਗਹਿਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਜਾਪ ਕਰਵਾਏ ਗਏ | ਇਸ ਮੌਕੇ ਉਨ੍ਹਾਂ ਦੀ ਯਾਦ 'ਚ ਬਲੱਡ ਬੈਂਕ ਨਵਾਂਸ਼ਹਿਰ ਦੀ ਟੀਮ ਵਲੋਂ ਨਿਭਾਈਆਂ ਸੇਵਾਵਾਂ ਤਹਿਤ 51 ਯੂਨਿਟ ਖੂਨਦਾਨ ਹੋਇਆ | ਇਸ ਮੌਕੇ ਨਾਮੀ ਸਮਾਜ ਸੇਵੀ ਸ਼ਖ਼ਸੀਅਤ ਜਸਪਾਲ ਸਿੰਘ ਗਿੱਦਾ ਸੇਵਾਦਾਰ ਬਲੱਡ ਬੈਂਕ ਨਵਾਂਸ਼ਹਿਰ ਤੋਂ ਇਲਾਵਾ ਸਵ: ਬਲਵਿੰਦਰ ਦਾਰਾ ਦੀ ਧਰਮ ਪਤਨੀ ਬੀਬੀ ਸਰੋਜ ਰਾਣੀ, ਪੁੱਤਰ ਅੰਮਿ੍ਤਪਾਲ ਸੰਨੀ, ਪੁੱਤਰ ਮਨਪ੍ਰੀਤ ਪਾਲ ਮਨੀ, ਲਾਲੀ ਬਾਸੀ, ਕਾਕਾ ਬੜਾ ਪਿੰਡ, ਗਿੰਦਾ ਮੋਰੋਂ, ਬਿੰਦੂ ਅੱਪਰਾ, ਅਮਨਦੀਪ ਇਟਲੀ, ਮਨੋਜ ਕੁਮਾਰ, ਡਿੰਪੀ ਮੰਡੀ, ਮਨਜਿੰਦਰ ਢਿੱਲੋਂ, ਮੰਨਾ ਗੁਮਟਾਲਾ, ਗੋਰਾ ਮਜਾਰਾ ਰਾਜਾ ਸਾਹਿਬ, ਵਰਿੰਦਰ ਢੰਡਵਾੜ, ਵਿਸ਼ਾਲ ਹੀਉਂ, ਮੋਹਿਤ ਅੱਪਰਾ, ਅਮਨਾ ਚੀਮਾ, ਚੰਨੀ ਭਰੋਮਜਾਰਾ, ਪਿੰ੍ਰਸ ਭਰੋਮਜਾਰਾ, ਹਰਜੀਤ ਢਿੱਲੋਂ ਮੰਡੀ, ਕਾਲਾ ਰਾਜਪੁਰਾ, ਨੇਕਾ ਚੀਮਾ, ਚਾਂਦੀ ਰਾਮ, ਸੁਰਜੀਤ ਢਿੱਲੋਂ ਆਦਿ ਹਾਜ਼ਰ ਸਨ | ਇਸ ਮੌਕੇ ਪਰਿਵਾਰ ਵਲੋਂ ਸਮੂਹ ਖੂਨਦਾਨੀਆਂ ਅਤੇ ਸਹਿਯੋਗੀਆਂ ਨੂੰ ਬਲੱਡ ਬੈਂਕ ਦੇ ਸਹਿਯੋਗ ਨਾਲ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |