27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਭਗਵਾਨ ਵਿਸ਼ਵਕਰਮਾ ਦਾ 56ਵਾਂ ਜਨਮ ਉਤਸਵ ਮਨਾਇਆ

ਅਜੀਤ ਡੈਸਕ 24-10-2025
ਔੜ/ਝਿੰਗੜਾਂ, 23 ਅਕਤੂਬਰ (ਕੁਲਦੀਪ ਸਿੰਘ ਝਿੰਗੜ) - ਗਿਆਨ ਵਿਗਿਆਨ ਤੇ ਸ਼ਿਲਪ ਕਲਾ ਦੇ ਜਨਮ ਦਾਤਾ ਭਗਵਾਨ ਸ੍ਰੀ ਵਿਸ਼ਵਕਰਮਾ ਦਾ 56 ਵਾਂ ਮਹਾਨ ਉਤਸਵ ਸ੍ਰੀ ਵਿਸ਼ਵਕਰਮਾ ਵੈਲਫੇਅਰ ਕਮੇਟੀ ਔੜ ਵਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰ ਵੇਲੇ ਹਵਨ ਪੂਜਾ ਕਰਨ ਉਪਰੰਤ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ ਗਿਆ | ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ 'ਚ ਵੱਖ-ਵੱਖ ਕੀਰਤਨੀ ਤੇ ਢਾਡੀ ਜਥਿਆਂ ਤੋਂ ਇਲਾਵਾ ਨਾਮਵਰ ਗਾਇਕ ਸਵ: ਸੁਰਿੰਦਰ ਸਿੰਘ ਛਿੰਦਾ ਦੇ ਲਾਡਲੇ ਸ਼ਾਗਿਰਦ ਗਾਇਕ ਦੀਪ ਛਿੰਦਾ, ਗਾਇਕ ਪਾਲੀ ਭਾਰ ਸਿੰਘਪੁਰ ਐਂਡ ਪਾਰਟੀ ਵਲੋਂ ਬਾਬਾ ਵਿਸ਼ਵਕਰਮਾ ਦੀ ਉਪਮਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ 'ਚ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਬੀਬੀ ਹਰਜੋਤ ਕੌਰ ਲੋਹਟੀਆ ਜਨਰਲ ਸਕੱਤਰ ਮਹਿਲਾ ਵਿੰਗ ਆਪ, ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ, ਜਥੇਦਾਰ ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਇਕੱਤਰ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਗਿਆਨ ਵਿਗਿਆਨ ਤੇ ਕਿਰਤ ਕਲਾ ਦੇ ਜਨਮਦਾਤਾ ਸਨ ਜਿਨ੍ਹਾਂ ਨੇ ਸਾਨੂੰ ਰੋਜੀ ਰੋਟੀ ਕਮਾਉਣ ਦੇ ਯੋਗ ਬਣਾਇਆ ਹੈ | ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਉਂਦਿਆਂ ਲਖਵੀਰ ਸਿੰਘ ਲੱਖਾ ਨੇ ਸਮਾਗਮ ਵਿੱਚ ਪੁੱਜੀਆਂ ਸਮੂਹ ਸੰਗਤਾਂ ਤੇ ਦਾਨੀ ਸੱਜਣਾਂ ਵਲੋਂ ਸਹਿਯੋਗ ਦੇਣ 'ਤੇ ਪ੍ਰਬੰਧਕ ਕਮੇਟੀ ਦੀ ਤਰਫੋਂ ਧੰਨਵਾਦ ਕੀਤਾ ਗਿਆ | ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਨਾਮਧਾਰੀ, ਜਸਪਾਲ ਸਿੰਘ ਚਾਨਾ ਗੜ੍ਹਪਧਾਣਾ, ਤਰਸੇਮ ਸਿੰਘ ਬਿੱਟੂ ਮੀਰਪੁਰ ਲੱਖਾ ਨੇ ਆਪਣੇ ਸਾਥੀ ਪ੍ਰਬੰਧਕਾਂ ਨਾਲ ਗਾਇਕ ਦੀਪ ਛਿੰਦਾ, ਦਾਨੀ ਸੱਜਣਾਂ ਅਤੇ ਸਮਾਗਮ ਵਿੱਚ ਪੁੱਜੇ ਰਾਜਨੀਤਕ ਆਗੂਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਦਿਨੇਸ਼ ਕੁਮਾਰ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ, ਰੁਪਿੰਦਰ ਸਿੰਘ ਲਾਇਲ, ਜੋਗਾ ਸਿੰਘ ਗੜੁਪੜ, ਤਰਸੇਮ ਸਿੰਘ ਬਿੱਟੂ ਮੀਰਪੁਰ ਲੱਖਾ, ਚੇਅਰਮੈਨ, ਬਲਵੀਰ ਕਰਨਾਣਾ, ਸੁਰਿੰਦਰ ਸਿੰਘ ਗੜੁਪੱੜ, ਕਾਲਾ ਆਰੇ ਵਾਲਾ, ਮੇਸ਼ੀ ਕਾਰਖਾਨੇ ਵਾਲਾ, ਬਲਵਿੰਦਰ ਸਿੰਘ ਸਿਆਣ, ਕੇਸਰ ਸਿੰਘ ਮੱਲ੍ਹੀ, ਲਖਵਿੰਦਰ ਸਿੰਘ ਲਾਡੀ, ਸਰਬਜੀਤ ਸਿੰਘ ਸਾਬੀ ਗੜ੍ਹਪਧਾਣਾ, ਸ਼ਰਨਜੀਤ ਸਿੰਘ ਸ਼ੀਰਾ, ਇੰਦਰਜੀਤ ਸਿੰਘ ਸ਼ੀਰਾ, ਜਸਵੰਤ ਕੁਮਾਰ ਸੋਨੂੰ ਐਲ. ਆਈ. ਸੀ, ਮਨੀਸ਼ ਕਪੂਰ, ਸਰਬਜੀਤ ਸਿੰਘ ਸਿਆਣ, ਹਰਦੀਪ ਸਿੰਘ ਤੱਖਰ, ਜੋਗਾ ਸਿੰਘ ਭੰਗਲ, ਪਿ੍ੰਸੀਪਲ ਨਛੱਤਰ ਸਿੰਘ ਸੁਮਨ, ਨੰਬਰਦਾਰ ਸੁਰਿੰਦਰ ਸਿੰਘ ਮੀਰਪੁਰ ਲੱਖਾ, ਸੁਰਿੰਦਰ ਸਿੰਘ, ਬਲਦੇਵ ਸਿੰਘ, ਸੀਹਰਾ, ਪ੍ਰਲਾਦ ਸਿੰਘ, ਨਿਰਮਲ ਬੁਰਜੀਆ, ਇੰਦਰਜੀਤ ਸਿੰਘ, ਸਿਮਰਨ ਸਿੰਘ, ਸੰਜੀਵ ਕੁਮਾਰ ਸੋਨੂੰ ਸ਼ਰਨਜੀਤ ਸਿੰਘ, ਕੁਲਵਿੰਦਰ ਸਿੰਘ ਸੈਂਭੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਸੁੱਜੋਂ ਵਿਖੇ ਵਿਰਸਾ ਸੰਭਾਲ ਗਤਕਾ ਮੁਕਾਬਲਾ ਅਗਲੀ ਖ਼ਬਰ ਪੋਸ਼ਣ ਤੱਤਾਂ ਦੇ ਮਹੱਤਵ ਵਿਸ਼ੇ 'ਤੇ ਪ੍ਰੋ. ਪਿ੍ੰਅਕਾ ਐਰੀ ਦਾ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।