27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਸੁੱਜੋਂ ਵਿਖੇ ਵਿਰਸਾ ਸੰਭਾਲ ਗਤਕਾ ਮੁਕਾਬਲਾ

ਅਜੀਤ ਡੈਸਕ 24-10-2025
ਬੰਗਾ, 23 ਅਕਤੂਬਰ (ਕੁਲਦੀਪ ਸਿੰਘ ਪਾਬਲਾ) - ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਪਿੰਡ ਸੁੱਜੋ ਵਿਖੇ 5 ਰੋਜ਼ਾ ਸਾਲਾਨਾ ਜੋੜ ਮੇਲਾ 21 ਅਕਤੂਬਰ ਤੋਂ 26 ਅਕਤੂਬਰ ਤੱਕ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਉਸਤਾਦ ਸਰਬਜੀਤ ਸਿੰਘ 14 ਹਜ਼ਾਰੀ ਬੇਦੀ ਦਲ ਅਖਾੜੇ ਦੇ ਮੁੱਖ ਸੇਵਾਦਾਰ ਨੇ ਦੱਸਿਆ ਕਿ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਗਤਕਾ ਅਖਾੜਾ ਕਰਵਾਇਆ ਗਿਆ | ਇਸ ਅਖਾੜੇ ਵਿੱਚ ਪੰਜ ਟੀਮਾਂ ਉਸਤਾਦ ਕੁਲਵਿੰਦਰ ਸਿੰਘ ਸੋਵਰਨ ਗਤਕਾ ਅਖਾੜਾ ਚੱਕਦਾਨਾ, ਉਸਤਾਦ ਗੁਰਪ੍ਰੀਤ ਸਿੰਘ ਗੁਰੂ ਪੰਥ ਖਾਲਸਾ ਗਤਕਾ ਅਖਾੜਾ ਬੱਲੋਵਾਲ, ਉਸਤਾਦ ਸਰਬਜੀਤ ਸਿੰਘ 14 ਹਜਾਰੀ ਬੇਦੀ ਦਲ ਅਖਾੜਾ ਸੁੱਜੋਂ, ਉਸਤਾਦ ਸਿਮਰਨਜੀਤ ਸਿੰਘ ਭੁਝੰਗ ਖਾਲਸਾ ਅਖਾੜਾ ਨਵਾਂਸ਼ਹਿਰ, ਉਸਤਾਦ ਪਰਮਜੀਤ ਸਿੰਘ ਗੁਰੂ ਨਾਨਕ ਮਿਸ਼ਨ ਗਤਕਾ ਅਖਾੜਾ ਊਨਾ ਸਾਹਿਬ ਦੀਆਂ ਟੀਮਾਂ ਨੇ ਗਤਕੇ ਅਖਾੜੇ ਵਿੱਚ ਟੀਮਾਂ ਨੇ ਜੌਹਰ ਦਿਖਾਏ | ਇਸ ਦੌਰਾਨ ਜਥੇਦਾਰ ਸਵਰਨਜੀਤ ਸਿੰਘ ਤਰਨਾ ਦਲ ਵਾਲਿਆਂ ਨੇ ਆਈਆਂ ਦਲ ਖਾਲਸਾ ਅਖਾੜਾ ਟੀਮਾਂ ਦਾ ਅਤੇ ਸੰਗਤਾਂ ਦਾ, ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀ, ਐਨ. ਆਰ. ਆਈ ਵੀਰਾਂ ਦਾ ਅਤੇ ਬਾਬਾ ਸਰਬਜੀਤ ਸਿੰਘ ਸੁੱਖਾ ਦੇ ਪਰਿਵਾਰ ਦਾ ਧੰਨਵਾਦ ਕੀਤਾ | ਇਸ ਦੌਰਾਨ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਵੱਖ- ਵੱਖ ਟੀਮਾਂ ਨੂੰ ਇਨਾਮ ਵੰਡੇ ਗਏ | ਇਸ ਦੌਰਾਨ ਬਲਵੀਰ ਸਿੰਘ ਪ੍ਰਧਾਨ ਨੇ ਕਿਹਾ ਕਿ 24 ਅਕਤੂਬਰ ਨੂੰ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ | ਇਸ ਮੌਕੇ ਜਥੇਦਾਰ ਸਵਰਨਜੀਤ ਸਿੰਘ ਤਰਨਾ ਦਲ ਕੋਟ ਪੱਲੀਆਂ, ਬਾਬਾ ਤਰਲੋਚਨ ਸਿੰਘ ਖਟਕੜ ਕਲਾਂ, ਉਸਤਾਦ ਪਿ੍ਤਪਾਲ ਸਿੰਘ ਹਵੇਲੀ, ਉਸਤਾਦ ਹਰਦਵਿੰਦਰ ਸਿੰਘ ਭੀਣ, ਭਾਈ ਇਰਿੰਦਰ ਸਿੰਘ ਚਮਕੌਰ, ਗੁਰਪ੍ਰੀਤ ਸਿੰਘ ਚਮਕੌਰ ਸਾਹਿਬ, ਉਸਤਾਦ ਸਰਬਜੀਤ ਸਿੰਘ ਸੁੱਖਾ, ਹਰਪਾਲ ਸਿੰਘ ਸੁੱਖਾ, ਚਰਨ ਸਿੰਘ ਸੁੱਖਾ, ਪਰਮਜੀਤ ਸਿੰਘ, ਗਿਆਨੀ ਹਰਜਾਪ ਸਿੰਘ, ਮਨਜਿੰਦਰ ਸਿੰਘ, ਸਰਜੀਤ ਸਿੰਘ ਦਾਨੀ ਯੂ. ਐਸ. ਏ, ਪ੍ਰਧਾਨ ਬਲਵੀਰ ਸਿੰਘ, ਕੁਲਵੀਰ ਸਿੰਘ ਬਾਰਵਾਲੇ, ਜੋਗਾ ਸਿੰਘ, ਤਰਸੇਮ ਸਿੰਘ ਪ੍ਰਧਾਨ, ਪ੍ਰਵੀਨ ਕੁਮਾਰ, ਨਰੇਸ਼ ਕੁਮਾਰ ਪੰਜਾਬ ਪੁਲਿਸ, ਅੰਮਿ੍ਤਪਾਲ ਕੌਰ ਸਰਪੰਚ, ਤਰਨਜੀਤ ਸਿੰਘ ਸਾਬਕਾ ਸਰਪੰਚ, ਭਾਰਟੇ ਵਾਲੇ ਬਾਬਾ ਜੀ, ਰੇਸ਼ਮ ਸਿੰਘ ਬੈਰਾਗੀ, ਅਮਰੀਕ ਸਿੰਘ ਢੇਸੀ, ਸਰੂਪ ਸਿੰਘ ਕੈਨੇਡਾ, ਹੈੱਡ ਗ੍ਰੰਥੀ ਸਾਧੂ ਸਿੰਘ, ਜੋਗਾ ਸਿੰਘ, ਬਲਵੀਰ ਸਿੰਘ ਯੂ. ਕੇ, ਸੁਰਜੀਤ ਸਿੰਘ ਬਡਵਾਲ, ਰਣਜੀਤ ਸਿੰਘ, ਹਰਦੇਵ ਸਿੰਘ ਚੱਕੀਵਾਲਾ ਅਤੇ ਸਮੂਹ ਕਮੇਟੀ ਮੈਂਬਰ ਅਤੇ ਸੰਗਤਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਆਈ. ਜੀ ਭੁੱਲਰ ਨੇ ਰਿਸ਼ਵਤ ਲੈ ਕੇ ਖਾਕੀ ਨੂੰ ਕੀਤਾ ਦਾਗਦਾਰ - ਕ੍ਰਾਈਮ ਇਨਵੈਸਟੀਗੇਸ਼ਨ ਟੀਮ ਅਗਲੀ ਖ਼ਬਰ ਭਗਵਾਨ ਵਿਸ਼ਵਕਰਮਾ ਦਾ 56ਵਾਂ ਜਨਮ ਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।