30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਰਾਸ਼ਟਰੀ ਖੇਡਾਂ ਲਈ ਚੁਣੀ ਗਈ ਜਪਜੋਤ ਕੌਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ <br/>

ਅਜੀਤ ਡੈਸਕ 04-11-2025
ਬਲਾਚੌਰ, 3 ਨਵੰਬਰ (ਨਰੇਸ਼ ਧੌਲ)-ਪਿਛਲੇ ਦਿਨੀਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਈਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਸੌਰਿਆ ਇੰਟਰਨੈਸ਼ਨਲ ਸਕੂਲ ਬਲਾਚੌਰ ਦੀ ਵਿਦਿਆਰਥਣ ਜਪਜੋਤ ਕੌਰ ਸੂਰੀ ਪਿੰਡ ਲੋਹਟ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਨੁਮਾਇੰਦਗੀ ਕਰਦੇ ਹੋਏ ਉੱਚੀ ਛਾਲ ਪ੍ਰਤੀਯੋਗਤਾ ਵਿੱਚ ਪੰਜਾਬ ਭਰ ਵਿਚੋਂ ਚਾਂਦੀ ਦਾ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਜ਼ਿਕਰਯੋਗ ਹੈ ਕਿ ਜਪਜੋਤ ਕੌਰ ਪਿਛਲੇ ਕਈ ਸਾਲਾਂ ਤੋਂ ਰਾਸ਼ਟਰੀ ਪੱਧਰ 'ਤੇ ਖੇਡ ਰਹੀ ਹੈ ਅਤੇ ਪੰਜਾਬ ਦੇ ਖੇਡ ਵਿਭਾਗ ਵੱਲੋਂ ਜਪਜੋਤ ਕੌਰ ਦੀ ਰਾਸ਼ਟਰੀ ਖੇਡਾਂ ਹਾਈ ਜੰਪ ਲਈ ਚੋਣ ਕਰ ਲਈ ਗਈ ਹੈ | ਲਖਨਊ ਵਿੱਚ ਹੋਣ ਜਾ ਰਹੀਆਂ ਕੌਮੀ ਖੇਡਾਂ ਵਿੱਚ ਜਪਜੋਤ ਕੌਰ ਪੰਜਾਬ ਦੀ ਨੁਮਾਇੰਦਗੀ ਕਰੇਗੀ | ਜਪਜੋਤ ਕੌਰ ਨੇ ਕੌਮੀ ਖੇਡਾਂ ਵਿੱਚ ਆਪਣੀ ਚੋਣ ਕਰਵਾ ਕੇ ਜਿੱਥੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ੍ਹ ਦਾ ਨਾਂਅ ਉੱਚਾ ਕੀਤਾ ਹੈ ਉੱਥੇ ਹੀ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂਅ ਵੀ ਰੌਸ਼ਨ ਕੀਤਾ ਹੈ | ਸਕੂਲ ਦੇ ਚੇਅਰਮੈਨ ਸਚਿਨ ਚੌਧਰੀ, ਮੈਨੇਜਿੰਗ ਡਾਇਰੈਕਟਰ ਮੈਡਮ ਮਨਪ੍ਰੀਤ ਕੌਰ ਅਤੇ ਪਿ੍ੰਸੀਪਲ ਆਰਤੀ ਟਾਈਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਬੱਚੀ ਪੜ੍ਹਾਈ ਅਤੇ ਖੇਡਾਂ ਵਿੱਚ ਬਹੁਤ ਅੱਗੇ ਹੈ, ਅਸੀਂ ਇਸ ਬੱਚੀ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕਰਦੇ ਹਾਂ | ਜਪਜੋਤ ਕੌਰ ਦੀ ਇਸ ਵੱਡੀ ਉਪਲਬਧੀ 'ਤੇ ਬਲਾਕ ਸੰਮਤੀ ਸੜੋਆ ਦੇ ਸਾਬਕਾ ਚੇਅਰਮੈਨ ਬਿਮਲ ਚੌਧਰੀ ਨੇ ਮੈਨੇਜਮੈਂਟ ਕਮੇਟੀ ਨੂੰ ਵਧਾਈ ਦਿੱਤੀ | ਇਸ ਮੌਕੇ ਨਿਰਮਲ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਲੋਧੀਪੁਰ 'ਚ ਕਿਰਤੀਆਂ ਲਈ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਬੀਬੀ ਰਤਨੀ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।