29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਨੂੰ ਧਾਰਮਿਕ ਅਤੇ ਰਾਜਨੀਤਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

ਸੁਆਮੀ ਦਿਆਲ ਦਾਸ ਜੀ ਬਾਓੜੀ ਸਾਹਿਬ ਵਾਲੇ ਠੇਕੇਦਾਰ ਸੁਰਜੀਤ ਭਾਟੀਆ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਪ੍ਰਵਚਨ ਕਰਦੇ ਹੋਏ ਅਤੇ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਵੱਖ-ਵੱਖ ਬੁਲਾਰੇ ਅਤੇ ਹਾਜ਼ਰ ਸੰਗਤਾਂ | ਤਸਵੀਰਾਂ : ਹਰਸਿਮਰਨ ਜੋਤ ਸਿੰਘ ਕਲੇਰ <br/> 04-11-2025
ਕਾਠਗੜ੍ਹ, 3 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਨਮਿਤ ਭਾਟੀਆ ਫਾਰਮ ਹਾਊਸ ਕਾਠਗੜ੍ਹ ਵਿਖੇ ਸੁਆਮੀ ਦਿਆਲ ਦਾਸ ਵਲੋਂ ਰਮਾਇਣ ਪਾਠ ਦੇ ਭੋਗ ਪਾਉਣ ਉਪਰੰਤ ਸਵਾਮੀ ਦਿਆਲ ਦਾਸ ਨੇ ਕਿਹਾ ਕਿ ਮੌਤ ਇਕ ਅਟੱਲ ਸੱਚਾਈ ਹੈ ਜੋ ਹਰ ਪ੍ਰਾਣੀ ਨੂੰ ਆਉਦੀ ਹੈ | ਪਰ ਠੇਕੇਦਾਰ ਸੁਰਜੀਤ ਭਾਟੀਆ ਵਰਗੇ ਇਨਸਾਨ ਸਮਾਜ ਵਿੱਚ ਬਹੁਤ ਹੀ ਘੱਟ ਮਿਲਦੇ ਜੋ ਆਪਣੇ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਹਰ ਲੋੜਵੰਦ ਅਤੇ ਗਰੀਬ ਲੋਕਾਂ ਦੀ ਸੇਵਾ ਕਰਦੇ ਹਨ | ਉਨ੍ਹਾਂ ਕਿਹਾ ਅਜਿਹੇ ਵਿਅਕਤੀ ਨੂੰ ਦੁਨਿਆਵੀ ਲੋਕ ਲੰਮੇ ਸਮੇਂ ਤੱਕ ਯਾਦ ਰੱਖਦੇ ਹਨ | ਠੇਕੇਦਾਰ ਸੁਰਜੀਤ ਭਾਟੀਆ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੁਆਮੀ ਆਤਮਾ ਰਾਮ ਮਹਾਰਾਜ, ਸੁਆਮੀ ਰਿਸ਼ੀ ਰਾਜ ਮਹਾਰਾਜ ਨਵਾਂਸ਼ਹਿਰ, ਸੁਆਮੀ ਅਰਵਿੰਦ ਅਚਾਰੀਆ ਮਹਾਰਾਜ ਨਵਾਂਸ਼ਹਿਰ, ਸੁਆਮੀ ਰਾਮਤੀਰਥ ਮਹਾਰਾਜ ਗਊਸ਼ਾਲਾ ਰੱਤੇਵਾਲ, ਸੀਨੀਅਰ ਬੀ. ਜੇ. ਪੀ ਆਗੂ ਸੰਦੀਪ ਭਾਟੀਆ ਸੋਨੂੰ ਆਦੋਆਣਾ, ਐਡਵੋਕੇਟ ਆਰ.ਪੀ ਸਿੰਘ ਬਲਾਚੌਰ, ਰੋਸ਼ਨ ਲਾਲ ਸਰਪੰਚ ਟੇਢੇਵਾਲ, ਵਿੱਕੀ ਚੌਧਰੀ ਸੀਨੀਅਰ ਕਾਂਗਰਸੀ ਆਗੂ ਕਾਠਗੜ੍ਹ, ਚੇਅਰਮੈਨ ਸਤਨਾਮ ਜਲਾਲਪੁਰ, ਬਿਹਾਰੀ ਲਾਲ ਭਾਟੀਆ ਗੋਲੂਮਾਜਰਾ ਕਿਹਾ ਕੇ ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਦਾ ਵਿਛੋੜਾ ਕੇਵਲ ਪਰਿਵਾਰ ਲਈ ਹੀ ਘਾਟਾ ਨਹੀ ਹੈ ਬਲਕਿ ਸਮੁੱਚੇ ਕਾਠਗੜ੍ਹ ਖੇਤਰ ਦੇ ਲੋਕਾਂ ਲਈ ਵੱਡਾ ਘਾਟਾ ਹੈ | ਉਨ੍ਹਾਂ ਕਿਹਾ ਠੇਕੇਦਾਰ ਸੁਰਜੀਤ ਭਾਟੀਆ ਵਰਗੇ ਗੁਣ ਉਨ੍ਹਾਂ ਦੇ ਹੋਣਹਾਰ ਸਪੁੱਤਰਾਂ ਜਸਪਾਲ ਭਾਟੀਆ ਨੰਬਰਦਾਰ ਅਤੇ ਹਰਿੰਦਰਜੀਤ ਭਾਟੀਆ ਵਿਚ ਮੌਜੂਦ ਹਨ | ਜਿਹਨਾਂ ਕੋਲੋਂ ਸਮਾਜ ਦੇ ਲੋਕਾਂ ਨੂੰ ਵੱਡੀਆਂ ਆਸਾ ਹਨ | ਇਸ ਮੌਕੇ ਸੇਵਾਦਾਰ ਸਾਂਈ ਕਾਲੇਸ਼ਾਹ ਕਾਠਗੜ੍ਹ, ਅਜੇ ਮੰਗੂਪੁਰ ਸੀਨੀਅਰ ਕਾਂਗਰਸੀ ਆਗੂ ਜ਼ਿਲ੍ਹਾਂ ਪ੍ਰਧਾਨ ਨਵਾਂਸ਼ਹਿਰ, ਗੁਰਪ੍ਰੀਤ ਗੁੱਜਰ ਰੈਲਮਾਜਰਾ ਸੀਨੀਅਰ ਅਕਾਲੀ ਆਗੂ, ਜਥੇਦਾਰ ਸੁਰਜੀਤ ਸਿੰਘ ਦੋਭਾਲੀ, ਰਮੇਸ਼ ਦੱਤ ਕਾਠਗੜ੍ਹ, ਗੁਰਵਿੰਦਰ ਸਿੰਘ ਮੱਲ੍ਹੀ, ਧਰਮਪਾਲ ਚੇਚੀ ਕਾਠਗੜ੍ਹ, ਕਾਬਲ ਚੇਚੀ ਕਾਠਗੜ੍ਹ, ਵਿੱਕੀ ਚੌਧਰੀ ਸੀਨੀਅਰ ਕਾਂਗਰਸੀ ਆਗੂ, ਅਸ਼ੋਕ ਕੁਮਾਰ ਭਾਟੀਆ, ਯੋਗਰਾਜ ਭਾਟੀਆ, ਧਰਮਪਾਲ ਸਾਬਕਾ ਚੇਅਰਮੈਨ ਭਰਥਲਾ, ਗੁਰਸ਼ਕਤੀ ਬਾਗੜੀ ਮੋਹਣਮਾਜਰਾ, ਸ਼ਾਮਾ ਮਿਹਰ ਪ੍ਰਧਾਨ ਟਰੱਕ ਯੂਨੀਅਨ, ਸੰਦੀਪ ਸੋਨੂੰ ਭਾਟੀਆ ਆਦੋਆਣਾ, ਸ਼ੁਭਾਸ਼ ਸ਼ਰਮਾ ਕਾਠਗੜ੍ਹ, ਸ਼ੁਭਾਸ਼ ਅਨੰਦ, ਸੰਦੀਪ ਨੰਬਰਦਾਰ ਨਿੱਘੀ, ਠੇਕੇਦਾਰ ਪ੍ਰਵੀਨ ਕੁਮਾਰ ਚੇਚੀ ਨਿੱਘੀ, ਪੰਮੀ ਬਰੇਤਾ, ਪੈਨੀ ਪਹਿਲਵਾਨ, ਬਾਬਾ ਦੀਦਾਰ ਸਿੰਘ, ਵਿਜੇ ਭਾਟੀਆ ਸੰਡਰੇਵਾਲ ਬੀ. ਜੇ. ਪੀ ਸੀਨੀਅਰ, ਆਗੂ ਮਦਨ ਮੀਲੂ ਟੌਂਸਾ, ਬਿੱਟੂ ਹੱਕਲਾ, ਰਾਜਿੰਦਰ ਚੌਧਰੀ ਭਰਥਲਾ, ਮਾਸਟਰ ਚਮਨ ਲਾਲ ਅਨੰਦ, ਸ਼ੁਭਾਸ਼ ਆਨੰਦ ਕਾਠਗੜ੍ਹ, ਰਾਮ ਕੁਮਾਰ, ਪਿੰਟੂ ਭਾਟੀਆ, ਕਸ਼ਮੀਰੀ ਲਾਲ ਸਰਪੰਚ ਸੂਰਾਪੁਰ, ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ, ਯੋਗੇਸ਼ ਮਲਹੋਤਰਾ, ਸੈਕਟਰੀ ਦਰਸ਼ਨ ਲਾਲ, ਸੱਤਪਾਲ ਸੂਰਾਪੁਰ, ਮਿੰਟੂ ਅਨੰਦ ਕਾਠਗੜ੍ਹ, ਵਿੱਕੀ ਚਾਹਲ, ਦਲਜੀਤ ਸਿੰਘ ਮਾਣੇਵਾਲ, ਹੈਪੀ ਭਾਟੀਆ ਗੋਲੂਮਾਜਰਾ, ਪਾਖਰ ਸਿੰਘ ਪਨਿਆਲੀ, ਡਾ ਰਕੇਸ਼ ਜੋਸ਼ੀ, ਪਿ੍ੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ, ਸੁੱਖਵਿੰਦਰ ਸਿੰਘ ਬਾਜਵਾ, ਐਡਵੋਕੇਟ ਆਰ ਪੀ ਸਿੰਘ, ਸੰਜੀਵ ਸ਼ਰਮਾ, ਅਨੁਪ ਕੰਗ, ਦੀਦਾਰ ਸਿੰਘ ਰੋਪੜ੍ਹ, ਚੌਧਰੀ ਰਮਨ ਨੰਦ ਲਾਲ, ਡੀ. ਐਸ. ਪੀ ਸਤਨਾਮ ਸਿੰਘ ਰਾਜੂਮਾਜਰਾ, ਡੀ. ਐਸ. ਪੀ ਵਿਨੋਦ ਕੁਮਾਰ ਨਵਾਂਸ਼ਹਿਰ, ਡੀ. ਐਫ. ਐਸ. ਈ ਸੁਖਵੀਰ ਸਿੰਘ ਮਾਵੀ, ਪੰਮਾ ਬਾਂਠ ਬਨਾਂ, ਦੀਪਾ ਨਿੱਘੀ, ਅਸ਼ਵਨੀ ਕੁਮਾਰ, ਐਸ. ਐਮ. ਓ ਸੁਨੀਲ ਪਾਠਕ, ਸਾਬਕਾ ਚੇਅਰਮੈਨ ਹਰਵਰਿੰਦਰ ਸਿੰਘ ਰਿੰਕੂ, ਸੀਤਾ ਰਾਮ ਰੋਪੜ੍ਹ, ਰਾਮ ਜੀ ਦਾਸ, ਤਿਲਕ ਰਾਜ, ਰਾਮਸ਼ਾਹ ਸਰਪੰਚ, ਠੇਕੇਦਾਰ ਰਾਮ ਲੋਕ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲਧਾਣਾ ਝਿੱਕਾ ਵਿਖੇ ਪੁਰਸਕਾਰ ਵੰਡ ਸਮਾਗਮ ਤੇ ਕਵੀ ਦਰਬਾਰ 15 ਨੂੰ ਅਗਲੀ ਖ਼ਬਰ ਝਿੰਗੜਾਂ ਵਿਖੇ ਕਰਵਾਇਆ ਵਿਸ਼ਾਲ ਜਾਗਰਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।