29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਲਧਾਣਾ ਝਿੱਕਾ ਵਿਖੇ ਪੁਰਸਕਾਰ ਵੰਡ ਸਮਾਗਮ ਤੇ ਕਵੀ ਦਰਬਾਰ 15 ਨੂੰ

ਅਜੀਤ ਡੈਸਕ 04-11-2025
ਬੰਗਾ, 3 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਦੁਆਬਾ ਸਾਹਿਤ ਮੰਚ ਲਧਾਣਾ ਝਿੱਕਾ ਦੇ ਅਹੁਦੇਦਾਰ ਅਤੇ ਮੈਂਬਰ ਦੀ ਇੱਕ ਮੀਟਿੰਗ ਸਵ. ਸ. ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਹਾਲ 'ਚ ਮੰਚ ਦੇ ਸਰਪ੍ਰਸਤ ਸ. ਤਾਰਾ ਸਿੰਘ ਚੇੜਾ ਦੀ ਸਰਪ੍ਰਸਤੀ ਹੇਠ ਮੀਟਿੰਗ ਹੋਈ | ਮੀਟਿੰਗ ਵਿੱਚ ਮੰਚ ਵੱਲੋਂ ਕਰਵਾਏ ਜਾਣ ਵਾਲੇ ਸਲਾਨਾ ਪੁਰਸਕਾਰ ਸੰਮੇਲਨ ਤੇ ਕਵੀ ਦਰਬਾਰ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਸਰਬਸੰਮਤੀ ਨਾਲ ਸਵ. ਸ. ਕੋੜਾ ਸਿੰਘ ਚੇੜਾ ਤੇ ਸਵ. ਸ. ਵਤਨ ਸਿੰਘ ਚੇੜਾ ਦੀ ਨਿੱਘੀ ਯਾਦ ਨੂੰ ਸਮਰਪਿਤ ਇਹ ਸਮਾਗਮ 15 ਨਵੰਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ | ਇਹ ਸਮਗਮ ਸਵ. ਸ. ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਦੇ ਵਿਹੜੇ ਵਿੱਚ ਕਰਵਾਇਆ ਜਾਵੇਗਾ | ਪ੍ਰਸਿੱਧ ਲੋਕ ਸ਼ਾਇਰ ਜਨਾਬ ਜਗਦੀਸ਼ ਰਾਣਾ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਜਦਕਿ ਮੰਨੇ-ਪ੍ਰਮੰਨੇ ਕਵੀ ਜਨਾਬ ਤਾਰਾ ਸਿੰਘ ਚੇੜਾ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਹੋਣਗੇ | ਸਮਾਗਮ ਵਿੱਚ ਸਾਹਿਤਕ ਖੇਤਰ ਦੀਆਂ ਪੰਜ ਨਾਮਵਰ ਸ਼ਖ਼ਸੀਅਤਾਂ ਜਿਹਨਾਂ ਵਿੱਚ ਸ਼ਾਮਲ ਪ੍ਰਸਿੱਧ ਕਵੀ ਪੋ੍ਰ. ਸੰਧੂ ਵਰਿਆਣਵੀ ਨੂੰ ਸਵ. ਸ. ਚੜਤ ਸਿੰਘ ਮੁਕੱਦਮ ਯਾਦਗਾਰੀ ਪੁਰਸਕਾਰ, ਕਹਾਣੀਕਾਰ ਤੇ ਕਵੀ ਸ. ਮਹਿੰਦਰ ਸਿੰਘ ਦੁਸਾਂਝ ਨੂੰ ਸਵ. ਪਿ੍ੰਸੀਪਲ ਜੁਗਿੰਦਰ ਸਿੰਘ ਕੰਵਲ ਯਾਦਗਾਰੀ ਪੁਰਸਕਾਰ, ਪ੍ਰਸਿੱਧ ਪੱਤਰਕਾਰ ਕਾਲਮਨਵੀਸ ਤੇ ਲੇਖਕ ਸਤਨਾਮ ਸਿੰਘ ਮਾਣਕ ਨੂੰ ਵਿਸ਼ਵ ਪ੍ਰਸਿੱਧ ਪੱਤਰਕਾਰ, ਲੇਖਕ ਤੇ ਬਰੌਡਕਾਸਟਰ ਸਵ. ਸਾਥੀ ਲੁਧਿਆਣਵੀ-ਇੰਗਲੈਂਡ ਯਾਦਗਾਰੀ ਪੁਰਸਕਾਰ, ਪ੍ਰਸਿੱਧ ਕਵੀ ਤੇ ਚਿੱਤਰਕਾਰ ਜਨਾਬ ਰੇਸ਼ਮ ਚਿੱਤਰਕਾਰ ਨੂੰ ਜਣੇ-ਪਛਾਣੇ ਕਿਸਾਨ ਨੇਤਾ ਸਵ. ਸ. ਅਰਜਨ ਸਿੰਘ ਧੂਮਾਂ ਯਾਦਗਾਰੀ ਪੁਰਸਕਾਰ, ਲੇਖਕ ਪਿ੍ੰਸੀਪਲ ਨਵਤੇਜ ਸਿੰਘ ਗੜ੍ਹਦੀਵਾਲ ਨੂੰ ਸਵ. ਮਿਸਤਰੀ ਪਾਖਰ ਸਿੰਘ ਮੱਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ | ਮੀਟਿੰਗ ਵਿੱਚ ਦੁਆਬਾ ਸਾਹਿਤ ਮੰਚ ਲਧਾਣਾ ਝਿੱਕਾ ਦੇ ਪ੍ਰਧਾਨ ਗੁਰਦੀਪ ਸਿੰਘ ਮੁਕੱਦਮ, ਉਪ ਪ੍ਰਧਾਨ ਗੁਰਦੀਪ ਸਿੰਘ ਸੈਣੀ, ਮੁੱਖ ਸਕੱਤਰ ਕੈਪ. ਦੌਲਤ ਸਿੰਘ, ਸਕੱਤਰ ਮਾਸਟਰ ਜਗਤਾਰ ਸਿੰਘ, ਪੈ੍ਰਸ ਸਕੱਤਰ ਪਰਮਜੀਤ ਸਿੰਘ ਪੰਚ ਪਰਮ ਸਟੂਡੀਓ, ਗੀਤਕਾਰ ਕਿੰਦਾ ਝਿੱਕਾ ਤੇ ਅਮਰੀਕ ਸਿੰਘ ਬਣਵੈਤ ਯੂ.ਐਸ.ਏ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਿਊ ਕੇਅਰ ਕਲੀਨਿਕ ਬਲਾਚੌਰ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ 6 ਨੂੰ ਅਗਲੀ ਖ਼ਬਰ ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਨੂੰ ਧਾਰਮਿਕ ਅਤੇ ਰਾਜਨੀਤਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।