ਟੱਪਰੀਆਂ ਖੁਰਦ, 4 ਨਵੰਬਰ (ਬਲਵਿੰਦਰ ਨਾਨੋਾਵਾਲੀਆ) - ਵੱਖ-ਵੱਖ ਭਾਸ਼ਾਵਾਂ ਦੇ ਗਿਆਤਾ ਅਤੇ ਸਿੱਖਿਆ ਵਿਭਾਗ ਅੰਦਰ ਬਤੌਰ ਬੀ.ਪੀ.ਈ.ਓ ਸੇਵਾਵਾਂ ਨਿਭਾਉਣ ਵਾਲੇ ਕਿਸ਼ੋਰ ਚੰਦ (96) ਦੀ ਅਚਾਨਕ ਮੌਤ ਹੋਣ 'ਤੇ ਵੱਖ-ਵੱਖ ਆਗੂਆਂ ਵਲੋਂ ਉਨ੍ਹਾਂ ਦੇ ਸਪੁੱਤਰ ਪਿ੍ੰਸੀਪਲ ਜਗਦੀਸ਼ ਰਾਏ ਅਤੇ ਬਲਵਿੰਦਰ ਕੁਮਾਰ ਐਸ.ਡੀ.ਓ. ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ.ਸੀ.ਕਮਿਸ਼ਨ ਪੰਜਾਬ ਸਰਕਾਰ, ਐਡਵੋਕੇਟ ਹਰਗੋਪਾਲ ਸਿੰਘ ਸਾਬਕਾ ਵਿਧਾਇਕ ਹਲਕਾ ਬਲਾਚੌਰ, ਕੌਂਸਲ ਪਰਮਿੰਦਰ ਮੇਨਕਾ, ਕੌਂਸਲਰ ਪੰਮਾ ਬਲਾਚੌਰ, ਲਾਲ ਬਹਾਦਰ ਗਾਂਧੀ ਸਾਬਕਾ ਕੌਂਸਲਰ, ਜਸਵੰਤ ਸਿੰਘ ਤੂਰ ਆਰਕੀਟੈਕਟ, ਚਮਨ ਲਾਲ ਸੜੋਆ, ਪ੍ਰੋ. ਵਰਿੰਦਰ ਬਛੌੜੀ ਪ੍ਰਧਾਨ ਵੈਲਫੇਅਰ ਸੁਸਾਇਟੀ, ਨਾਜਰ ਰਾਮ ਮਾਨ ਸਾਬਕਾ ਡੀ.ਈ.ਓ., ਪਿ੍ੰਸੀਪਲ ਪ੍ਰੇਮ ਕੁਮਾਰ ਸਾਹਿਬਾ, ਮਾ: ਤੇਲੂ ਰਾਮ ਛਦੌੜੀ, ਗੁਰਦਿਆਲ ਮਾਨ ਮੁਲਾਜ਼ਮ ਆਗੂ, ਸਵਰਨ ਹੁਸ਼ਿਆਰਪੁਰੀ, ਪਿ੍ੰਸੀਪਲ ਚਰਨ ਸਿੰਘ, ਹਰਭਜਨ ਸਿੰਘ ਸਰਪੰਚ ਸਹੂੰਗੜਾ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਇੰਕਾ ਸੜੋਆ, ਮਾ. ਮਹਿੰਦਰ ਚੰਦ ਪੋਜੇਵਾਲ, ਕੈਪਟਨ ਤਰਸੇਮ ਸਿੰਘ ਖੁਰਦਾਂ, ਅੱਛਰ ਸਿੰਘ ਟੋਰੋਵਾਲ ਅਤੇ ਮੋਹਣ ਲਾਲ ਖਰੌੜ ਨੇ ਕਿਸ਼ੋਰ ਚੰਦ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸ਼ੌਰ ਚੰਦ ਜਿੱਥੇ ਉੱਚ ਕੋਟੀ ਦੇ ਵਿਦਵਾਨ ਸਨ, ਉੱਥੇ ਉਹ ਆਪਣੇ ਸਮੇਂ ਅੰਦਰ ਬਲਾਕ ਸੜੋਆ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਹੋਰ ਅਣਗਿਣਤ ਧਾਰਮਿਕ ਗਤੀਵਿਧੀਆਂ ਵਿੱਚ ਪਹਿਲ ਦੇ ਆਧਾਰ 'ਤੇ ਹਿੱਸਾ ਲਿਆ ਕਰਦੇ ਸਨ | ਉਨ੍ਹਾਂ ਦੀ ਅਚਾਨਕ ਮੌਤ ਨਾਲ ਜਿੱਥੇ ਪਰਿਵਾਰ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਇਨ੍ਹਾਂ ਦੇ ਯਤਨਾਂ ਸਕਦਾ ਪੜ੍ਹਾਈ ਦੇ ਜਰੀਏ ਰੁਜ਼ਗਾਰ ਦੇ ਮੌਕੇ ਪਾ ਚੁੱਕੇ ਅਣਗਿਣਤ ਪਰਿਵਾਰਾਂ ਨੂੰ ਇਨ੍ਹਾਂ ਦਾ ਵਿਛੋੜਾ ਹਮੇਸ਼ਾ ਰੜਕਦਾ ਰਹੇਗਾ |