03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਯੋਗਾ ਇੰਸਟੱਰਕਟਰ ਅਮਰਦੀਪ ਮਾਨ ਦਾ ਜਨਮ ਦਿਨ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਤੇ ਸੈਰ ਕਮੇਟੀ ਨਵਾਂਸ਼ਹਿਰ ਨੇ ਮਨਾਇਆ

ਅਜੀਤ ਡੈਸਕ 05-11-2025
ਨਵਾਂਸ਼ਹਿਰ, 4 ਨਵੰਬਰ (ਜਸਬੀਰ ਸਿੰਘ ਨੂਰਪੁਰ) - ਆਰ.ਕੇ.ਆਰੀਆ ਕਾਲਜ ਨਵਾਂਸ਼ਹਿਰ ਦੇ ਪਿ੍ੰਸੀਪਲ ਪੁਨੀਤ ਅਨੇਜਾ ਦੇ ਸਹਿਯੋਗ ਨਾਲ ਆਰ. ਕੇ. ਆਰੀਆ ਕਾਲਜ ਦੀ ਗਰਾਉਂਡ 'ਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਅਤੇ ਸੈਰ ਕਮੇਟੀ ਨਵਾਂਸ਼ਹਿਰ ਨੇ ਯੋਗਾ ਇੰਸਟੱਰਕਟਰ ਅਮਰਦੀਪ ਮਾਨ ਦਾ ਜਨਮ ਦਿਨ ਮਨਾਇਆ | ਜਿਕਰਯੋਗ ਹੈ ਕਿ ਸੀ. ਐਮ ਦੀ ਯੋਗਸ਼ਾਲਾਂ ਵਿੱਚ ਸੈਰ ਕਮੇਟੀ ਦੇ ਮੈਂਬਰਾਂ ਨੂੰ ਯੋਗਾ ਕਲਾਸ ਇੰਸਟੱਰਕਟਰ ਅਮਰਦੀਪ ਮਾਨ ਵਲੋਂ ਯੋਗ ਆਸਣ ਹਰ ਰੋਜ਼ ਸਵੇਰੇ 6 ਵਜੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਚੇਅਰਮੈਨ ਨੇ ਦੱਸਿਆ ਕਿ ਯੋਗਾ ਇੰਸਟੱਰਕਟਰ ਅਮਰਦੀਪ ਮਾਨ ਕਾਫੀ ਮਿਹਨਤੀ ਇਨਸਾਨ ਹਨ ਜੋ ਸਵੇਰੇ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਖੇ ਆਪਣੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਸਿਵਲ ਸਰਜਨ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਖੇ ਵੀ ਆਪਣੀਆਂ ਸੇਵਾਂਵਾਂ ਪ੍ਰਦਾਨ ਕਰਦੇ ਹਨ | ਉਹਨਾਂ ਦੇ ਜਨਮ ਦਿਨ 'ਤੇ ਇੱਕ ਫੁੱਟਬਾਲ ਮੈਚ ਪ੍ਰਵੀਨ ਕੁਮਾਰ ਅਤੇ ਅਵਤਾਰ ਸਿੰਘ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ | ਜਿਸ ਵਿੱਚ ਪ੍ਰਵੀਨ ਕੁਮਾਰ ਦੀ ਟੀਮ 3-2 'ਤੇ ਜੇਤੂ ਰਹੀ | ਮੈਚ ਉਪਰੰਤ ਅਮਰਦੀਪ ਮਾਨ ਨੇ ਖਿਡਾਰੀਆਂ ਤੇ ਸੈਰ ਕਮੇਟੀ ਮੈਂਬਰਾਂ ਦਾ ਮੁੰਹ ਮਿੱਠਾ ਕਰਵਾਇਆ | ਯੋਗਾ ਇੰਸਟੱਰਕਟਰ ਅਮਰਦੀਪ ਮਾਨ ਨੇ ਕਿਹਾ ਕਿ ਯੋਗ ਜਿੱਥੇ ਸਾਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਕਰਦਾ ਹੈ ਉਥੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦੇ ਹੈ | ਇਸ ਮੌਕੇ ਆਯੂਸ਼ ਗੰਗੜ, ਅਵਤਾਰ ਸਿੰਘ, ਭੱਟੀ ਸਾਹਿਬ, ਪਵਨ ਕੁਮਾਰ ਬਿੱਲਾ, ਧਰਮ ਪਾਲ, ਰਾਜ ਯਾਦਵ, ਗਿਆਨ ਚੰਦ, ਵਿਜੇ ਜਾਗੜਾ, ਮਦਨ ਲਾਲ, ਸੁਸ਼ੀਲ ਕੁਮਾਰ, ਨੰਦੇਸ, ਰਵੀ ਅਰੋੜਾ, ਬਲਵੀਰ ਸਿੰਘ, ਪ੍ਰਦੀਪ ਧੀਰ, ਸੁਖਵਿੰਦਰ ਸਿੰਘ, ਗੌਰਵ, ਭੂਸ਼ਣ, ਡਾਕਟਰ ਨਵੀਨ ਅਰੋੜਾ, ਸ਼ਾਮ ਲਾਲ, ਵਰਿੰਦਰ ਸਰੀਨ, ਸ਼ਿਵ ਕੁਮਾਰ, ਗੋਪਾਲ ਕਿਸ਼ਨ, ਪ੍ਰਦੀਪ ਕੁਮਾਰ, ਸੁਖਵਿੰਦਰ ਸਿੰਘ ਤੂਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਮਾਮਲੇ 'ਚ ਸੂਬਾ ਸਰਕਾਰ ਦੀ ਪਹਿਲ ਕਦਮੀ ਸੰਦੇਹ ਦੇ ਘੇਰੇ 'ਚ- ਰਾਣਾ <br/> ਅਗਲੀ ਖ਼ਬਰ ਫ਼ਤਹਿਗੜ੍ਹ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।