03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੰਜਾਬ 'ਚ 19000 ਕਿਲੋਮੀਟਰ ਸੜਕਾਂ ਬਣਾਉਣ ਲਈ ਪੰਜਾਬ ਸਰਕਾਰ ਕੋਈ ਕਸਰ ਨਹੀਂ ਛੱਡੇਗੀ- ਬਿ੍ਗੇਡੀਅਰ ਰਾਜ ਕੁਮਾਰ <br/>

ਅਜੀਤ ਡੈਸਕ 05-11-2025
ਨਵਾਂਸ਼ਹਿਰ, 4 ਨਵੰਬਰ (ਜਸਬੀਰ ਸਿੰਘ ਨੂਰਪੁਰ)-ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਗੁੱਜਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਬਿ੍ਗੇਡੀਅਰ ਰਾਜ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਜੋ ਪਿਛਲੀਆਂ ਸਰਕਾਰਾਂ ਨੇ ਨਹੀ ਬਣਾਈਆਂ ਸਨ ਜਾਂ ਅੱਧ ਵਿਚਕਾਰ ਹੀ ਛੱਡ ਦਿੱਤੀਆਂ ਸਨ | ਉਹਨਾਂ ਨੂੰ ਵੀ ਨਵੇ ਸਿਰਿਉਂ ਬਣਾਉਣਾ ਸ਼ੁਰੂ ਕਰ ਦਿੱਤਾ ਹੈ | ਪੰਜਾਬ ਸਰਕਾਰ ਨੇ ਪੰਜਾਬ 'ਚ ਵੱਡੇ ਪੱਧਰ 'ਤੇ ਉੱਚ ਕੋਟੀ ਦੀਆਂ ਸੜਕਾਂ ਬਣਾਉਣ ਦਾ ਮਿਸ਼ਨ ਲਿਆਉਣ ਦੀ ਸ਼ੁਰੂਆਤ ਕਰ ਦਿੱਤੀ ਹੈ | ਕਵਾਲਿਟੀ ਯਕੀਨਨ ਕਰਨ ਲਈ ਪੰਜ ਸਾਲ ਦੀ ਮੇਟੀਨੈਂਸ ਠੇਕੇਦਾਰ ਦੀ ਜ਼ਿੰਮੇਵਾਰੀ ਹੋਵੇਗੀ | ਪੰਜਾਬ ਦੇ ਪਿੰਡਾਂ ਵਿਚ 19000 ਕਿਲੋਮੀਟਰ ਦੂਰ ਤੱਕ ਸੜਕਾਂ ਬਣਾਉਣ ਲਈ ਪੰਜਾਬ ਸਰਕਾਰ ਕੋਈ ਕਸਰ ਨਹੀਂ ਛੱਡੇਗੀ ਤਾਂ ਜੋ ਲੋਕਾਂ ਦਾ ਸਾਧਨ ਨਾਲ ਆਉਣਾ ਜਾਣਾ ਸੁਖਾਲਾ ਹੋ ਸਕੇ |

ਪਿਛਲੀ ਖ਼ਬਰ ਸਰਕਾਰੀ ਸਕੂਲ ਮੁਕੰਦਪੁਰ ਵਿਖੇ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਮਨਰੇਗਾ ਨੂੰ ਇਮਾਨਦਾਰੀ, ਇੱਛਾ ਸ਼ਕਤੀ ਅਤੇ ਪਾਰਦਰਸ਼ੀ ਢੰਗ ਨਾਲ ਪੂਰਨ ਰੂਪ 'ਚ ਬਹਾਲ ਕੀਤਾ ਜਾਵੇ -ਬਲਦੇਵ ਭਾਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।