03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਮਨਰੇਗਾ ਨੂੰ ਇਮਾਨਦਾਰੀ, ਇੱਛਾ ਸ਼ਕਤੀ ਅਤੇ ਪਾਰਦਰਸ਼ੀ ਢੰਗ ਨਾਲ ਪੂਰਨ ਰੂਪ 'ਚ ਬਹਾਲ ਕੀਤਾ ਜਾਵੇ -ਬਲਦੇਵ ਭਾਰਤੀ

ਮਨਰੇਗਾ ਕਾਨੂੰਨ ਸੰਬੰਧੀ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਕਨਵੀਨਰ ਬਲਦੇਵ ਭਾਰਤੀ ਆਪਣੇ ਸਾਥੀਆਂ ਸਮੇਤ ਗੱਲਬਾਤ ਕਰਦੇ ਹੋਏ | ਤਸਵੀਰ : ਗੁਰਨਾਮ ਸਿੰਘ ਸੈਣੀ <br/> 05-11-2025
ਔੜ, 4 ਨਵੰਬਰ (ਗੁਰਨਾਮ ਸਿੰਘ ਸੈਣੀ)-ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ. ਐੱਲ. ਓ) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਐਵਾਰਡੀ ਨੇ ਮਨਰੇਗਾ ਮਜ਼ਦੂਰਾਂ ਦੇ ਮੌਜੂਦਾ ਹਾਲਾਤਾਂ ਸਬੰਧੀ ਜਾਣਕਾਰੀ ਦਿੰਦਿਆਂ ਮਨਰੇਗਾ ਨੂੰ ਇਮਾਨਦਾਰੀ, ਇੱਛਾ ਸ਼ਕਤੀ ਤੇ ਪਾਰਦਰਸ਼ੀ ਢੰਗ ਨਾਲ ਪੂਰਨ ਰੂਪ 'ਚ ਬਹਾਲੀ, ਕੇਂਦਰ ਸਰਕਾਰ ਵਲੋਂ ਮਨਰੇਗਾ ਦੇ ਬਜਟ ਵਿਚ ਲੋੜੀਂਦਾ ਵਾਧਾ ਕੀਤੇ ਜਾਣ ਤੇ ਪੰਜਾਬ ਸਰਕਾਰ ਵਲੋਂ ਵੀ ਇਸ ਵਿਚ ਆਪਣਾ ਬਣਦਾ ਹਿੱਸਾ ਨਿਯਮਤ ਰੂਪ ਵਿਚ ਪਾਏ ਜਾਣ, ਮਨਰੇਗਾ ਮਜ਼ਦੂਰਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ-1948 ਅਨੁਸਾਰ ਤੈਅ ਕੀਤੀ ਜਾਂਦੀ ਖੇਤੀਬਾੜੀ ਕਾਮਿਆਂ ਦੀ ਬਿਨਾਂ ਖਾਣੇ ਤੋਂ ਉੱਜਰਤ ਦੇ ਬਰਾਬਰ ਮਜ਼ਦੂਰੀ ਦੇਣ, ਮਨਰੇਗਾ ਮਜ਼ਦੂਰਾਂ ਵਲੋਂ ਰੋਜ਼ਗਾਰ ਦੀ ਮੰਗ ਲਈ ਦਿੱਤੀਆਂ ਅਰਜ਼ੀਆਂ ਦੀਆਂ ਰਸੀਦਾਂ ਨੂੰ ਯਕੀਨੀ ਬਣਾਇਆ ਜਾਵੇ ਤੇ ਰਸੀਦਾਂ ਨਾ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ, ਰੋਜ਼ਗਾਰ ਦੀ ਮੰਗ ਅਨੁਸਾਰ ਬਿਨਾਂ ਕਿਸੇ ਦੇਰੀ ਦੇ ਰੋਜ਼ਗਾਰ ਦਿੱਤਾ ਜਾਵੇ ਅਤੇ ਰੋਜ਼ਗਾਰ ਦੇਣ ਵਿੱਚ ਟਾਲ ਮਟੋਲ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ, ਮਜ਼ਦੂਰਾਂ ਦੀ ਮੰਗ ਅਨੁਸਾਰ ਰੋਜ਼ਗਾਰ ਨਾ ਦਿੱਤੇ ਜਾਣ ਦੀ ਸੂਰਤ ਵਿਚ ਨਿਯਮਾਂ ਅਨੁਸਾਰ ਬਣਦਾ ਬੇਰੋਜ਼ਗਾਰੀ ਭੱਤਾ ਦੇਣ, ਮੇਹਟਾਂ ਨੂੰ ਅਨ-ਸਕਿੱਲਡ ਮਜ਼ਦੂਰਾਂ ਦੇ ਉੱਜਰਤ ਫੰਡ ਵਿੱਚੋਂ ਗ਼ੈਰ ਕਾਨੂੰਨੀ ਉਜਰਤ ਦੇਣੀ ਬੰਦ ਕਰਕੇ ਮਟੀਰੀਅਲ ਫੰਡ ਵਿੱਚੋਂ ਸੈਮੀ ਸਕਿੱਲਡ ਉੱਜਰਤ ਦੇ ਨਾਲ ਮੋਬਾਈਲ ਤੇ ਵਹੀਕਲ ਭੱਤਾ ਵੀ ਦੇਣ, ਮਜ਼ਦੂਰਾਂ ਦੇ ਕੀਤੇ ਹੋਏ ਕੰਮ ਦੇ ਬਕਾਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਅਤੇ ਕੀਤੇ ਹੋਏ ਕੰਮ ਦੀ ਮਜ਼ਦੂਰੀ ਦਾ ਭੁਗਤਾਨ 15 ਦਿਨ ਦੇ ਅੰਦਰ ਅੰਦਰ ਕਰਨ, ਦੇਰੀ ਹੋਣ 'ਤੇ ਹਰਜਾਨੇ ਸਮੇਤ ਦੂਸਰੀ ਪੰਦਰੀ ਸਵਾਏ ਅਤੇ ਤੀਸਰੀ ਪੰਦਰੀ ਡੇਢ ਗੁਣਾ ਵੱਧ ਮਜ਼ਦੂਰੀ ਦੇਣ, ਮਜ਼ਦੂਰਾਂ ਦੇ ਕੀਤੇ ਹੋਏ ਕੰਮ ਦੀ ਮਜ਼ਦੂਰੀ ਤਕਨੀਕੀ ਕਾਰਨਾਂ ਕਰਕੇ ਰੁਕਣ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ, ਮਨਰੇਗਾ ਮਜ਼ਦੂਰਾਂ ਲਈ 5 ਕਿਲੋਮੀਟਰ ਤੋਂ ਵੱਧ ਦੂਰੀ 'ਤੇ ਕੰਮ ਕਰਨ ਜਾਣ ਦੀ ਸੂਰਤ ਵਿੱਚ ਮਜ਼ਦੂਰੀ ਦਾ 10 ਫ਼ੀਸਦੀ ਵੱਧ ਭੱਤਾ ਜਾਂ ਟਰਾਂਸਪੋਰਟ ਦਾ ਪ੍ਰਬੰਧ ਕਰਨ, 5 ਏਕੜ ਤੱਕ ਦੀ ਹਰ ਕਿਸਮ ਦੀ ਖੇਤੀ ਨੂੰ ਮਨਰੇਗਾ ਦੇ ਘੇਰੇ ਵਿੱਚ ਲਿਆਉਣ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ |

ਪਿਛਲੀ ਖ਼ਬਰ ਪੰਜਾਬ 'ਚ 19000 ਕਿਲੋਮੀਟਰ ਸੜਕਾਂ ਬਣਾਉਣ ਲਈ ਪੰਜਾਬ ਸਰਕਾਰ ਕੋਈ ਕਸਰ ਨਹੀਂ ਛੱਡੇਗੀ- ਬਿ੍ਗੇਡੀਅਰ ਰਾਜ ਕੁਮਾਰ <br/> ਅਗਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ 'ਚ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।