ਅਮਲੋਹ, 15 ਜੂਨ (ਕੇਵਲ ਸਿੰਘ)-ਪੰਜਾਬੀ ਸਹਿਤ ਸਭਾ ਅਮਲੋਹ ਦੀ ਮਹੀਨਾ ਵਾਰ ਮੀਟਿੰਗ ਬਲਬੀਰ ਸਿੰਘ ਮੁੱਲਾਂਪੁਰੀ ਦੀ ਪ੍ਰਧਾਨਗੀ ਹੇਠ ਅਮਲੋਹ ਵਿਖੇ ਹੋਈ ਜਿਸ ਵਿਚ ਅਗਲੇ ਦੋ ਸਾਲਾਂ ਲਈ ਸਭਾ ਦੀ ਚੋਣ ਕੀਤੀ ਗਈ | ਜਿਸ ਵਿਚ ਸਰਬਸੰਮਤੀ ਨਾਲ਼ ਪਰਮਜੀਤ ਬਿੱਟੂ ਨੂੰ ਪ੍ਰਧਾਨ, ਜੋਰਾ ਸਿੰਘ ਗਰੇਵਾਲ ਤੇ ਮੇਹਰ ਸਿੰਘ ਰਾਈਏਵਾਲ ਨੂੰ ਸਰਪ੍ਰਸਤ, ਉਪਕਾਰ ਸਿੰਘ ਦਿਆਲਪੁਰੀ ਤੇ ਸੁਨੇਹ ਇੰਦਰ ਮੀਲੂ ਨੂੰ ਮੁੱਖ ਸਲਾਹਕਾਰ, ਰਵਿੰਦਰ ਰੁਪਾਲ ਤੇ ਸੁਰਜੀਤ ਸੀਤ ਨੂੰ ਸਲਾਹਕਾਰ, ਪੁਸ਼ਵਿੰਦਰ ਰਾਣਾ ਨੂੰ ਕੁਆਰਡੀਨੇਟਰ, ਬਲਬੀਰ ਮੁੱਲਾਂਪੁਰੀ ਨੂੰ ਸੀਨੀਅਰ ਮੀਤ ਪ੍ਰਧਾਨ, ਰਾਮ ਸਿੰਘ ਅਲਬੇਲਾ, ਪ੍ਰਗਟ ਚੰਨ ਤੇ ਲਖਵਿੰਦਰ ਪਹੇੜੀ ਨੂੰ ਮੀਤ ਪ੍ਰਧਾਨ ਤੇ ਅਵਤਾਰ ਬੰਟੀ ਨੂੰ ਜਨਰਲ ਸਕੱਤਰ, ਗੁਰਪ੍ਰੀਤ ਵੜੈਚ ਨੂੰ ਸਕੱਤਰ, ਬੇਅੰਤ ਭਾਂਬਰੀ ਨੂੰ ਵਿੱਤ ਸਕੱਤਰ, ਜਸਕਰਨ ਹੱਲੇਵਾਲੀਆਂ ਨੂੰ ਸਹਾਇਕ ਵਿੱਤ ਸਕੱਤਰ, ਧਰਮ ਸਿੰਘ ਰਾਈਏਵਾਲ ਨੂੰ ਪੈੱ੍ਰਸ ਸਕੱਤਰ, ਭੁਪਿੰਦਰ ਭੂਰੀ ਨੂੰ ਸਹਾਇਕ ਪੈੱ੍ਰਸ ਸਕੱਤਰ ਚੁਣਿਆ ਗਿਆ | ਇਸ ਉਪਰੰਤ ਰਚਨਾਵਾਂ ਦੇ ਦੌਰ ਵਿਚ ਬਲਬੀਰ ਮੁੱਲਾਂਪੁਰੀ, ਮੇਹਰ ਸਿੰਘ ਰਾਈਏਵਾਲ, ਪ੍ਰਗਟ ਚੰਨ, ਜਸਕਰਨ ਹੱਲੇਵਾਲੀਆਂ, ਪਰਮਜੀਤ ਬਿੱਟੂ, ਬੇਅੰਤ ਭਾਂਬਰੀ, ਰਾਮ ਸਿੰਘ ਅਲਬੇਲਾ, ਭੁਪਿੰਦਰ ਭੂਰੀ ਨੇ ਗੀਤ ਪੇਸ਼ ਕੀਤੇ ਜਦਕਿ ਪੁਸ਼ਵਿੰਦਰ ਰਾਣਾ ਨੇ ਗ਼ਜ਼ਲ ਤੇ ਗੁਰਪ੍ਰੀਤ ਵੜੈਚ ਨੇ ਬੋਲੀਆਂ ਅਤੇ ਜੋਰਾ ਸਿੰਘ ਗਰੇਵਾਲ ਨੇ ਕਹਾਣੀ 'ਤਬਦੀਲੀ' ਪੇਸ਼ ਕੀਤੀ ਅਤੇ ਸਾਰੀਆਂ ਪੜ੍ਹੀਆਂ ਗਈਆਂ ਰਚਨਾਵਾਂ ਤੇ ਉਸਾਰੂ ਸੁਝਾਅ ਦਿੱਤੇ ਗਏ ਅਤੇ ਸਟੇਜ ਸਕੱਤਰ ਦੀ ਭੂਮਿਕਾ ਪੁਸ਼ਵਿੰਦਰ ਰਾਣਾ ਨੇ ਨਿਭਾਈ |