ਜਲੰਧਰ, 15 ਜੂਨ (ਜਸਪਾਲ ਸਿੰਘ)-ਨਵਾਂ ਜ਼ਮਾਨਾ ਅਖਬਾਰ ਦੇ ਪਿ੍ੰਟਰ ਤੇ ਪਬਲੀਸ਼ਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਲੰਘੀ ਜੋ ਬੀਤੇ ਦਿਨੀਂ ਨਿਊਯਾਰਕ ਵਿਖੇ ਸਦੀਵੀਂ ਵਿਛੋੜਾ ਦੇ ਗਏ ਸਨ, ਦੀ ਯਾਦ 'ਚ ਪਿੰਡ ਮੰਡ ਮÏੜ ਵਿਖੇ ਭਾਰੀ ਇਕੱਠ ਜੁੜਿਆ, ਜਿਸ ਨੂੰ ਸ਼ੁਗਲੀ ਪਰਵਾਰ ਨੇ 'ਜ਼ਿੰਦਗੀ ਦੇ ਜਸ਼ਨ' ਦਾ ਨਾਂਅ ਦਿੱਤਾ¢ ਇਸ ਮੌਕੋ ਕਾਮਰੇਡ ਜਗਰੂਪ ਨੇ ਕਿਹਾ ਕਿ ਦੁਆਬੇ ਵਿਚ ਰੁਜ਼ਗਾਰ ਪ੍ਰਾਪਤੀ ਮੁਹਿੰਮ, ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਤੇ ਉਨ੍ਹਾਂ ਵਲੋਂ ਆਯੋਜਤ ਹੋਰ ਸਰਗਰਮੀਆਂ ਲਈ ਸ਼ੁਗਲੀ ਇਕ ਮਜਬੂਤ ਥੰਮ ਵਾਂਗ ਸਨ¢ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਇਨਾਂ ਔਖਿਆਂ ਵੇਲਿਆਂ ਵਿਚ ਜਦੋਂ ਖੱਬੀਆਂ ਪਾਰਟੀਆਂ ਨੂੰ ਆਪਣੀਆਂ ਸਫਾਂ ਨੂੰ ਮੋਕਲਾ ਕਰਨ ਦੀ ਲੋੜ ਹੈ, ਉਦੋਂ ਇਹੋ ਜਿਹੇ ਸਿਰਕਢ ਸਾਥੀ ਦਾ ਚਲੇ ਜਾਣਾ ਵੱਡੇ ਘਾਟੇ ਵਾਲੀ ਗੱਲ ਹੈ¢ ਕਾਮਰੇਡ ਸਤਨਾਮ ਚਾਨਾ ਨੇ ਸ਼ੁਗਲੀ ਵਲੋਂ ਲਿਖੀਆਂ ਗਈਆਂ ਛੇ ਕਿਤਾਬਾਂ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆ ਕਈ ਯਾਦਾਂ ਤਾਜ਼ਾ ਕੀਤੀਆਂ¢ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸ਼ੁਗਲੀ ਲੰਮੇ ਸਮੇਂ ਤੋਂ ਪਾਰਟੀ ਦੀਆਂ ਸਰਗਰਮੀਆਂ ਦੇ ਆਗੂ ਰਹੇ¢ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਅਜੋਕੇ ਅÏਖੇ ਸਮਿਆਂ ਵਿਚ, ਜਦੋਂ ਭਾਜਪਾ ਸਰਕਾਰ ਕਮਿਊਨਿਸਟਾਂ ਨੂੰ ਹਰ ਆਨੇ ਬਹਾਨੇ ਨਿਸ਼ਾਨਾ ਬਣਾ ਰਹੀ ਹੈ, ਉਦੋਂ ਲਗਾਤਾਰ ਅਖਬਾਰ ਵਿਚ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨਾ ਕੋਈ ਸÏਖਾ ਕੰਮ ਨਹੀਂ¢ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਜਲੰਧਰ ਜ਼ਿਲ੍ਹਾ ਕਚਹਿਰੀਆਂ ਵਿਚ ਸ਼ੁਗਲੀ ਤੋਂ ਸੀਨੀਅਰ ਹੋਰ ਸੈਂਕੜੇ ਵਕੀਲ ਹੋਣਗੇ, ਪਰ ਜਿਹੜਾ ਇੱਜ਼ਤ ਮਾਣ ਇਨਾਂ ਨੂੰ ਓਥੇ ਮਿਲਦਾ ਸੀ, ਉਹ ਆਪਣੇ ਆਪ ਵਿਚ ਸਭ ਪਦਵੀਆਂ ਤੋਂ ਉੱਪਰ ਸੀ¢ ਨਵਾਂ ਜ਼ਮਾਨਾ ਦੇ ਜਨਰਲ ਮੈਨੇਜਰ ਗੁਰਮੀਤ ਨੇ ਕਿਹਾ ਕਿ ਸ਼ੁਗਲੀ ਨੇ ਜਿਵੇਂ ਟਰੱਸਟ ਦੇ ਸਕੱਤਰ ਦੇ ਤÏਰ 'ਤੇ ਨਵਾਂ ਜ਼ਮਾਨਾ ਵਿਚ ਕਈ ਵੱਡੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਹੋਈਆਂ ਸਨ, ਉਸਦਾ ਕੋਈ ਬਦਲ ਲੱਭਣਾ ਸÏਖਾ ਨਹੀਂ ਹੋਵੇਗਾ¢ ਪੰਜਾਬ ਪ੍ਰੈਸ, ਕਲੱਬ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਵਿਧਾਇਕ ਸੁਖਵਿੰਦਰ ਕੋਟਲੀ, ਕਾਂਗਰਸ ਪਾਰਟੀ ਦੇ ਹਲਕਾ ਕਰਤਾਰਪੁਰ ਦੇ ਇੰਚਾਰਜ ਰਾਜਿੰਦਰ ਸਿੰਘ, ਇਸਤਰੀ ਸਭਾ ਪੰਜਾਬ ਦੀ ਆਗੂ ਨਰਿੰਦਰ ਸੋਹਲ, ਦੇਸ਼ ਭਗਤ ਯਾਦਗਾਰ ਹਾਲ ਦੇ ਜਨਰਲ ਸਕੱਤਰ ਪਿਰਥੀਪਾਲ ਮਾੜੀਮੇਘਾ, ਟਰੱਸਟੀ ਅਮੋਲਕ ਸਿੰਘ, ਖੇਤ ਮਜ਼ਦੂਰ ਸਭਾ ਦੀ ਆਗੂ ਕਾਮਰੇਡ ਦੇਵੀ ਕੁਮਾਰੀ, ਡੀ ਬੀ ਏ ਦੇ ਮÏਜੂਦਾ ਪ੍ਰਧਾਨ ਅਦਿਤਿਆ ਜੈਨ, ਸਾਬਕਾ ਪ੍ਰਧਾਨ ਕਾਮਰੇਡ ਨਰਿੰਦਰ ਸਿੰਘ, ਐਡਵੋਕੇਟ ਬਲਵਿੰਦਰ ਕੁਮਾਰ ਤੇ ਕਾਮਰੇਡ ਰਛਪਾਲ ਕੈਲੇ ਨੇ ਸ਼ਰਧਾਂਜਲੀ ਭੇਟ ਕੀਤੀ¢ ਇਸ ਇਕੱਠ ਵਿਚ ਨਵਾਂ ਜ਼ਮਾਨਾ ਟਰੱਸਟ ਦੇ ਪ੍ਰਧਾਨ ਕਾਮਰੇਡ ਰਛਪਾਲ ਬੜਾ ਪਿੰਡ, ਨਵਾਂ ਜ਼ਮਾਨਾ ਦੇ ਮੁੱਖ ਸੰਪਾਦਕ ਕਾਮਰੇਡ ਚੰਦ ਫਤਿਹਪੁਰੀ, ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਰਣਜੀਤ ਸਿੰਘ ਅÏਲਖ, ਸੁਰਿੰਦਰ ਕੁਮਾਰੀ ਕੋਛੜ, ਕਾਮਰੇਡ ਚਿਰੰਜੀ ਲਾਲ, ਸੀਤਲ ਸਿੰਘ ਸੰਘਾ, ਓਲੰਪੀਅਨ ਸੁਰਿੰਦਰ ਸਿੰਘ ਸੋਢੀ ਆਦਿ ਸ਼ਾਮਲ ਹੋਏ¢ ਸਮਾਗਮ ਦੇ ਅਖੀਰ ਵਿਚ ਜਸ ਮੰਡ ਨੇ ਹਾਜਰੀਨ ਦਾ ਧੰਨਵਾਦ ਕੀਤਾ | ਸ਼ੁਗਲੀ ਦੀ ਧਰਮ ਪਤਨੀ ਬੀਬੀ ਮਹਿੰਦਰ ਕÏਰ ਤੇ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਰਾਜਿੰਦਰ ਮੰਡ ਨੇ ਸ਼ੁਗਲੀ ਦੀ ਯਾਦ ਵਿਚ ਵੱਖ-ਵੱਖ ਅਦਾਰਿਆਂ ਨੂੰ ਮਾਇਆ ਭੇਟ ਕੀਤੀ¢ ਸਮਾਗਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਵਰਨ ਟਹਿਣਾ ਨੇ ਨਿਭਾਈ¢
ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਯਾਦ 'ਚ ਹੋਇਆ ਸਮਾਗਮ ਵੱਖ-ਵੱਖ ਆਗੂਆਂ ਵਲੋਂ ਵੱਖ-ਵੱਖ ਖੇਤਰਾਂ 'ਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ <br/>
ਅਜੀਤ ਡੈਸਕ
16-06-2025