14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਗਣੇਸ਼ ਮਹਾਂਉਤਸਵ 'ਚ ਸ਼ਾਮਿਲ ਹੋਏ <br/>

ਅਜੀਤ ਡੈਸਕ 01-09-2025
ਫ਼ਤਹਿਗੜ੍ਹ ਸਾਹਿਬ, 31 ਅਗਸਤ (ਰਵਿੰਦਰ ਮੌਦਗਿਲ)-ਪ੍ਰਾਚੀਨ ਪੰਚਮੁਖੀ ਸ਼ਿਵ ਮੰਦਿਰ ਸੇਵਾ ਸੰਮਤੀ ਵਲੋਂ ਸਰਹਿੰਦ ਸ਼ਹਿਰ ਵਿਚ ਚੌਥਾ ਗਣੇਸ਼ ਮਹਾਂਉਤਸਵ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਭਗਵਾਨ ਸ੍ਰੀ ਗਣੇਸ਼ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਦੁਆ ਕੀਤੀ | ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਵਲੋਂ ਕੁਲਜੀਤ ਸਿੰਘ ਨਾਗਰਾ ਦਾ ਸਵਾਗਤ ਕਰਦੇ ਹੋਏ ਸਨਮਾਨ ਕੀਤਾ ਗਿਆ | ਸ. ਨਾਗਰਾ ਨੇ ਧਰਮ ਪ੍ਰਚਾਰ ਲਈ ਸੰਸਥਾ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਲੋਕਾਂ ਨੂੰ ਏਕਤਾ, ਭਾਈਚਾਰੇ ਅਤੇ ਸਮਾਜ ਸੇਵਾ ਵੱਲ ਪ੍ਰੇਰਿਤ ਕਰਦੇ ਹਨ | ਉਨ੍ਹਾਂ ਕਿਹਾ ਕਿ ਧਾਰਮਿਕ ਤੇ ਅਧਿਆਤਮਿਕ ਪਰੰਪਰਾ ਹਮੇਸ਼ਾ ਹੀ ਲੋਕਾਂ ਨੂੰ ਜੁੜੇ ਰਹਿਣ ਅਤੇ ਨੇਕੀ ਦੇ ਰਾਹ 'ਤੇ ਤੁਰਨ ਲਈ ਪ੍ਰੇਰਿਤ ਕਰਦੀ ਆਈ ਹੈ | ਇਸ ਮੌਕੇ ਕਰਨ ਸ਼ਰਮਾ, ਗੁਰਜੀਤ ਲੌਗੀ, ਨਰਿੰਦਰ ਕੁਮਾਰ ਪਿ੍ੰਸ ਸਾਬਕਾ ਕੌਂਸਲਰ, ਐਡਵੋਕੇਟ ਅਨਿਲ ਗੁਪਤਾ, ਵਿਸਾਖੀ ਰਾਮ ਕੌਂਸਲਰ, ਅਮਰਦੀਪ ਸਿੰਘ ਬੈਨੀਪਾਲ ਕੌਂਸਲਰ, ਰਵਿੰਦਰ ਸਿੰਘ ਬਾਸੀ, ਹਨੀ ਭਾਰਦਵਾਜ, ਦਵਿੰਦਰ ਸਿੰਘ ਜੱਲ੍ਹਾ ਸਾਬਕਾ ਸਰਪੰਚ, ਪ੍ਰਗਟ ਸਿੰਘ ਟਿਵਾਣਾ, ਬ੍ਰਾਹਮਣ ਸਭਾ ਦੇ ਮੈਂਬਰਾਂ ਨਾਲ ਵੱਡੀ ਗਿਣਤੀ ਵਿਚ ਹੋਰ ਸ਼ਖ਼ਸੀਅਤਾਂ ਨੇ ਵੀ ਭਗਵਾਨ ਸ੍ਰੀ ਗਣੇਸ਼ ਦੇ ਦਰਬਾਰ ਵਿਚ ਹਾਜ਼ਰੀ ਭਰੀ |

ਪਿਛਲੀ ਖ਼ਬਰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਅਸਫਲ, ਭਾਰਤੀ ਫ਼ੌਜ ਨੂੰ ਬੁਲਾਇਆ ਜਾਵੇ-ਪ੍ਰਵੀਨ ਰਾਣਾ <br/> ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਸ਼ਮਸ਼ਾਨ ਘਾਟ ਵਾਸਤੇ ਗੈਸ ਭੱਠੀ ਲਈ ਦਿੱਤੇ 7 ਲੱਖ ਰੁਪਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।