ਖਮਾਣੋਂ, 31 ਅਗਸਤ (ਮਨਮੋਹਣ ਸਿੰਘ ਕਲੇਰ)-ਪਰਵੀਨ ਰਾਣਾ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਅਤੇ ਰਵਿੰਦਰ ਸਿੰਘ ਮਨੈਲਾ ਸੀਨੀਅਰ ਆਗੂ ਨੇ ਪੰਜਾਬ ਦੇ ਬਹੁਤੇ ਜ਼ਿਲਿ੍ਹਆਂ 'ਚ ਭਾਰੀ ਮੀਂਹ ਦੇ ਚੱਲਦਿਆਂ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਹੜ੍ਹਾਂ ਦੀ ਪੈਦਾ ਹੋਈ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਭਾਰੀ ਬਾਰਸ਼ ਕਾਰਨ ਕਈ ਇਲਾਕਿਆਂ ਵਿਚ ਹਾਲਾਤ ਬਹੁਤ ਗੰਭੀਰ ਅਤੇ ਤਰਸਯੋਗ ਬਣੇ ਹੋਏ ਹਨ, ਲੋਕਾਂ ਦੇ ਘਰਾਂ ਅੰਦਰ ਪਾਣੀ ਵੜ ਗਿਆ ਹੈ | ਕਿਸਾਨਾਂ ਦੀ ਲੱਖਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ | ਕਿਸਾਨਾਂ ਦੇ ਪਸ਼ੂ ਧਨ ਦਾ ਬਹੁਤ ਵੱਡਾ ਨੁਕਸਾਨ ਹੋਇਆ, ਪਾਣੀ ਦੇ ਜ਼ਿਆਦਾ ਵਹਾਅ ਕਾਰਨ ਕਿਸਾਨਾਂ ਦੀ ਦਰਿਆਵਾਂ ਨਾਲ ਲੱਗਦੀ ਜ਼ਮੀਨ ਦੀ ਮਿੱਟੀ ਹੜ੍ਹ ਕੇ ਦਰਿਆ ਦਾ ਰੂਪ ਧਾਰਨ ਚੁੱਕੀ ਹੈ | ਅਜਿਹੇ ਮੌਕੇ ਪ੍ਰਸ਼ਾਸਨ ਅਤੇ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਅਸਫਲ ਹੋ ਰਿਹਾ ਹੈ | ਜਿਸ ਕਰਕੇ ਪੰਜਾਬ ਨੂੰ ਬਚਾਉਣ ਲਈ ਭਾਰਤੀ ਫ਼ੌਜ ਦੀ ਮਦਦ ਲੈਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਬਹੁਤ ਲੋਕਾਂ ਦੇ ਮਕਾਨ ਡਿਗ ਚੁੱਕੇ ਹਨ, ਪੰਜਾਬ ਸਰਕਾਰ ਪਰਾਲੀ ਵਾਂਗ ਸੈਟੇਲਾਈਟ ਰਾਹੀਂ ਅੰਕੜੇ ਇਕੱਠੇ ਕਰਕੇ ਕਿਸਾਨਾਂ, ਮਜ਼ਦੂਰਾਂ ਦੇ ਨੁਕਸਾਨ ਦੀ ਭਰਪਾਈ ਕਰੇ, ਕਿਉਂਕਿ ਪੰਜਾਬ ਦਾ ਮਜ਼ਦੂਰ, ਕਿਸਾਨ ਪਹਿਲਾਂ ਹੀ ਮਾੜੇ ਹਾਲਾਤਾਂ 'ਚੋਂ ਲੰਘ ਰਹੇ ਹਨ | ਮਨੈਲਾ ਨੇ ਕਿਹਾ ਕਿ ਭਾਖੜਾ ਡੈਮ ਪੰਜਾਬ ਵਿਚ ਆਏ ਚਾਰ ਵੱਡੇ ਹੜ੍ਹਾਂ ਲਈ ਜ਼ਿੰਮੇਵਾਰ ਹੈ, ਕਿਉਂਕਿ ਡੈਮ ਕੇਂਦਰ ਸਰਕਾਰ ਦੁਆਰਾ ਨਿਯੰਤਿ੍ਤ ਕੀਤਾ ਜਾਂਦਾ ਹੈ ਜੋ ਇਹ ਫ਼ੈਸਲਾ ਕਰਦਾ ਹੈ ਕਿ ਕਦੋਂ ਅਤੇ ਕਿੰਨਾ ਪਾਣੀ ਛੱਡਣਾ ਹੈ | ਜਿਸ ਕਰਕੇ ਇਸ ਦੇ ਅਧਿਕਾਰੀਆਂ ਦੀ ਪਾਣੀ ਛੱਡਣ ਦੇ ਫ਼ੈਸਲੇ ਵੀ ਸ਼ੱਕੀ ਜਾਪ ਰਹੇ ਹਨ | ਮਨੈਲਾ ਨੇ ਕਿਹਾ ਕਿ ਦਰਿਆਵਾਂ ਦੇ ਪਾਣੀ ਤੇ ਪੰਜਾਬ ਦਾ ਦਾਅਵਾ ਕੁਦਰਤ ਦੇ ਸਿਧਾਂਤ 'ਤੇ ਆਧਾਰਿਤ ਹੈ | ਨੁਕਸਾਨ ਪੰਜਾਬ ਨੂੰ ਝੱਲਣਾ ਪੈਂਦਾ ਹੈ, ਜੋ ਪੰਜਾਬ ਝੱਲ ਵੀ ਰਿਹਾ ਹੈ ਇਸ ਲਈ ਕੇਂਦਰ ਸਰਕਾਰ ਨੂੰ ਇਸ ਆਫ਼ਤ ਨੂੰ ਰਾਸ਼ਟਰੀ