ਖਮਾਣੋਂ, 31 ਅਗਸਤ (ਜੋਗਿੰਦਰ ਪਾਲ)-ਅੱਜ ਵਰ੍ਹਦੇ ਮੀਂਹ ਦੇ ਬਾਵਜੂਦ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਦਸਵੀਂ ਰਾਣਵਾਂ ਵਿਖੇ ਮੇਘਾਲਿਆ ਤੇ ਜੰਮੂ ਦੇ ਭਾਜਪਾ ਨਾਲ ਸੰਬੰਧਿਤ ਸਾਬਕਾ ਰਾਜਪਾਲ ਸਵ: ਸੱਤਿਆਪਾਲ ਮਲਿਕ ਦੇ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਕਿਸਾਨ ਅਤੇ ਧਾਰਮਿਕ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਰੋਮੀ ਨੇ ਦੱਸਿਆ ਕਿ ਵੱਖ-ਵੱਖ ਕਿਸਾਨ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੀ ਅਗਵਾਈ ਵਿਚ ਇਹ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉੱਘੇ ਸਮਾਜ ਚਿੰਤਕ ਡਾ. ਪਿਆਰੇ ਲਾਲ ਗਰਗ, ਕਿਸਾਨ ਆਗੂ ਸਰਬਜੀਤ ਸਿੰਘ ਅਮਰਾਲਾ, ਕਸ਼ਮੀਰਾ ਸਿੰਘ ਜਟਾਣਾ, ਗੁਰਜੀਤ ਸਿੰਘ ਵਜੀਦਪੁਰ, ਪਰਮਿੰਦਰ ਸਿੰਘ ਪਾਲ ਮਾਜਰਾ ਆਦਿ ਆਗੂਆਂ ਨੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੀ ਜੀਵਨੀ ਸਬੰਧੀ ਜਾਣੂ ਕਰਵਾਉਂਦਿਆਂ ਉਨ੍ਹਾਂ ਵਲੋਂ ਵੱਖ-ਵੱਖ ਸੂਬਿਆਂ ਦੇ ਰਾਜਪਾਲ ਹੁੰਦਿਆਂ ਕਿਸਾਨੀ ਸੰਘਰਸ਼ ਲਈ ਹਾਅ ਦਾ ਨਾਅਰਾ ਮਾਰਨ ਅਤੇ ਕਿਸਾਨਾਂ ਦੇ ਹੱਕਾਂ ਵਿਚ ਆਪਣੇ ਜ਼ੋਰਦਾਰ ਆਵਾਜ਼ ਬੁਲੰਦ ਕਰਨ ਲਈ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਬੁਲਾਰਿਆਂ ਨੇ ਕਿਹਾ ਕਿ ਕਿਸਾਨ ਉਨ੍ਹਾਂ ਵਲੋਂ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਮਾਰੇ ਹਾਅ ਦੇ ਨਾਅਰੇ ਨੂੰ ਹਮੇਸ਼ਾ ਯਾਦ ਰੱਖਣਗੇ | ਸਮਾਗਮ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂ ਕਰਨੈਲ ਸਿੰਘ ਜਟਾਣਾ, ਕਿਰਪਾਲ ਸਿੰਘ ਬਦੇਸ਼ਾਂ, ਪਰਮਿੰਦਰ ਸਿੰਘ ਪਾਲ ਮਾਜਰਾ, ਤਲਵਿੰਦਰ ਸਿੰਘ ਗੱਗੋ, ਮੇਜਰ ਸਿੰਘ ਭੜੀ, ਮੇਜਰ ਸਿੰਘ ਬਰਵਾਲੀ, ਨਵਜਿੰਦਰ ਸਿੰਘ ਮਨੈਲਾ, ਜਗਤਾਰ ਸਿੰਘ ਮਹੇਸ਼ਪੁਰਾ, ਜਸਵਿੰਦਰ ਸਿੰਘ ਮਨੈਲਾ, ਜਗਜੀਤ ਸਿੰਘ ਸੋਹੀ, ਲਾਲਾ ਬਾਕਰਪੁਰ, ਜਸਪਾਲ ਸਿੰਘ, ਖੁਸ਼ਦੀਪ ਸਿੰਘ ਬਨੂੜ, ਹਰਮੇਲ ਸਿੰਘ ਭਟੇੜੀ ਲੱਖੋਵਾਲ, ਲਾਲੀ ਹਿੰਮਤਗੜ੍ਹ, ਸਵਰਨ ਸਿੰਘ ਬਿਲਾਸਪੁਰ, ਕਸ਼ਮੀਰਾ ਸਿੰਘ ਬਿਲਾਸਪੁਰ, ਸੁਖਦੇਵ ਸਿੰਘ ਗੱਗੜਵਾਲ ਸ਼੍ਰੋਮਣੀ ਅਕਾਲੀ ਦਲ (ਅ), ਬਾਬਾ ਰਣਜੀਤ ਸਿੰਘ ਬਾਓਲੀ ਸਾਹਿਬ ਬਾਠਾਂ ਕਲਾਂ, ਜਸਵੀਰ ਸਿੰਘ, ਮਾਸਟਰ ਰਣਜੀਤ ਮੌਦਗਿਲ ਸੰਘੋਲ, ਮੋਹਣ ਸਿੰਘ ਭੁੱਟਾ, ਗੁਰਮੀਤ ਸਿੰਘ ਬਸੀ, ਨੰਬਰਦਾਰ ਮਹਿੰਦਰ ਸਿੰਘ ਜਟਾਣਾਂ ਆਦਿ ਤੋਂ ਇਲਾਵਾ ਇਲਾਕੇ ਦੇ ਕਿਸਾਨ ਤੇ ਬੁੱਧੀਜੀਵੀ ਵਰਗ ਵੱਡੀ ਗਿਣਤੀ 'ਚ ਹਾਜ਼ਰ ਸਨ |