13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮਾਤਾ ਗੁਜਰੀ ਕਾਲਜ ਵਿਖੇ ਰਾਸ਼ਟਰੀ ਖੇਡ ਦਿਵਸ ਮੌਕੇ ਕਰਵਾਏ ਸਟਾਫ਼ ਦੇ ਕਿ੍ਕਟ ਮੁਕਾਬਲੇ <br/>

ਅਜੀਤ ਡੈਸਕ 01-09-2025
ਫ਼ਤਹਿਗੜ੍ਹ ਸਾਹਿਬ, 31 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਖੇਡ ਦਿਵਸ ਮੌਕੇ ਕਾਲਜ ਪੱਧਰ 'ਤੇ ਸਟਾਫ਼ ਦੇ ਕਿ੍ਕਟ ਮੁਕਾਬਲੇ ਕਰਵਾਏ ਗਏ ਜਿਸ ਵਿਚ ਪਿ੍ੰਸੀਪਲ ਇਲੈਵਨ ਅਤੇ ਵਾਈਸ ਪਿ੍ੰਸੀਪਲ ਇਲੈਵਨ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਰੋਚਕ ਮੁਕਾਬਲੇ ਵਿਚ ਪਿ੍ੰਸੀਪਲ ਇਲੈਵਨ ਦੀ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ | ਵਰਨਣਯੋਗ ਹੈ ਕਿ ਪਿ੍ੰਸੀਪਲ ਇਲੈਵਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 12 ਓਵਰਾਂ ਵਿਚ 1 ਵਿਕਟ ਦੇ ਨੁਕਸਾਨ ਨਾਲ 146 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਵਾਈਸ ਪਿ੍ੰਸੀਪਲ ਇਲੈਵਨ ਦੀ ਟੀਮ 5 ਵਿਕਟਾਂ ਦੇ ਨੁਕਸਾਨ ਨਾਲ 109 ਦੌੜਾਂ ਹੀ ਬਣਾ ਸਕੀ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਖੇਡਾਂ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਮਨੁੱਖ ਵਿਚ ਖੇਡਾਂ ਦੁਆਰਾ ਸਿਹਤਮੰਦ ਜੀਵਨ ਸ਼ੈਲੀ, ਆਤਮ ਵਿਸ਼ਵਾਸ, ਸਵੈ ਅਨੁਸ਼ਾਸਨ ਅਤੇ ਟੀਮ ਵਰਕ ਆਦਿ ਮਹੱਤਵਪੂਰਨ ਗੁਣ ਪੈਦਾ ਹੁੰਦੇ ਹਨ | ਵਾਈਸ ਪਿ੍ੰਸੀਪਲ ਡਾ. ਬਿਕਰਮਜੀਤ ਸਿੰਘ ਨੇ ਜੀਵਨ ਵਿਚ ਖੇਡਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਖੇਡਾਂ ਵਿਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਦੀ ਸੰਪੂਰਨ ਸ਼ਖ਼ਸੀਅਤ ਅਤੇ ਚਰਿੱਤਰ ਦਾ ਵਿਕਾਸ ਹੁੰਦਾ ਹੈ | ਡੀਨ ਸਪੋਰਟਸ ਡਾ. ਦਵਿੰਦਰ ਸਿੰਘ ਨੇ ਕਾਲਜ ਦੀਆਂ ਖੇਡਾਂ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਦੱਸਿਆ | ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਜੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਦੱਸਿਆ ਕਿ ਰਾਸ਼ਟਰੀ ਖੇਡ ਦਿਵਸ ਸਾਡੇ ਦੇਸ਼ ਦੇ ਵਿਕਾਸ ਅਤੇ ਏਕਤਾ ਵਿਚ ਖੇਡਾਂ ਦੀ ਅਮੁੱਲ ਭੂਮਿਕਾ ਨੂੰ ਦਰਸਾਉਂਦਾ ਹੈ | ਇਸ ਮੌਕੇ ਕਾਲਜ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ, ਪਿ੍ੰਸੀਪਲ ਇਲੈਵਨ ਟੀਮ ਦੇ ਕੈਪਟਨ ਪ੍ਰੋ. ਮੁਹੰਮਦ ਅਨਵਰ, ਵਾਈਸ ਪਿ੍ੰਸੀਪਲ ਇਲੈਵਨ ਟੀਮ ਦੇ ਕੈਪਟਨ ਡਾ. ਜਗਦੀਸ਼ ਸਿੰਘ, ਫੁੱਟਬਾਲ ਕੋਚ ਬਹਾਦਰ ਸਿੰਘ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |

ਪਿਛਲੀ ਖ਼ਬਰ ਗਿਆਨੀ ਦਿੱਤ ਸਿੰਘ ਦਾ ਬਰਸੀ ਸਮਾਗਮ 7 ਨੂੰ <br/> ਅਗਲੀ ਖ਼ਬਰ ਭਾਕਿਯੂ (ਰਾਜੇਵਾਲ) ਬਲਾਕ ਖਮਾਣੋਂ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।