15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਦੀ ਜਨਰਲ ਹਾਊਸ ਦੀ ਮੀਟਿੰਗ <br/>

ਮੀਟਿੰਗ ਉਪਰੰਤ ਦਿਖਾਈ ਦਿੰਦੇ ਭਾਵਿਪ ਦੇ ਆਗੂ | ਤਸਵੀਰ: ਕਰਨ <br/> 22-09-2025
ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਦੀ ਜਨਰਲ ਹਾਊਸ ਦੀ ਮੀਟਿੰਗ ਪ੍ਰਧਾਨ ਹਰਵਿੰਦਰ ਵਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਅਹੁਦੇਦਾਰਾਂ ਵਲੋਂ ਭਾਰਤ ਮਾਂ ਦੇ ਚਿੱਤਰ ਅੱਗੇ ਦੀਪ ਜਗ੍ਹਾ ਕੇ ਤੇ ਫੁੱਲ ਭੇਟ ਕਰਕੇ ਕੀਤੀ ਗਈ | ਪ੍ਰਧਾਨ ਵਰਮਾ ਵਲੋਂ ਸਾਰੇ ਆਏ ਮੈਂਬਰਾਂ ਦਾ ਜੀ ਆਇਆਂ ਆਖਿਆ ਗਿਆ | ਸਕੱਤਰ ਐਡ. ਵਿਵੇਕ ਸ਼ਰਮਾ ਨੇ ਹੁਣ ਤੱਕ ਹੋਏ ਸਾਰੇ ਪ੍ਰੋਜੈਕਟਾਂ ਦੀ ਰਿਪੋਰਟ ਪੜ੍ਹੀ ਤੇ ਸਭਨਾਂ ਤੋਂ ਸਹਿਯੋਗ ਦੀ ਮੰਗ ਕੀਤੀ | ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਤੇ ਰਾਜੇਸ਼ ਧੀਮਾਨ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਸ੍ਰੀ ਗੁਰੂ ਤੇਗ ਬਹਾਦਰ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਆਯੋਜਿਤ ਕਰੇਗੀ | ਉਨ੍ਹਾਂ ਦੱਸਿਆ ਕਿ ਰਾਸ਼ਟਰ ਪੱਧਰੀ ਪ੍ਰਾਜੈਕਟ 'ਭਾਰਤ ਕੋ ਜਾਨੋ' ਕਰਵਾਇਆ ਜਾਵੇਗਾ | ਵਾਤਾਵਰਨ ਨੂੰ ਸੰਭਾਲਣ ਲਈ ਪ੍ਰਾਜੈਕਟ ਵੀ ਲਏ ਜਾਣਗੇ | ਇਸ ਤੋਂ ਬਿਨਾਂ ਸੜਕਾਂ 'ਤੇ ਰਿਫ਼ਲੈਕਟਰ ਲਗਾਏ ਜਾਣਗੇ | ਮੀਟਿੰਗ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਕੀਤੀ ਗਈ | ਇਸ ਮੌਕੇ ਹਰੀਸ਼ ਜੈਨ, ਰੋਹਿਤ ਸ਼ਰਮਾ, ਡਾ. ਹਿਤੇਂਦਰ ਸੂਰੀ, ਡਾ. ਸਚਿਨ, ਵਿਨੀਤ ਸ਼ਰਮਾ, ਰਾਜੇਸ਼ ਉੱਪਲ, ਨਰਿੰਦਰ ਪੁਰੀ, ਅਮਿਤ, ਆਨੰਦ ਮੋਹਨ, ਮਨੋਜ ਬਿੰਬਰਾ, ਮਨੋਜ ਚੌਧਰੀ, ਸੁਮੀਤ ਮੋਦੀ, ਸੀ. ਏ. ਪਿ੍ੰਸ, ਸੁਮੰਤ, ਕਰਨੈਲ ਸੱਗੂ, ਗੁਰਦੀਪ, ਉਮੇਸ਼ ਸੂਦ, ਅਰੁਣ, ਰਾਜੀਵ, ਸੰਜੇ, ਅਮਿਤ ਸ਼ਰਮਾ, ਦੀਪਨ ਮਾਂਗੀ, ਵਰੁਣ, ਅਤੁਲ, ਜਿਤੇਸ਼, ਹਰਸ਼ ਗੁਪਤਾ, ਦਿਨੇਸ਼ ਗੱਖੜ, ਨਰਿੰਦਰ ਤਾਕੀਆਰ, ਅਸ਼ਵਨੀ ਬਿਥਰ, ਰੋਹਿਤ ਨਵੀਨ ਬਾਂਸਲ, ਕਪਿਲ, ਤਰੁਨ ਸ਼ਰਮਾ ਅਤੇ ਲਵਇੰਦਰ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ 'ਚ ਜ਼ਮੀਨੀ ਕਾਨੂੰਨਾਂ 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ <br/> ਅਗਲੀ ਖ਼ਬਰ ਜ਼ਿਲ੍ਹਾ ਟੀ. ਐਡ ਐਮ. ਇੰਪ: ਯੂਨੀਅਨ ਦੇ ਆਗੂਆਂ ਨੇ ਨਾਜਾਇਜ਼ ਕਬਜ਼ਾ ਛਡਾਉਣ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।