21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨੀਲਮ ਹਸਪਤਾਲ ਦੇ ਡਾ. ਹਿਮਾਂਸ਼ੂ ਗੁਪਤਾ ਵਲੋਂ ਨਵੀਂ ਤਕਨੀਕ ਨਾਲ ਦਿਲ ਦੇ ਗੰਭੀਰ ਮਰੀਜ਼ ਦੀ ਜਾਨ ਬਚਾਈਾ

ਅਜੀਤ ਡੈਸਕ 23-11-2025
ਰਾਜਪੁਰਾ, 22 ਨਵੰਬਰ (ਜੀ.ਪੀ. ਸਿੰਘ)-ਸਥਾਨਕ ਨੀਲਮ ਹਸਪਤਾਲ ਨੇ ਹਾਲ ਹੀ 'ਚ ਪੰਜਾਬ ਰਾਜ 'ਚ ਪਹਿਲੀ ਵਾਰੀ ਐਡਵਾਂਸਡ ਕਲੋਟ ਐਸਪਿਰੇਸ਼ਨ ਪ੍ਰਕਿਰਿਆ ਨੂੰ ਅਮਲ ਵਿਚ ਲਿਆਉਂਦੇ ਹੋਏ, ਜਿਸ ਵਿਚ ਅਤਿਆਧੁਨਿਕ ਪੈਨੰਬਰਾ ਕੈਟ ਆਰ. ਐਕਸ ਡਿਵਾਈਸ ਦੀ ਵਰਤੋਂ ਕਰ ਇਕ ਦਿਲ ਦੇ ਗੰਭੀਰ ਹਾਲਤ ਦੇ ਮਰੀਜ਼ ਇਕ ਫ਼ੌਜੀ ਦੀ ਜਾਨ ਬਚਾਈ |
ਇਹ ਮੋਟਰਾਈਜ਼ਡ ਕਲੋਟ ਐਸਪਿਰੇਸ਼ਨ ਤਕਨਾਲੋਜੀ ਹੈ ਜੋ ਇਕ ਅਮਰੀਕੀ ਕੰਪਨੀ ਵਲੋਂ ਵਿਕਸਿਤ ਕੀਤੀ ਗਈ ਹੈ ਅਤੇ ਇਕ ਸਾਲ ਪਹਿਲਾਂ ਹੀ ਭਾਰਤ ਵਿਚ ਲਾਂਚ ਕੀਤੀ ਗਈ ਸੀ | ਇਹ ਆਪਰੇਸ਼ਨ ਦੀ ਕਾਰਵਾਈ ਸਾਬਕਾ ਸੀਨੀਅਰ ਪ੍ਰੋਫੈਸਰ ਪੀ.ਜੀ.ਆਈ. ਚੰਡੀਗੜ੍ਹ ਅਤੇ ਹੁਣ ਡਾਇਰੈਕਟਰ ਕਾਰਡੀਓਲੋਜੀ ਵਿਭਾਗ ਨੀਲਮ ਹਸਪਤਾਲ ਰਾਜਪੁਰਾ ਡਾ. ਹਿਮਾਂਸ਼ੂ ਗੁਪਤਾ ਵਲੋਂ ਸਫਲਤਾ ਪੂਰਵਕ ਅਮਲ 'ਚ ਲਿਆਂਦੀ ਗਈ | ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਇਕ ਸਾਬਕਾ ਫ਼ੌਜੀ ਜਿਸ ਦੇ ਕਿ ਧਮਨੀ 'ਚ ਖੂਨ ਦਾ ਵੱਡਾ ਧੱਕਾ ਜੰਮਿਆ ਹੋਇਆ ਸੀ | ਇਸ ਨਵੀਂ ਤਕਨੀਕ ਦੇ ਡਿਵਾਈਸ ਦੀ ਵਰਤੋਂ ਤੋਂ ਬਾਅਦ ਉਨ੍ਹਾਂ ਵਲੋਂ ਮਰੀਜ਼ ਦੇ ਦੋ ਸਟੰਟ ਪਾਏ ਤੇ ਅਗਲੇ ਦਿਨ ਹੀ ਮਰੀਜ਼ ਨੂੰ ਘਰ ਭੇਜ ਦਿੱਤਾ | ਉੁਨ੍ਹਾਂ ਦੱਸਿਆ ਕਿ ਇਹ ਉੱਤਰੀ ਭਾਰਤ ਦਾ ਤੀਜਾ ਆਪਰੇਸ਼ਨ ਸੀ ਜੋ ਇਸ ਯੰਤਰ ਨਾਲ ਕੀਤਾ ਗਿਆ |
ਪਿਛਲੀ ਖ਼ਬਰ ਮੀਡੀਆ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਵਰਕਸ਼ਾਪ ਸਮਾਪਤ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਕੀਤੇ ਵੱਡੇ ਉਪਰਾਲੇ- ਡਾ. ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।