27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬਲਾਕ ਸੰਮਤੀ ਦੇ 2 ਜ਼ੋਨਾਂ 'ਤੇ ਜਿੱਤ ਪ੍ਰਾਪਤ ਕਰਨ ਨਾਲ ਭਾਜਪਾ ਹੋਈ ਮਜ਼ਬੂਤ- ਸਿੱਧੂਪੁਰ

ਅਜੀਤ ਡੈਸਕ 21-12-2025
ਖਮਾਣੋਂ, 20 ਦਸੰਬਰ (ਮਨਮੋਹਣ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਹੀ ਦੇ ਵਿਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿਚ ਪਾਰਟੀ ਵਲੋਂ ਬਲਾਕ ਸੰਮਤੀ ਦੇ 2 ਜ਼ੋਨਾਂ ਤੋਂ ਜਿੱਤ ਪ੍ਰਾਪਤ ਕਰਨ ਨਾਲ ਪਾਰਟੀ ਮਜ਼ਬੂਤ ਹੋਈ ਹੈ | ਉਨ੍ਹਾਂ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਨੇ ਕਿਹਾ ਕਿ ਪਿੰਡਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਗਰਾਫ਼ ਬਹੁਤ ਮਜ਼ਬੂਤ ਨਜ਼ਰ ਆ ਰਿਹਾ ਕਿਉਂਕਿ ਲਗਪਗ ਸਾਰੇ ਉਮੀਦਵਾਰ ਕੁਝ ਵੋਟਾਂ ਦੇ ਫ਼ਰਕ ਦੇ ਨਾਲ ਪਿੱਛੇ ਰਹੇ ਹਨ, ਜਦੋਂਕਿ ਜ਼ੋਨ ਸੰਘੋਲ ਅਤੇ ਜ਼ੋਨ ਜੈ ਸਿੰਘ ਵਾਲਾ ਜਿਹੜਾ ਉਮੀਦਵਾਰ ਆਜ਼ਾਦ ਵਜੋਂ ਚੋਣ ਲੜਿਆ, ਉਹ ਤਕਨੀਕੀ ਕਾਰਨਾਂ ਕਰਕੇ ਅਜਿਹਾ ਕਰਨਾ ਪਿਆ, ਉਹ ਵੀ ਅਸਲ 'ਚ ਪਾਰਟੀ ਦਾ ਹੀ ਉਮੀਦਵਾਰ ਸੀ | ਉਨ੍ਹਾਂ ਦੋਨਾਂ ਉਮੀਦਵਾਰ ਦੀ ਬਲਾਕ ਸੰਮਤੀ ਸੀਟਾਂ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਵਿਚ ਆਈਆਂ ਹਨ | ਸਿੱਧੂਪੁਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਰਵਨੀਤ ਸਿੰਘ ਬਿੱਟੂ, ਮੰਤਰੀ ਸ੍ਰੀਨਿਵਾਸਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਵਿਚ ਲਿਜਾਣ ਲਈ ਕੇਂਦਰ ਵਲੋਂ ਸਮੇਂ ਸਮੇਂ ਸਿਰ ਗਰਾਂਟਾਂ ਲਿਆ ਕੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ |
ਉਨ੍ਹਾਂ ਕਿਹਾ ਕੇ ਪੰਜਾਬ ਦੇ ਪਿੰਡਾਂ ਦੇ ਲੋਕ ਲਗਪਗ ਜਾਣੂ ਹੋ ਚੁੱਕੇ ਹਨ ਕਿ 14ਵਾਂ ਵਿੱਤ ਕਮਿਸ਼ਨ 15ਵਾਂ ਵਿੱਤ ਕਮਿਸ਼ਨ 16ਵਾਂ ਵਿੱਤ ਕਮਿਸ਼ਨ ਇਹ ਸਾਰਾ ਪੈਸਾ ਕੇਂਦਰ ਸਰਕਾਰ ਦਾ ਪੈਸਾ ਹੈ ਜੋ ਕਿ ਪਿੰਡਾਂ ਦੇ ਵਿਚ ਵਿਕਾਸ ਦੇ ਕੰਮਾਂ ਲਈ ਲੱਗ ਰਿਹਾ | ਆਉਣ ਵਾਲੀਆਂ 2007 ਦੇ ਵਿਚ ਭਾਰਤੀ ਜਨਤਾ ਪਾਰਟੀ ਮੈਦਾਨ ਫ਼ਤਹਿ ਕਰੇਗੀ ਅਤੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਆਪਣੇ ਦਮ 'ਤੇ ਸਰਕਾਰ ਬਣਾਏਗੀ | ਇਸ ਮੌਕੇ ਉਮੀਦਵਾਰ ਪੂਜਾ ਰਾਣੀ ਸੰਘੋਲ, ਰਜਿੰਦਰ ਸਿੰਘ ਉਮੀਦਵਾਰ ਜੈ ਸਿੰਘ ਵਾਲਾ, ਕਰਨੈਲ ਸਿੰਘ, ਰਿਸ਼ੀ ਕੁਮਾਰ ਗੌਤਮ, ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਵਿਨੋਦ ਰਾਣਾ, ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ, ਅਰਨ ਰਾਣਾ, ਗੁਰਮੇਲ ਸਿੰਘ, ਦਲਵੀਰ ਸਿੰਘ ਫ਼ਤਹਿਪੁਰ ਜੱਟਾਂ, ਕਰਮ ਸਿੰਘ ਮੈੜਾਂ, ਹਰਜੀਤ ਕੌਰ ਮੈੜਾਂ, ਵੀਰ ਦਵਿੰਦਰ ਸਿੰਘ ਮਹਿਦੂਦਾਂ, ਮਨੀ ਮਹਿਤਾ ਚੁੰਨ੍ਹੀ ਕਲਾ, ਲਖਵਿੰਦਰ ਸਿੰਘ ਕਮਾਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਆਗੂ ਦੇ ਵਰਕਰ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਆਸਥਾ ਦੀ ਆੜ 'ਚ ਪੰਜਾਬ ਦੀਆਂ ਨਹਿਰਾਂ ਨੂੰ ਬਣਾਇਆ ਜਾ ਰਿਹਾ ਕੂੜਾਦਾਨ ਅਗਲੀ ਖ਼ਬਰ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਫ਼ਤਹਿਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।