27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਆਸਥਾ ਦੀ ਆੜ 'ਚ ਪੰਜਾਬ ਦੀਆਂ ਨਹਿਰਾਂ ਨੂੰ ਬਣਾਇਆ ਜਾ ਰਿਹਾ ਕੂੜਾਦਾਨ

ਅਜੀਤ ਡੈਸਕ 21-12-2025
ਮੰਡੀ ਗੋਬਿੰਦਗੜ੍ਹ, 20 ਦਸੰਬਰ (ਇਕਬਾਲਦੀਪ ਸੰਧੂ)-ਪੰਜਾਬ ਦੀਆਂ ਪ੍ਰਮੁੱਖ ਨਹਿਰਾਂ ਜੋ ਸੂਬੇ ਦੀ ਖੇਤੀਬਾੜੀ ਅਤੇ ਪੀਣ ਵਾਲੇ ਪਾਣੀ ਦਾ ਮੁੱਖ ਸਰੋਤ ਹਨ, ਅੱਜ ਧਾਰਮਿਕ ਆਸਥਾ ਦੇ ਨਾਮ 'ਤੇ ਫੈਲਾਈ ਜਾ ਰਹੀ ਗੰਦਗੀ ਕਾਰਨ ਰੋਜ਼ਾਨਾ ਪ੍ਰਦੂਸ਼ਿਤ ਹੋ ਰਹੀਆਂ ਹਨ | ਇਹ ਨਜ਼ਾਰਾ ਕੌਮੀ ਰਾਜ ਮਾਰਗ 'ਤੋਂ ਲੰਘਦੀ ਭਾਖੜਾ ਨਹਿਰ ਤੇ ਆਮ ਦੇਖਿਆ ਜਾ ਸਕਦਾ ਹੈ | ਇਹ ਸਮੱਸਿਆ ਇਕੱਲੇ ਇਸੇ ਪੁਲ਼ ਦੀ ਨਹੀਂ ਬਲਕਿ ਜਿੱਥੋਂ ਜਿੱਥੋਂ ਵੀ ਇਹ ਪਾਣੀ ਨਿਕਲਦਾ ਹੈ ਉਸ ਵਿਚ ਸ਼ਰੇਆਮ ਰੋਜ਼ਾਨਾ ਕੂੜਾ-ਕਰਕਟ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਪਾਣੀ ਜ਼ਹਿਰੀਲਾ ਹੋ ਰਿਹਾ ਹੈ ਬਲਕਿ ਉਸ ਵਿਚ ਕੂੜਾ ਵੀ ਭਰ ਰਿਹਾ ਹੈ | ?ਲੋਕਾਂ ਵਲੋਂ ਸ਼ਰਧਾ ਦੇ ਨਾਮ 'ਤੇ ਰੋਜ਼ਾਨਾ ਨਹਿਰਾਂ ਦੇ ਪੁਲਾਂ 'ਤੇ ਰੁਕ ਕੇ ਕਈ ਤਰ੍ਹਾਂ ਦੀਆਂ ਵਸਤੂਆਂ ਪਾਣੀ ਵਿਚ ਸੁੱਟੀਆਂ ਜਾ ਰਹੀ ਚੀਜ਼ਾਂ 'ਚ ਜਿਨ੍ਹਾਂ ਵਿਚ ਪੁਰਾਣੇ ਫ਼ੋਟੋ ਫਰੇਮ ਅਤੇ ਮੂਰਤੀਆਂ, ਕੱਚ ਪਲਾਸਟਿਕ ਦੇ ਫਰੇਮ, ਹਵਨ ਦੀ ਸਮਗਰੀ ਅਤੇ ਰਾਖ ਜੋ ਪਾਣੀ ਦੇ ਰਸਾਇਣਿਕ ਸੰਤੁਲਨ ਨੂੰ ਵਿਗਾੜ ਰਹੀ ਹੈ, ਜਦਕਿ ਕੁਝ ਲੋਕ ਤਾਂ ਅਜਿਹੀ ਸਮਗਰੀ ਅਕਸਰ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਸੁੱਟੀ ਜਾਂਦੀ ਹੈ, ਜੋ ਪਾਣੀ ਵਿਚ ਘੁਲਦੇ ਨਹੀਂ ਅਤੇ ਪਾਣੀ ਵਿਚ ਜ਼ਹਿਰ ਘੋਲ ਰਹੇ ਹਨ ਜੋ ਜਲ ਵਿਚ ਰਹਿਣ ਵਾਲੇ ਜੀਵਾਂ ਲਈ ਘਾਤਕ ਹਨ | ਇਹੀ ਨਹੀਂ ਬਲਕਿ ਲੋਕ ਅਕਸਰ ਮੁੱਖ ਮਾਰਗਾਂ 'ਤੇ ਗੰਦਗੀ ਦੇ ਢੇਰ ਬਹੁਤ ਸਾਰੇ ਲਿਫ਼ਾਫ਼ੇ ਅਤੇ ਬਚਿਆ ਹੋਇਆ ਸਾਮਾਨ ਮੁੱਖ ਰਾਜ ਮਾਰਗ ਦੇ ਕਿਨਾਰਿਆਂ 'ਤੇ ਹੀ ਬਿਖੇਰ ਦਿੰਦੇ ਹਨ, ਜੋ ਹਵਾ ਨਾਲ ਇਹ ਲਿਫ਼ਾਫ਼ੇ ਸੜਕ ਦੇ ਵਿਚਕਾਰ ਆ ਜਾਂਦੇ ਹਨ, ਜੋ ਪ੍ਰੇਸ਼ਾਨੀ ਦਾ ਕਾਰਨ ਬਣਦੇ ਨੇ | ਇਸ ਤੋਂ ਇਲਾਵਾ ਲੋਕ ਅਕਸਰ ਮੁੱਖ ਮਾਰਗ ਕਿਨਾਰੇ ਪੁਲ਼ ਤੇ ਆਪਣੇ ਆਪਣੇ ਵਾਹਨ ਰੋਕਦੇ ਹਨ ਤੇ ਅਚਾਨਕ ਗੱਡੀ ਵਿਚੋਂ ਬਾਹਰ ਆ ਕੇ ਓਥੋਂ ਲੰਘਦੀ ਟ੍ਰੈਫ਼ਿਕ ਜਾਮ ਦਾ ਕਾਰਨ ਬਣ ਜਾਂਦੇ ਹਨ | ਜਿਸ ਨਾਲ ਅਚਾਨਕ ਵਾਹਨ ਰੁਕਣ ਨਾਲ ਪਿੱਛੇ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਤੇ ਕਈ ਵਾਰ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨਾਂ ਨੂੰ ਰੁਕੇ ਹੋਏ ਵਾਹਨ ਦਾ ਅੰਦਾਜ਼ਾ ਨਹੀਂ ਹੁੰਦਾ, ਜਿਸ ਕਾਰਨ ਭਿਆਨਕ ਸੜਕ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ | ਸਥਾਨਕ ਲੋਕਾਂ ਅਤੇ ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਗੰਭੀਰ ਮੁੱਦੇ 'ਤੇ ਚੁੱਪ ਧਾਰੀ ਬੈਠੇ ਹਨ | ਲੋਕਾਂ ਦਾ ਕਹਿਣਾ ਹੈ ਕਿ ਨਹਿਰਾਂ ਦੇ ਪੁਲਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾ ਕੇ ਚਲਾਨ ਕੀਤੇ ਜਾਣੇ ਚਾਹੀਦੇ ਹਨ | ਧਾਰਮਿਕ ਜਥੇਬੰਦੀਆਂ ਨੂੰ ਅੱਗੇ ਆ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਪਾਣੀ ਨੂੰ ਗੰਧਲਾ ਕਰਨਾ ਪੁੰਨ ਨਹੀਂ ਸਗੋਂ ਪਾਪ ਹੈ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਧਾਰਮਿਕ ਸਮਗਰੀ ਦੇ ਨਿਪਟਾਰੇ ਲਈ ਵੱਖਰੇ ਕਲੈਕਸ਼ਨ ਸੈਂਟਰ ਬਣਾਏ ਜਾਣ, ਜੇਕਰ ਸਮਾਂ ਰਹਿੰਦੇ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਦੀਆਂ ਇਹ ਨਹਿਰਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੇਵਲ ਗੰਦੇ ਨਾਲੇ ਬਣ ਕੇ ਰਹਿ ਜਾਣਗੀਆਂ |
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ: ਡੀ.ਸੀ. ਡਾ. ਸੋਨਾ ਥਿੰਦ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਇਸ ਲਈ ਨਗਰ ਕੌਂਸਲ ਨੂੰ ਕਹਿ ਕੇ ਉਕਤ ਸਥਾਨ ਦੀ ਸਫ਼ਾਈ ਕਰਵਾਉਣ ਨਾਲ ਜਲਦੀ ਹੀ ਸੀ.ਸੀ.ਟੀ.ਵੀ. ਕੈਮਰਿਆਂ ਦਾ ਪ੍ਰਬੰਧ ਕੀਤਾ ਜਾਵੇਗਾ |
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਪੋਲਾ ਨੇ ਮੈਗਾ ਪੀ.ਟੀ.ਐਮ. 'ਚ ਮਾਪਿਆਂ ਨਾਲ ਮੀਟਿੰਗ ਕੀਤੀ ਅਗਲੀ ਖ਼ਬਰ ਬਲਾਕ ਸੰਮਤੀ ਦੇ 2 ਜ਼ੋਨਾਂ 'ਤੇ ਜਿੱਤ ਪ੍ਰਾਪਤ ਕਰਨ ਨਾਲ ਭਾਜਪਾ ਹੋਈ ਮਜ਼ਬੂਤ- ਸਿੱਧੂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।