17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ-ਮਾਮਲਾ ਦਰਜ

ਅਜੀਤ ਡੈਸਕ 17-06-2025
ਦੀਨਾਨਗਰ, 16 ਜੂਨ (ਸੋਢੀ, ਸ਼ਰਮਾ)-ਦੀਨਾਨਗਰ ਪੁਲਿਸ ਵਲੋਂ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਦੀਨਾਨਗਰ ਪੁਲਿਸ ਵਲੋਂ ਖੰਡ ਮਿੱਲ ਪਨਿਆੜ ਨਜ਼ਦੀਕ ਵਾਹਨਾਂ ਦੀ ਚੈਕਿੰਗ ਲਈ ਨਾਕਾ ਲਗਾਇਆ ਸੀ ਕਿ ਅੰਮਿ੍ਤਸਰ ਸਾਈਡ ਤੋਂ ਆਈ ਇਕ ਕਾਰ ਜਿਸ ਵਿਚ ਮੁਹੀਤ ਸਈਦ ਵਾਸੀ ਸ਼ਾਲੀਮਾਰ ਸ੍ਰੀਨਗਰ, ਕੁਵੈਤ ਅਹਿਮਦ ਵਾਸੀ ਨਾਉ ਗਾਉ ਸ੍ਰੀਨਗਰ, ਮੁਹੰਮਦ ਇਅਜ ਅਹਿਮਦ ਨਿਵਾਸੀ ਕੇਕਰੀ ਸ੍ਰੀਨਗਰ ਸਵਾਰ ਸਨ, ਨੰੂ ਸ਼ੱਕ ਦੇ ਆਧਾਰ 'ਤੇ ਰੋੋਕਿਆ ਗਿਆ ਅਤੇ ਕਾਰ ਦੀ ਤਲਾਸ਼ੀ ਲੈਣ 'ਤੇੇ ਡੈਸ਼ ਬੋਰਡ ਵਿਚ ਰੱਖੇ ਇਕ ਮੋਮੀ ਲਿਫ਼ਾਫ਼ੇ ਵਿਚੋਂ 29 ਗ੍ਰਾਮ 89 ਮਿਲੀ ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਵਲੋਂ ਉਕਤ ਤਿੰਨੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਕਰਮਚਾਰੀ ਦਲ ਸਬ-ਡਵੀਜਨ ਅਲੀਵਾਲ ਦੀ ਚੋਣ ਹੋਈ <br/> ਅਗਲੀ ਖ਼ਬਰ ਗੌਰਮਿੰਟ ਲੈਕਚਰਾਰ ਪ੍ਰਮੋਸ਼ਨ ਫ਼ਰੰਟ ਪੰਜਾਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।