ਧਾਰੀਵਾਲ, 16 ਜੂਨ (ਸਵਰਨ ਸਿੰਘ, ਜੇਮਸ ਨਾਹਰ)-ਪੁਲਿਸ ਥਾਣਾ ਧਾਰੀਵਾਲ ਨੂੰ ਸੰਜੇ ਪੁੱਤਰ ਕਿਸ਼ੋਰੀ ਚੌਧਰੀ ਵਾਸੀ ਵਾਰਡ ਨੰਬਰ 5 ਧਾਰੀਵਾਲ ਨੇ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਪਰਿਵਾਰ ਸਮੇਤ ਆਪਣੇ ਘਰ ਮੌਜ਼ੂਦ ਸੀ ਤਾਂ ਦਲੀਪ, ਕੱਲੂ, ਸੰਤੋਸ਼ ਪੁੱਤਰਾਨ ਰੋਬਿਨ ਦਾਸ, ਕਰਨ ਪੁੱਤਰ ਦਲੀਪ, ਦੇਬੂ ਪੁੱਤਰ ਮੰਗਲ, ਨਰਿੰਜਣ ਪੁੱਤਰ ਹਰਵਿੰਦਰ ਵਾਸੀਆਨ ਰਾਜੀਵ ਕਾਲੋਨੀ ਧਾਰੀਵਾਲ ਨੇ ਦਸਤੀ ਹਥਿਆਰਾਂ ਨਾਲ ਸੱਟਾਂ ਮਾਰ ਕੇ ਉਸ ਨੂੰ , ਪਤਨੀ ਰੀਟਾ ਦੇਵੀ, ਭਰਾ ਕਰਨ ਚੌਧਰੀ, ਗਮੂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਘਰ ਵਿਚ ਸਾਮਾਨ ਦੀ ਭੰਨ-ਤੋੜ ਕੀਤੀ ਹੈ | ਥਾਣਾ ਧਾਰੀਵਾਲ ਦੇ ਏ. ਐੱਸ. ਆਈ. ਰਣਜੀਤ ਸਿੰਘ ਨੇ ਸੰਜੇ ਦੇ ਬਿਆਨਾਂ 'ਤੇ ਉਕਤ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |