17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਮਹਾਂਦੇਵ ਸਮਾਜ ਸੁਧਾਰ ਸਭਾ ਵਲੋਂ ਸ੍ਰੀ ਅਮਰਨਾਥ ਯਾਤਰਾ ਲਈ ਰਾਸ਼ਨ ਸਮੱਗਰੀ ਦੇ ਟਰੱਕ ਰਵਾਨਾ <br/>

ਅਜੀਤ ਡੈਸਕ 17-06-2025
ਬਟਾਲਾ, 16 ਜੂਨ (ਸਤਿੰਦਰ ਸਿੰਘ)-ਸ੍ਰੀ ਮਹਾਂਦੇਵ ਸਮਾਜ ਸੁਧਾਰ ਸਭਾ ਬਟਾਲਾ ਵਲੋਂ ਸ੍ਰੀ ਅੱਚਲੇਸ਼ਵਰ ਮੰਦਿਰ ਸਭਾ ਦੇ ਸੀਨੀਅਰ ਉਪ ਪ੍ਰਧਾਨ ਸ੍ਰੀ ਰਮੇਸ਼ ਅਗਰਵਾਲ ਤੇ ਸਕੱਤਰ ਕਿਸ਼ੋਰ ਮਹਿਤਾ ਦੀ ਅਗਵਾਈ ਵਿਚ ਸ੍ਰੀ ਅਮਰਨਾਥ ਯਾਤਰਾ ਲਈ ਰਾਸ਼ਨ ਸਮੱਗਰੀ ਦੇ 2 ਟਰੱਕ ਹਰੀ ਝੰਡੀ ਦੇ ਕੇ ਰਵਾਨਾ ਕੀਤੇ ਗਏ | ਸਭਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟਰੱਕ ਵਿਚ ਰਾਸ਼ਨ ਸਮੱਗਰੀ ਤੋਂ ਇਲਾਵਾ ਸੇਵਾਦਾਰ ਵੀ ਜਾਣਗੇ ਅਤੇ ਅਮਰਨਾਥ ਯਾਤਰਾ ਵਿਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਲਈ ਪਾਣੀ, ਮੈਡੀਕਲ ਸਹੂਲਤ ਤੇ ਆਰਾਮ ਕਰਨ ਲਈ ਵੀ ਪ੍ਰਬੰਧ ਕੀਤੇ ਜਾਣਗੇ | ਇਸ ਮੌਕੇ ਪ੍ਰਵੀਨ ਅਗਰਵਾਲ, ਰਾਜੇਸ਼ ਆਨੰਦ, ਰਿਸ਼ੂ, ਤਰਸੇਮ, ਅਸ਼ੋਕ ਕੁਮਾਰ, ਵੰਸ਼ ਅਗਰਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦਾਸਪੁਰ-ਬਹਿਰਾਮਪੁਰ ਸੜਕ ਵਿਚਕਾਰ ਪਏ ਡੂੰਘੇ ਟੋਏ-ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ ਅਗਲੀ ਖ਼ਬਰ ਸੱਟਾਂ ਮਾਰਨ ਤੇ ਘਰ ਦੀ ਭੰਨ-ਤੋੜ ਕਰਨ ਵਾਲੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।