04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਬਾਬਾ ਸੇਖੂ ਸ਼ਾਹ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 26 ਨੂੰ <br/>

ਅਜੀਤ ਡੈਸਕ 21-06-2025
ਹਰਚੋਵਾਲ, 20 ਜੂਨ (ਭਾਮ, ਢਿੱਲੋਂ)-ਨਜ਼ਦੀਕੀ ਪਿੰਡ ਭਾਮ ਵਿਖੇ ਬਾਬਾ ਸੇਖੂ ਸ਼ਾਹ ਦੀ ਯਾਦ ਵਿਚ ਕਰਵਾਇਆ ਜਾਂਦਾ ਸਾਲਾਨਾ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 26 ਜੂਨ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਬਾਬਾ ਸੇਖੂ ਸ਼ਾਹ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਰਜਿ. ਦੇ ਪ੍ਰਧਾਨ ਲਖਵਿੰਦਰ ਸਿੰਘ, ਖ਼ਜ਼ਾਨਚੀ ਡਾ. ਯਾਕੂਬ ਅਲੀ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਭਾਮ, ਪਿੰਡ ਤੇ ਇਲਾਕਾ ਨਿਵਾਸੀਆਂ ਅਤੇ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸੱਭਿਆਚਾਰਕ ਮੇਲੇ ਵਿਚ ਪੰਜਾਬ ਦੇ ਨਾਮਵਰ ਸੂਫ਼ੀ ਗਾਇਕ ਕੰਵਰ ਗਰੇਵਾਲ ਅਤੇ ਹੋਰ ਪ੍ਰਸਿੱਧ ਗਾਇਕ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ | ਇਸ ਮੌਕੇ ਰਵਿੰਦਰ ਸਿੰਘ ਰਾਣਾ, ਸੁਖਚੈਨ ਸਿੰਘ ਫ਼ੌਜੀ, ਕੇਹਰ ਸਿੰਘ, ਸੁਬੇਲ ਸਿੰਘ ਗੋਲਡੀ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਸੋਨੀ, ਮਾਸਟਰ ਸੁਰਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੀਬੀ ਕੌਲਾਂ ਜੀ ਹਸਪਤਾਲ ਫ਼ਤਹਿਗੜ੍ਹ ਚੂੜੀਆਂ ਵਿਖੇ ਬਰੋਂਕੋਸਕੋਪੀ ਦੀ ਸਹੂਲਤ ਸ਼ੁਰੂ <br/> ਅਗਲੀ ਖ਼ਬਰ ਸਾਹਿਲ ਪਠਾਨੀਆ ਨੇ ਬਤੌਰ ਐੱਸ. ਐੱਚ. ਓ. ਪੁਰਾਣਾ ਸ਼ਾਲਾ ਚਾਰਜ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।