ਅੰਮਿ੍ਤਸਰ, 20 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਨਿੱਧੀ ਆਪ ਕੇ ਨਿਕਟ 2.0 ਪ੍ਰੋਗਰਾਮ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੁਆਰਾ ਸ਼ੁਰੂ ਕੀਤੀ ਗਈ ਇਕ ਨਵੀਂ ਪਹਿਲ ਹੈ | ਇਹ ਪ੍ਰੋਗਰਾਮ 27 ਜੂਨ 2025 ਨੂੰ ਮੈਸਰਜ਼ ਵੈਲਕਮ ਹੋਟਲ ਰਾਜਾਸਾਂਸੀ ਅੰਮਿ੍ਤਸਰ, ਮੈਸਰਜ਼ ਲਾਲੀ ਮੋਟਰਜ਼ ਜੀ. ਟੀ. ਰੋਡ ਬਾਈਪਾਸ ਜ਼ਿਲ੍ਹਾ ਤਰਨ ਤਾਰਨ, ਮੈਸਰਜ਼ ਡਿਸਟਿ੍ਕਟ ਹੈਲਥ ਸੁਸਾਇਟੀ ਸੀ. ਐੱਮ. ਆਫ਼ਿਸ ਜ਼ਿਲ੍ਹਾ ਗੁਰਦਾਸਪੁਰ ਅਤੇ ਮੈਸਰਜ਼ ਨਾਵਲਟੀ ਹੁੰਡਈ ਡਲਹੌਜੀ ਰੋਡ ਪਠਾਨਕੋਟ ਵਿਖੇ ਕਰਵਾਏ ਜਾਣਗੇ | ਇਸ ਮੌਕੇ ਲੋਕੇਂਦਰ ਸਿੰਘ ਖੇਤਰੀ ਭਵਿੱਖ ਨਿੱਧੀ ਕਮਿਸ਼ਨਰ (ਈ. ਪੀ. ਐੱਫ. ਓ.) ਅੰਮਿ੍ਤਸਰ ਨੇ ਦੱਸਿਆ ਕਿ ਨਿੱਧੀ ਆਪ ਕੇ ਨਿਕਟ 2.0 ਭਾਗੀਦਾਰੀ ਪਹੁੰਚ ਰਾਹੀਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦਾ ਇਕ ਯਤਨ ਹੈ | ਉਨ੍ਹਾਂ ਕਿਹਾ ਕਿ ਸਭ ਤੋਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਹਿੱਸੇਦਾਰਾਂ (ਰੁਜ਼ਗਾਰਦਾਤਾਵਾਂ), ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇਕ ਸਾਂਝੇ ਪਲੇਟਫਾਰਮ 'ਤੇ ਲਿਆਂਦਾ ਜਾ ਰਿਹਾ ਹੈ ਤਾਂ ਜੋ ਉਹ ਸ਼ਿਕਾਇਤਾਂ ਦਾ ਨਿਪਟਾਰਾ ਆਸਾਨੀ ਨਾਲ ਕਰ ਸਕਣਗੇ | ਦੂਜੇ ਸ਼ਬਦਾਂ 'ਚ ਈ. ਪੀ. ਐੱਫ. ਓ. ਨਿਧੀ ਆਪ ਕੇ ਨਿਕਟ 2.0 ਪੋ੍ਰਗਰਾਮ ਦੇ ਰਾਹੀਂ ਇਕ ਸ਼ੁੱਧ ਸ਼ਿਕਾਇਤ ਨਿਵਾਰਨ ਕੇਂਦਰਿਤ ਦਿ੍ਸ਼ਟੀਕੋਣ ਨਾਲ ਦੂਰ ਹੁੰਦੇ ਹੋਏ ਇਕ ਜ਼ਿਆਦਾ ਵਿਆਪਕ ਅਧਾਰਿਤ ਅਤੇ ਭਾਗੀਦਾਰੀ ਦਿ੍ਸ਼ਟੀਕੋਣ ਵੱਲ ਵੱਧ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੈਂਬਰ ਪੋ੍ਰਫਾਈਲ ਬਣਾਉਣ ਲਈ ਸੰਯੁਕਤ ਐਲਾਨ ਪ੍ਰਕਿਰਿਆ ਲਈ ਇਕ ਨਵੀਂ, ਸਰਲੀਕਰਨ ਅਤੇ ਪੂਰੀ ਤਰ੍ਹਾਂ ਨਾਲ ਆਨਲਾਈਨ ਸੁਵਿਧਾ ਪ੍ਰਦਾਨ ਕੀਤੀ ਗਈ ਹੈ | ਇਹ ਕਦਮ ਈ. ਪੀ. ਐੱਫ.ਓ. ਦੀ ਆਪਣੇ ਮੈਂਬਰਾਂ ਨੂੰ ਆਸਾਨ ਅਤੇ ਸੁਰੱਖਿਅਤ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਦੱਸਿਆ ਕਿ ਬੈਂਕ ਖਾਤਾ ਸੀਡਿੰਗ ਪ੍ਰਕਿਰਿਆ 'ਚ ਮਾਲਕ ਦੇ ਮਨਜ਼ੂਰੀ ਦੀ ਕੋਈ ਲੋੜ ਨਹੀਂ ਹੋਵੇਗੀ | ਹੁਣ ਬੈਂਕ ਕੇ. ਵਾਈ. ਸੀ. ਸੁਨੇਹਾ ਤਸਦੀਕ ਪ੍ਰਕਿਰਿਆ ਦੇ ਤਹਿਤ ਦਿਖਾਇਆ ਜਾਵੇਗਾ | ਇਹ ਸਕੀਮਾਂ ਪਹਿਲੀ ਵਾਰ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਪਛਾਣ ਕਰਨ ਅਤੇ ਮਾਲਕਾਂ ਅਤੇ ਕਰਮਚਾਰੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਈ. ਪੀ. ਐੱਫ. ਓ. 'ਚ ਨਵੇਂ ਕਰਮਚਾਰੀਆਂ ਦੀ ਰਜਿਸਟਰੇਸ਼ਨ 'ਤੇ ਧਿਆਨ ਕੇਂਦਰਿਤ ਕਰਨਗੀਆਂ | ਉਨ੍ਹਾਂ ਕਿਹਾ ਕਿ ਇਸ ਪੋ੍ਰਗਰਾਮ 'ਚ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਪੀ.ਪੀ.ਓ. ਸੌਂਪੇ ਜਾਣਗੇ |