ਗੁਰਦਾਸਪੁਰ, 20 ਜੂਨ (ਅਸ਼ੋਕ ਸ਼ਰਮਾ)-ਬਾਬਾ ਮੇਹਰ ਸਿੰਘ ਮੈਮੋਰੀਅਲ ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਦੇ ਡੀ.ਐਲ.ਐਡ. ਸਾਲ ਪਹਿਲੇ ਦਾ ਨਤੀਜਾ 100 ਫੀਸਦੀ ਰਿਹਾ | ਐਸ.ਸੀ.ਈ.ਆਰ.ਟੀ. ਵਲੋਂ ਐਲਾਨੇ ਗਏ ਨਤੀਜੇ ਬਾਰੇ ਸੰਸਥਾ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਸੁਨੀਤਾ ਦੇਵੀ ਨੇ 85.3 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਮਧੂਬਾਲਾ ਨੇ 85.2 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਰੂਪਾਲੀ ਨੇ 83.2 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਉਨ੍ਹਾਂ ਇਸ ਨਤੀਜੇ ਲਈ ਮਿਹਨਤੀ ਸਟਾਫ਼ ਅਤੇ ਵਿਦਿਆਰਥੀਆਂ ਦੀ ਚੰਗੀ ਕਾਰਗੁਜਾਰੀ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਕਾਲਜ ਵਿਚ ਬਣੇ ਸੈਸ਼ਨ 2025-26 ਲਈ ਬੀ.ਐਡ. ਦਾਖਲਾ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਦੇ ਨਾਲ ਬੀ.ਐਮ.ਐਸ.ਐਮ. ਦੇ ਪੁਰਾਣਾ ਸ਼ਾਲਾ ਕੈਂਪਸ ਵਿਚ ਬੀ.ਐਡ., ਈ.ਟੀ.ਟੀ., ਏ.ਐਨ.ਐਮ., ਜੀ.ਐਨ.ਐਮ., ਬੀ.ਐਸ.ਸੀ. ਨਰਸਿੰਗ, ਬੀ.ਏ., ਬੀ.ਸੀ.ਏ. ਦੇ ਕੋਰਸਾਂ ਦਾ ਦਾਖ਼ਲਾ ਵੀ ਸ਼ੁਰੂ ਹੈ | ਇੱਛੁਕ ਵਿਦਿਆਰਥੀ ਕੋਰਸ ਸਬੰਧੀ ਜਾਣਕਾਰੀ ਸੰਸਥਾ ਦੇ ਪੁਰਾਣਾ ਸ਼ਾਲਾ ਤੇ ਕਲਾਨੌਰ ਕੈਂਪਸ ਵਿਖੇ ਸਥਾਪਿਤ ਕੀਤੇ ਗਏ ਹੈਲਪ ਡੈਸਕ ਤੋਂ ਪ੍ਰਾਪਤ ਕਰ ਸਕਦੇ ਹਨ | ਉਕਤ ਸੰਸਥਾ ਸਿੱਖਿਆ ਦੇ ਖੇਤਰ 'ਚੋਂ ਸਰਹੱਦੀ ਅਤੇ ਪੇਂਡੂ ਵਿਦਿਆਰਥੀਆਂ ਨੰੂ ਚੰਗੀ ਤਲੀਮ ਦੇ ਕੇ ਵੱਡਾ ਯੋਗਦਾਨ ਪਾ ਰਹੀ ਹੈ |