05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸੇਵਾ ਮੁਕਤ ਲੈਕਚਰਾਰ 15 ਲੱਖ ਰੁਪਏ ਦੀ ਠੱਗੀ ਦਾ ਹੋਇਆ ਸ਼ਿਕਾਰ <br/>

ਅਜੀਤ ਡੈਸਕ 21-06-2025
ਗੁਰਦਾਸਪੁਰ, 20 ਜੂਨ (ਅਸ਼ੋਕ ਸ਼ਰਮਾ)-ਇਕ ਦੁਕਾਨਦਾਰ ਵਲੋਂ ਸੇਵਾ ਮੁਕਤ ਲੈਕਚਰਾਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੀ ਖ਼ਬਰ ਹੈ | ਪੀੜਤ ਸੇਵਾ ਮੁਕਤ ਲੈਕਚਰਾਰ ਸੁਲੱਖਣ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਨਵਾਂ ਨੌਸ਼ਹਿਰਾ ਨੇ ਐੱਸ. ਪੀ. ਹੈੱਡ ਕੁਆਰਟਰ ਨੰੂ ਦਰਖਾਸਤ ਦੇਣ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜੀਵ ਕੁਮਾਰ ਪੁੱਤਰ ਕਿਸ਼ਨ ਚੰਦ ਵਾਸੀ ਮੁਹੱਲਾ ਰਾਈਆਂ ਪੁਰਾਣਾ ਬਾਜ਼ਾਰ ਗੁਰਦਾਸਪੁਰ ਨੇ ਆਪਣਾ ਕਾਰੋਬਾਰ ਵਧਾਉਣ ਵਾਸਤੇ ਉਸ ਕੋਲੋਂ 15 ਲੱਖ 50 ਹਜ਼ਾਰ ਰੁਪਏ ਉਧਾਰ ਲਏ ਸਨ ਅਤੇ ਕਿਹਾ ਸੀ ਕਿ ਜਲਦ ਵਾਪਸ ਕਰ ਦੇਵਾਂਗਾ | ਮੈਨੰੂ ਲੋੜ ਪੈਣ 'ਤੇ ਉਸ ਨੇ ਕੁਝ ਰਕਮ ਵਾਪਸ ਕੀਤੀ ਤੇ ਫਿਰ ਰਕਮ ਦੇਣੀ ਬੰਦ ਕਰ ਦਿੱਤੀ | ਉਸ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਅੱੈਸ.ਅੱੈਸ.ਪੀ ਗੁਰਦਾਸਪੁਰ ਨੰੂ ਦਰਖਾਸਤ ਦਿੱਤੀ ਤੇ 6-6-22 ਨੰੂ ਥਾਣਾ ਪੁਰਾਣਾ ਸ਼ਾਲਾ ਵਿਖੇ ਹੋਏ ਰਾਜ਼ੀਨਾਮੇ ਮੁਤਾਬਿਕ ਰਾਜੀਵ ਕੁਮਾਰ 6 ਜੂਨ 2022 ਤੋਂ 60 ਹਜ਼ਾਰ ਰੁਪਏ ਦੇਣ ਲਈ ਰਜ਼ਾਮੰਦ ਹੋ ਗਿਆ ਅਤੇ ਬਾਅਦ ਵਿਚ ਮੈਨੰੂ ਰਕਮ ਨਹੀਂ ਮਿਲੀ ਤਾਂ ਦੁਬਾਰਾ ਉਸ ਨੇ 6-11-23 ਤੋਂ ਹਰ ਦੋ ਮਹੀਨੇ ਬਾਅਦ 70 ਹਜ਼ਾਰ ਰੁਪਏ ਦੀ ਜੁਬਾਨ ਕੀਤੀ ਪਰ ਫਿਰ ਵੀ ਸਮੇਂ ਸਿਰ ਕਿਸ਼ਤ ਨਾ ਦਿੱਤੀ ਤਾਂ 10 ਹਜ਼ਾਰ ਰੁਪਏ ਜੁਰਮਾਨਾ ਦੇਣ ਬਾਰੇ ਕਿਹਾ | ਪਰ ਰਾਜੀਵ ਕੁਮਾਰ ਨੇ ਮੈਨੰੂ ਕੋਈ ਵੀ ਸਮੇਂ ਸਿਰ ਕਿਸ਼ਤ ਅਦਾ ਨਹੀਂ ਕੀਤੀ ਤੇ ਹੁਣ ਰਕਮ ਦੇਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੈ | ਪੀੜਤ ਨੇ ਦੱਸਿਆ ਕਿ ਪੈਸੇ ਉਕਤ ਦੁਕਾਨਦਾਰ ਵੱਲ ਫਸ ਜਾਣ ਨਾਲ ਮੇਰੀ ਪਤਨੀ ਇਸੇ ਗਮ ਵਿਚ ਹੀ ਅਕਾਲ ਚਲਾਣਾ ਕਰ ਗਈ ਹੈ | ਉਨ੍ਹਾਂ ਅੱੈਸ.ਅੱੈਸ.ਪੀ. ਗੁਰਦਾਸਪੁਰ ਨੰੂ ਲਿਖਤੀ ਦਰਖਾਸਤ ਦੇ ਕੇ ਦੋਸ਼ੀ ਖਿਲਾਫ਼ ਕਾਰਵਾਈ ਦੇ ਨਾਲ ਪੈਸੇ ਦਿਵਾਉਣ ਦੀ ਮੰਗ ਕੀਤੀ ਹੈ | ਉਸ ਨੇ ਕਿਹਾ ਕਿ ਮੇਰੀ ਰਕਮ ਫਸ ਜਾਣ ਨਾਲ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਦੇ ਨਾਲ ਬਿਮਾਰ ਰਹਿਣ ਲੱਗ ਪਿਆ ਹੈ ਅਤੇ ਜੇਕਰ ਉਸ ਦਾ ਨੁਕਸਾਨ ਹੋਇਆ ਤਾਂ ਦੁਕਾਨਦਾਰ ਜ਼ਿੰਮੇਵਾਰ ਹੋਵੇਗਾ |

ਪਿਛਲੀ ਖ਼ਬਰ ਸਾਧੂ ਦੇ ਭੇਸ ਵਿਚ ਆਏ ਵਿਅਕਤੀ ਨੇ ਬਜ਼ੁਰਗ ਪਾਸੋਂ ਲੁੱਟ ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਅਗਲੀ ਖ਼ਬਰ ਬਾਬਾ ਮੇਹਰ ਸਿੰਘ ਮੈਮੋਰੀਅਲ ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਦਾ ਡੀ. ਐਲ. ਐਡ. ਪਹਿਲੇ ਸਾਲ ਦਾ ਨਤੀਜਾ ਰਿਹਾ ਸ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।