06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕਰਮਚਾਰੀਆਂ ਦੀਆਂ ਸਮੱਸਿਆ ਨੂੰ ਲੈ ਕੇ ਵਫ਼ਦ ਕਾਰਜਕਾਰੀ ਇੰਜੀਨੀਅਰ ਨੂੰ ਮਿਲਿਆ <br/>

ਅਜੀਤ ਡੈਸਕ 21-06-2025
ਪਠਾਨਕੋਟ, 20 ਜੂਨ (ਵਿਨੋਦ)-ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਜ਼ਿਲ੍ਹਾ ਪਠਾਨਕੋਟ ਦਾ ਵਫ਼ਦ ਜਲ ਸਪਲਾਈ ਅਤੇ ਸੈਨੀਟੇਸ਼ਨ ਬੋਰਡ-2 ਪਠਾਨਕੋਟ ਦੇ ਕਾਰਜਕਾਰੀ ਇੰਜੀ: ਸੁਖਜੀਤ ਸਿੰਘ ਨਾਲ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮਿਲਿਆ | ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਆਊਟ ਸੋਰਸ ਕੀਤੇ ਕਰਮਚਾਰੀਆਂ ਦੀ ਤਨਖ਼ਾਹ ਮੰਗਲਵਾਰ ਤੱਕ ਵੱਧ ਦਰ ਨਾਲ ਦਿੱਤੀ ਜਾਵੇਗੀ | ਇਸੇ ਤਰ੍ਹਾਂ 20.30.50 ਨੂੰ ਵੀ ਟੈਕਨੀਸ਼ੀਅਨ ਗੇਟ ਇਕ ਦੀ ਪਲੇਸਮੈਂਟ ਕੀਤੀ ਜਾਵੇਗੀ, ਕਲਰਕਾਂ ਨੂੰ ਵਰਦੀਆਂ ਦਿੱਤੀਆਂ ਜਾਣਗੀਆਂ ਆਦਿ | ਉਨ੍ਹਾਂ ਕਿਹਾ ਕਿ ਸਾਰਾ ਕੰਮ ਮੰਗਲਵਾਰ ਤੱਕ ਪੂਰਾ ਕਰ ਲਿਆ ਜਾਵੇਗਾ ਜਦੋਂ ਕਿ ਬਾਕੀ ਕੰਮ ਲਈ ਬੁੱਧਵਾਰ ਨੂੰ ਯੂਨੀਅਨ ਨਾਲ ਮੀਟਿੰਗ ਕੀਤੀ ਜਾਵੇਗੀ | ਇਸ ਮੌਕੇ ਰਾਜੇਂਦਰ ਕੁਮਾਰ ਪ੍ਰਧਾਨ, ਸਤੀਸ਼ ਸ਼ਰਮਾ ਚੇਅਰਮੈਨ, ਸੁਰੇਸ਼ ਕੁਮਾਰ ਜਨਰਲ ਸਕੱਤਰ, ਮੋਹਨ ਸਿੰਘ ਖ਼ਜ਼ਾਨਚੀ, ਰਾਜੇਂਦਰ ਧੀਮਾਨ, ਮਹਿੰਦਰ ਪਾਲ, ਅਸ਼ੋਕ ਕੁਮਾਰ, ਅਜੈ ਸਿੰਘ, ਨਿਰਮਲ ਸਿੰਘ, ਵਿਜੇ ਕੁਮਾਰ, ਐਸ.ਡੀ.ਓ. ਨਿਤਿਨ ਧੀਮਾਨ, ਅਜੈ ਕੁਮਾਰ ਸੀਨੀਅਰ ਸਹਾਇਕ ਅਤੇ ਸਮੂਹ ਅਧਿਕਾਰੀ ਜ਼ਿਲ੍ਹਾ ਪਠਾਨਕੋਟ ਮੌਜੂਦ ਸਨ |

ਪਿਛਲੀ ਖ਼ਬਰ 'ਮੁਅੱਤਲ ਕੀਤੇ 29 ਮੁੱਖ ਅਧਿਆਪਕਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ' ਮਾਸਟਰ ਕੇਡਰ ਯੂਨੀਅਨ ਨੇ ਕੀਤੀ ਮੰਗ ਅਗਲੀ ਖ਼ਬਰ 22 ਜੂਨ ਨੂੰ ਬਣੀ ਲੋਧੀ ਵਿਖੇ ਹੋਣ ਵਾਲੀ ਕਾਂਗਰਸ ਦੀ ਰੈਲੀ ਦੇ ਸਬੰਧ 'ਚ ਹੋਈ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।