26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬੀ.ਐੱਸ.ਸੀ. ਆਈ.ਟੀ. ਦੇ ਨਤੀਜਿਆਂ 'ਚੋਂ 'ਵਰਸਿਟੀ ਕਾਲਜ ਕਲਾਨੌਰ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ਅਜੀਤ ਡੈਸਕ 22-09-2025
ਕਲਾਨੌਰ, 21 ਸਤੰਬਰ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ 'ਚ ਉੱਚ ਤਜਰਬੇਕਾਰ ਅਮਲੇ ਦੀ ਮਿਹਨਤ 'ਚ ਬੱਚੇ ਉਚੇਰੀ ਸਿੱਖਿਆ ਦੇ ਖੇਤਰ 'ਚ ਨਿਰੰਤਰ ਮੱਲ੍ਹਾਂ ਮਾਰ ਰਹੇ ਹਨ, ਜਿਸ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ.ਐੱਸ.ਸੀ. ਆਈ.ਟੀ. ਸਮੈਸਟਰ ਚੌਥੇ ਦੇ ਨਤੀਜਿਆਂ 'ਚ ਵਿਦਿਆਰਥੀਆਂ ਵਲੋਂ ਚੰਗੇ ਅੰਕ ਲੈ ਕੇ ਮੱਲ੍ਹਾਂ ਮਾਰੀਆਂ ਹਨ ਤੇ ਸੰਦੀਪ ਕੌਰ ਤੇ ਜਸ਼ਨਪ੍ਰੀਤ ਕੌਰ ਨੇ ਸਾਂਝੇ ਰੂਪ 'ਚ 'ਵਰਸਿਟੀ ਪੱਧਰ 'ਤੇ 5ਵਾਂ ਸਥਾਨ ਪ੍ਰਾਪਤ ਕੀਤਾ ਹੈ | ਪਿ੍ੰ. ਡਾ. ਅੱਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਸੁਮਨਪ੍ਰੀਤ ਕੌਰ ਤੇ ਰਾਜਬੀਰ ਕੌਰ 11ਵੇਂ, ਅਭੈ 17ਵੇਂ, ਮਨਦੀਪ ਕੌਰ 18ਵੇਂ, ਕੋਮਲਪ੍ਰੀਤ ਕੌਰ 19ਵੇਂ, ਪੂਜਾ ਤੇ ਰਾਜਵਿੰਦਰ 21ਵੇਂ, ਹਰਸ਼ਪਾਲ ਸਿੰਘ 22ਵੇਂ, ਗੌਰਵ ਤੇ ਰਾਜਬੀਰ ਸਿੰਘ 25ਵੇਂ, ਜਸਕਰਨ ਸਿੰਘ 27ਵੇਂ, ਕਰਨ ਖੁੱਲਰ 31ਵੇਂ ਅਤੇ ਅਭਿਨੂਰ ਵਲੋਂ ਯੂਨੀਵਰਸਿਟੀ ਪੱਧਰ 'ਤੇ 35ਵਾਂ ਸਥਾਨ ਪ੍ਰਾਪਤ ਕੀਤਾ ਹੈ | ਡਾ. ਅੱਤਰੀ ਨੇ ਸਬੰਧਤ ਵਿਭਾਗ ਦੇ ਪ੍ਰੋਫ਼ੈਸਰ ਅੰਮਿ੍ਤਪਾਲ ਕੌਰ, ਪ੍ਰੋ. ਰੀਤੀ ਸ਼ਰਮਾ ਤੇ ਪ੍ਰੋ. ਆਰਤੀ ਮਹਾਜਨ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਪ੍ਰੋ. ਜੁਝਾਰ ਸਿੰਘ ਬਾਜਵਾ, ਪ੍ਰੋ. ਸੰਦੀਪ ਚੰਚਲ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਮਨਜਿੰਦਰ ਕੌਰ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਡਾਕਟਰ ਅੰਮਿ੍ਤਪਾਲ ਸਿੰਘ ਦਿਓਲ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂ ਪਹੁੰਚੇ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀ ਕਰਨ ਦੀ ਸੇਵਾ 'ਤੇ ਲਗਾਏ 30 ਟਰੈਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।