26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਡਾਕਟਰ ਅੰਮਿ੍ਤਪਾਲ ਸਿੰਘ ਦਿਓਲ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂ ਪਹੁੰਚੇ

ਅਜੀਤ ਡੈਸਕ 22-09-2025
ਊਧਨਵਾਲ, 21 ਸਤੰਬਰ (ਪਰਗਟ ਸਿੰਘ)-ਪਿੰਡ ਮਧਰਾ ਤੋਂ ਸਰਵਨ ਸਿੰਘ ਦਿਓਲ ਦੇ ਪੋਤਰੇ ਤੇ ਡਾ. ਹਰਭਜਨ ਸਿੰਘ ਦਿਓਲ ਤੇ ਮਾਤਾ ਰਾਜਵਿੰਦਰ ਕੌਰ ਦੇ ਲਾਡਲੇ ਤੇ ਹੋਣਹਾਰ ਸਪੁੱਤਰ ਤੇ ਭੈਣ ਡਾ. ਪ੍ਰਭਜੋਤ ਕੌਰ ਦੇ ਪਿਆਰੇ ਵੀਰ ਡਾਕਟਰ ਅੰਮਿ੍ਤਪਾਲ ਸਿੰਘ ਦਿਓਲ ਛੋਟੀ ਉਮਰ 'ਚ ਪ੍ਰਮਾਤਮਾ ਦੇ ਬੁਲਾਵੇ ਮੁਤਾਬਕ ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸਮੂਹ ਦਿਓਲ ਪਰਿਵਾਰ ਵਲੋਂ ਸ੍ਰੀ ਸਹਿਜ ਪਾਠ ਰਖਵਾਏ ਗਏ, ਉਨ੍ਹਾਂ ਦਾ ਭੋਗ ਗ੍ਰਹਿ ਵਿਖੇ ਪਾਉਣ ਉਪਰੰਤ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ ਮਧਰਾ ਵਿਖੇ ਵੈਰਾਗਮਈ ਬਾਣੀ ਦਾ ਕੀਰਤਨ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਭਾਈ ਰਣਧੀਰ ਸਿੰਘ ਦੇ ਜਥੇ ਨੇ ਕੀਤਾ ਤੇ ਗੁਰਬਾਣੀ ਸ਼ਬਦ ਦੀ ਕਥਾ ਵਿਚਾਰ ਕੀਤੀ ਗਈ | ਉਪਰੰਤ ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਸਾਬਕਾ ਅਫ਼ਸਰ ਨੇ ਡਾ. ਅੰਮਿ੍ਤਪਾਲ ਸਿੰਘ ਦਿਓਲ ਦੇ 26 ਸਾਲਾ ਜੀਵਨ 'ਤੇ ਝਾਤ ਪਾਈ | ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕਰਨ ਵਾਲਿਆਂ 'ਚ ਡਾ. ਏ.ਪੀ. ਸਿੰਘ ਡੀਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਅੰਮਿ੍ਤਸਰ, ਸੁਲੱਖਣ ਸਿੰਘ ਡੋਗਰ ਮਹੇਸ਼ ਪ੍ਰਬਲ ਸਰੀਆ ਕੰਪਨੀ ਦੇ ਐੱਮ.ਡੀ., ਉਪ ਚੇਅਰਮੈਨ ਪਿ੍ੰਸੀਪਲ ਸੁਲੱਖਣ ਸਿੰਘ ਐੱਸ.ਸੀ. ਵਿੰਗ ਪੰਜਾਬ, ਰਾਜਨਬੀਰ ਸਿੰਘ ਘੁਮਾਣ ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ ਸਾਹਿਬ, ਮਨਦੀਪ ਸਿੰਘ ਰੰਗੜ ਨੰਗਲ ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ ਕਾਂਗਰਸ ਪਾਰਟੀ, ਡਾ. ਗੁਰਲਾਲ ਸਿੰਘ ਐੱਮ.ਐੱਸ. ਡਾਇਰੈਕਟਰ ਤਰਨਤਾਰਨ ਸਾਹਿਬ, ਡਾਕਟਰ ਗਗਨ ਖੰਨਾ ਮੁਖੀ ਆਰਥ ਵਿਭਾਗ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਅੰਮਿ੍ਤਸਰ, ਜਸਪਾਲ ਸਿੰਘ ਬਾਜਵਾ ਤਹਿਸੀਲਦਾਰ, ਭੁਪਿੰਦਰਪਾਲ ਸਿੰਘ ਵਿੱਟੀ ਸਾ. ਐੱਸ.ਐੱਸ. ਬੋਰਡ ਮੈਂਬਰ ਪੰਜਾਬ, ਲਖਵਿੰਦਰ ਸਿੰਘ ਘੁੰਮਣ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ, ਸਾਬਕਾ ਚੇਅਰਮੈਨ ਕੁਲਵੰਤ ਸਿੰਘ ਚੀਮਾ, ਸੁਖਦੇਵ ਸਿੰਘ ਚੰਡੀਗੜ੍ਹ ਪੀ.ਜੀ.ਆਈ., ਜਥੇਦਾਰ ਕਸ਼ਮੀਰ ਸਿੰਘ ਬਰਿਆਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਸੁਖਜੀਤ ਸਿੰਘ ਚੰਡੀਗੜ੍ਹ, ਸਾ. ਚੇਅਰਮੈਨ ਤਰਲੋਕ ਸਿੰਘ ਬਾਠ, ਸਾ. ਚੇਅਰਮੈਨ ਮਲਕੀਤ ਸਿੰਘ ਮਧਰਾ, ਡਾ. ਜਗੀਰ ਸਿੰਘ, ਡਾ. ਜਗਦੀਪ ਸਿੰਘ, ਡਾ. ਸੁਖਪ੍ਰੀਤ ਸਿੰਘ, ਐਡਵੋਕੇਟ ਗੁਰਦੀਪ ਬੁਲਪੁਰ, ਹਰਦਿਆਲ ਸਿੰਘ ਕਾਜ਼ਮਪੁਰ, ਤਜਿੰਦਰ ਸਿੰਘ ਸ਼ਾਹ ਆਧਿਆਪਕ ਆਗੂ, ਕੈਪਟਨ ਕੁਲਵਿੰਦਰ ਸਿੰਘ, ਡਾ. ਸਿਕੰਦਰ ਸਿੰਘ ਵਿਰਕ, ਸਰਪੰਚ ਮਹਿਤਾਬ ਸਿੰਘ ਦਿਓਲ, ਸਵਿੰਦਰ ਸਿੰਘ ਢਿੱਲੋਂ, ਸਤਨਾਮ ਸਿੰਘ ਮਧਰਾ ਕਿਸਾਨ ਆਗੂ, ਗੁਰਦੇਵ ਸਿੰਘ ਮੰਗਾ, ਰਜਿੰਦਰਪਾਲ ਸਿੰਘ ਢਿੱਲੋਂ, ਸਰਪੰਚ ਪਰਮਜੀਤ ਸਿੰਘ, ਨਛੱਤਰ ਸਿੰਘ, ਬਲਵਿੰਦਰ ਸਿੰਘ, ਗੁਰਪਾਲ ਸਿੰਘ ਕਾਕਾ, ਡਾ. ਮਲਕੀਤ ਸਿੰਘ, ਡਾ. ਮੰਗਲ ਸਿੰਘ ਤੋਂ ਇਲਾਵਾ ਡਾ. ਅੰਮਿ੍ਤਪਾਲ ਸਿੰਘ ਦਿਓਲ ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ | ਅਖੀਰ 'ਚ ਪਰਿਵਾਰ ਵਲੋਂ ਧੰਨਵਾਦ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਕੀਤਾ |
ਪਿਛਲੀ ਖ਼ਬਰ 3 ਰੋਜ਼ਾ ਪਵਿੱਤਰ ਬਾਈਬਲ ਕਨਵੈਨਸ਼ਨ ਅੱਜ ਤੋਂ- ਫਾਦਰ ਜੋਸ਼ ਪਡਿਆਟੀ ਅਗਲੀ ਖ਼ਬਰ ਬੀ.ਐੱਸ.ਸੀ. ਆਈ.ਟੀ. ਦੇ ਨਤੀਜਿਆਂ 'ਚੋਂ 'ਵਰਸਿਟੀ ਕਾਲਜ ਕਲਾਨੌਰ ਦੇ ਬੱਚਿਆਂ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।