ਧਾਰੀਵਾਲ, 21 ਸਤੰਬਰ (ਜੇਮਸ ਨਾਹਰ)-ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ (ਸੋਹਲ) ਵਿਖੇ ਪ੍ਰਭੂ ਯਿਸੂ ਮਸੀਹ ਦੀਆਂ ਰਹਿਮਤਾਂ ਨਾਲ ਭਰੀ 3 ਰੋਜ਼ਾ ਪਵਿੱਤਰ ਬਾਈਬਲ ਕਨਵੈਨਸ਼ਨ ਅੱਜ 22 ਸਤੰਬਰ ਤੋਂ ਸ਼ੁਰੂ ਹੋਵੇਗੀ, ਜਿਸ ਵਿਚ ਪ੍ਰਭੂ ਦੇ ਦਾਸ ਰੈਵ: ਫਾਦਰ ਸਾਈਮਨ ਮੁੱਖ ਪ੍ਰਚਾਰਕ ਵਜੋਂ ਸ਼ਮੂਲੀਅਤ ਕਰ ਕੇ ਸੰਗਤਾਂ ਨਾਲ ਪਵਿੱਤਰ ਬਾਈਬਲ ਰਾਹੀਂ ਹਮ ਕਲਾਮ ਹੋਣਗੇ | ਜਦ ਕਿ ਇਸ ਕਨਵੈਨਸ਼ਨ ਵਿਚ ਵੱਖ-ਵੱਖ ਭਜਨ ਮੰਡਲੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦਾ ਗੁਣਗਾਨ ਕਰਨਗੀਆਂ | ਇਹ ਜਾਣਕਾਰੀ ਸੰਤਨੀ ਤਰੇਜਾ ਕੈਥੋਲਿਕ ਧਾਰੀਵਾਲ ਸੋਹਲ ਦੇ ਪੈਰਿਸ ਪ੍ਰੀਸਟ ਤੇ ਡੀਨ ਰੈਵ: ਫਾਦਰ ਜੋਸ਼ ਪਡਿਆਟੀ ਨੇ ਸਾਂਝੀ ਕਰਦਿਆਂ ਦੱਸਿਆ ਕਿ 22 ਸਤੰਬਰ ਤੋਂ ਤਿੰਨ ਰੋਜ਼ਾ ਪਵਿੱਤਰ ਬਾਈਬਲ ਕਨਵੈਨਸ਼ਨ ਕਰਵਾਈ ਜਾਏਗੀ, ਜੋ ਅੱਜ 24 ਸਤੰਬਰ ਤੱਕ ਹਰ ਰੋਜ਼ ਸ਼ਾਮ 6 ਵਜੇ ਤੋਂ ਰਾਤ 9:00 ਤੱਕ ਹੋਇਆ ਕਰੇਗੀ |