03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬਾਬਾ ਲੱਖਦਾਤਾ ਦੀ ਦਰਗਾਹ 'ਤੇ ਛਿੰਝ ਮੇਲਾ ਕਰਵਾਇਆ

ਅਜੀਤ ਡੈਸਕ 23-09-2025
ਨਰੋਟ ਮਹਿਰਾ, 22 ਸਤੰਬਰ (ਰਾਜ ਕੁਮਾਰੀ)-ਪਿੰਡ ਸਿੰਬਲੀ 'ਚ ਬਾਬਾ ਲੱਖਦਾਤਾ ਦੀ ਦਰਗਾਹ 'ਤੇ ਸੇਵਾਦਾਰ ਬਲਜਿੰਦਰ ਸਿੰਘ ਨੇ ਛਿੰਝ ਮੇਲੇ ਤੇ ਕੱਵਾਲੀਆਂ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਹਵਨ ਦੀ ਰਸਮ ਕੀਤੀ ਗਈ | ਬਾਬਾ ਲੱਖਦਾਤਾ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਤੇ ਝੰਡਾ ਪੂਜਨ ਦੀ ਰਸਮ ਕੀਤੀ ਗਈ | ਬਾਬਾ ਜੀ ਦੀ ਦਰਗਾਹ 'ਤੇ ਕੱਵਾਲੀਆਂ ਦਾ ਆਯੋਜਨ ਕੀਤਾ ਗਿਆ | ਮਹੰਤ ਸਤੀਸ਼ ਸਾਈਾ ਪਠਾਨਕੋਟ ਤੇ ਸਾਈਾ ਜਲੰਧਰ ਵਾਲਿਆਂ ਨੇ ਬਾਬਾ ਜੀ ਦੀ ਦਰਗਾਹ 'ਤੇ ਗੁਣਗਾਨ ਕੀਤਾ | ਇਸ ਮੌਕੇ ਮੁੱਖ ਮਹਿਮਾਨ ਬਾਬਾ ਚੱਟਪੱਟ ਬਨੀ ਦੇ ਮਹੰਤ ਸਾਦੀ ਨਾਥ ਪਹੁੰਚੇ | ਬਾਬਾ ਜੀ ਦੀ ਦਰਗਾਹ 'ਤੇ ਛਿੰਝ ਮੇਲੇ 'ਚ ਵੱਡੀ ਮਾਲੀ ਦੀ ਕੁਸ਼ਤੀ ਹੀਰਾ ਤੇ ਅਨਵਰ ਦਰਮਿਆਨ ਹੋਈ | ਜਿਸ 'ਚ ਹੀਰਾ ਜੇਤੂ ਰਿਹਾ | ਛੋਟੀ ਮਾਲੀ ਦੀ ਕੁਸ਼ਤੀ ਲਤੀਫ ਤੇ ਲਾਡੀ ਦਰਮਿਆਨ ਹੋਈ | ਜਿਸ ਵਿਚ ਲਤੀਫ ਜੇਤੂ ਰਿਹਾ | ਜਿੱਤਣ ਵਾਲੇ ਪਹਿਲਵਾਨਾਂ ਨੰੂ ਰੇਂਜਰ ਸਾਈਕਲ ਤੇ ਹਾਰਨ ਵਾਲੇ ਪਹਿਲਵਾਨ ਨੰੂ ਐਟਲਸ ਸਾਈਕਲ ਦਿੱਤਾ ਗਿਆ | ਇਸ ਮੌਕੇ ਮੁਕੀਮਪੁਰ ਤੋਂ ਜਸਵੰਤ ਸਿੰਘ, ਵਿਜੇ ਕੁਮਾਰ ਕਟਾਰੂਚੱਕ, ਨੋਨੂ ਸ਼ਰਮਾ ਫਰੀਦਾਨਗਰ ਮੋਹਨ ਸਿੰਘ, ਸਰਪੰਚ ਗੁਲਪੁਰ ਮੰਗਨ ਦਾਸ, ਹਰਦੇਵ ਸਿੰਘ ਫਰੀਦਾਨਗਰ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਸਾਬਕਾ ਸਰਪੰਚ ਜੈਮਲ ਸਿੰਘ ਰਛਪਾਲ ਸਿੰਘ, ਅਨੁਜ ਸਮਿਆਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਨਵਾਲ ਛਿੰਝ ਮੇਲਾ ਕਮੇਟੀ ਵਲੋਂ ਕੁਸ਼ਤੀ ਮੁਕਾਬਲਾ ਅਗਲੀ ਖ਼ਬਰ ਹਿੰਦ-ਪਾਕਿ ਸਰਹੱਦ ਦੇ ਨਾਲ ਲੱਗਦੇ ਚਾਰ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਲਗਾਏ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।